USA vs IND: Arshdeep Singh strikes on first ball of the match, creates unique Indian record at T20 World Cup
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ
IND vs USA: ਅਰਸ਼ਦੀਪ ਸਿੰਘ ਨੇ ਅੱਜ ਮੈਚ ਦੇ ਵਿੱਚ ਕਮਾਲ ਹੀ ਕਰ ਦਿਖਾਇਆ। ਭਾਰਤ ਅਤੇ ਅਮਰੀਕਾ ਟੀ-20 ਵਿਸ਼ਵ ਕੱਪ 2024 ਵਿੱਚ ਆਹਮੋ-ਸਾਹਮਣੇ ਹੋਈਆਂ।
IND vs USA: 12 ਜੂਨ ਨੂੰ ਭਾਰਤ ਅਤੇ ਅਮਰੀਕਾ ਟੀ-20 ਵਿਸ਼ਵ ਕੱਪ 2024 ਵਿੱਚ ਆਹਮੋ-ਸਾਹਮਣੇ ਹੋਏ। ਦੋਵਾਂ ਟੀਮਾਂ ਦਾ ਇਹ ਮੈਚ ਨਿਊਯਾਰਕ ਸਥਿਤ ਨਸਾਊ ਕਾਊਂਟੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਜਦੋਂ ਭਾਰਤ ਦੀ ਗੇਂਦਬਾਜ਼ੀ ਸ਼ੁਰੂ ਹੋਈ ਤਾਂ ਇੱਕ ਗੇਂਦਬਾਜ਼ ਨੇ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਵਿਰੋਧੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।
ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਅਰਸ਼ਦੀਪ ਸਿੰਘ ਹੈ, ਜਿਸ ਨੇ ਪਹਿਲੀ ਹੀ ਗੇਂਦ ‘ਤੇ ਅਮਰੀਕਾ ਦੇ ਸ਼ਯਾਨ ਜਹਾਂਗੀਰ ਨੂੰ ਜ਼ੀਰੋ ਦੇ ਸਕੋਰ ‘ਤੇ ਪੈਵੇਲੀਅਨ ਭੇਜ ਦਿੱਤਾ ਸੀ। ਸ਼ਯਾਨ ਜਹਾਂਗੀਰ ਟੀ-20 ਵਿਸ਼ਵ ਕੱਪ ‘ਚ ਡੈਬਿਊ ਕਰ ਰਹੇ ਸਨ। ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ ਮੈਚ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲੈਣ ਵਾਲੇ ਪਹਿਲੇ ਗੇਂਦਬਾਜ਼ ਨਹੀਂ ਹਨ।
ਅਰਸ਼ਦੀਪ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਹੈ
ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ ਮੈਚ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਬੰਗਲਾਦੇਸ਼ ਦੇ ਮਸ਼ਰਫੇ ਮੁਰਤਜ਼ਾ ਅਤੇ ਅਫਗਾਨਿਸਤਾਨ ਦੇ ਸ਼ਾਪੂਰ ਜ਼ਦਰਾਨ ਵੀ ਅਜਿਹਾ ਕਰ ਚੁੱਕੇ ਹਨ। ਉਥੇ ਹੀ ਨਾਮੀਬੀਆ ਦੇ ਰੂਬੇਨ ਟਰੰਪਮੈਨ ਨੇ ਟੀ-20 ਵਿਸ਼ਵ ਕੱਪ ਮੈਚ ਦੀ ਪਹਿਲੀ ਹੀ ਗੇਂਦ ‘ਤੇ ਦੋ ਵਾਰ ਵਿਕਟਾਂ ਲਈਆਂ ਹਨ। ਮੁਰਤਜ਼ਾ ਅਤੇ ਜ਼ਦਰਾਨ ਨੇ 2014 ‘ਚ ਅਜਿਹਾ ਕੀਤਾ ਸੀ।
ਰੂਬੇਨ ਟਰੰਪਮੈਨ ਨੇ ਅਜਿਹਾ ਪਹਿਲੀ ਵਾਰ 2021 ਵਿੱਚ ਕੀਤਾ ਸੀ, ਜਦੋਂ ਉਸ ਨੇ ਸਕਾਟਲੈਂਡ ਖ਼ਿਲਾਫ਼ ਮੈਚ ਵਿੱਚ ਜਾਰਜ ਮੁਨਸੀ ਨੂੰ ਗੋਲਡਨ ਡਕ ਦਾ ਸ਼ਿਕਾਰ ਬਣਾਇਆ ਸੀ। ਰੂਬੇਨ ਨੇ 2024 ‘ਚ ਵੀ ਅਜਿਹਾ ਕੀਤਾ ਸੀ, ਜਿੱਥੇ ਉਸ ਨੇ ਕਸ਼ਯਪ ਪ੍ਰਜਾਪਤੀ ਨੂੰ ਪਹਿਲੀ ਹੀ ਗੇਂਦ ‘ਤੇ LBW ਕਰ ਦਿੱਤਾ ਸੀ।
ਅਜਿਹਾ ਕਰਨ ਵਾਲੇ ਮਸ਼ਰਫੇ ਮੁਰਤਜ਼ਾ ਪਹਿਲੇ ਗੇਂਦਬਾਜ਼ ਹਨ
ਬੰਗਲਾਦੇਸ਼ ਦੇ ਮਸ਼ਰਫੇ ਮੁਰਤਜ਼ਾ ਟੀ-20 ਵਿਸ਼ਵ ਕੱਪ ਮੈਚ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਮੁਰਤਜ਼ਾ ਨੇ 16 ਮਾਰਚ ਨੂੰ ਬੰਗਲਾਦੇਸ਼ ਦੇ ਖਿਲਾਫ 2014 ਦੇ ਵਿਸ਼ਵ ਕੱਪ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਮੁਰਤਜ਼ਾ ਨੇ ਅਫਗਾਨਿਸਤਾਨ ਦੇ ਵਿਸਫੋਟਕ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਨੂੰ ਮੈਚ ਦੀ ਪਹਿਲੀ ਹੀ ਗੇਂਦ ‘ਤੇ ਗੋਲਡਨ ਡੱਕ ਦਾ ਸ਼ਿਕਾਰ ਬਣਾਇਆ।
ਇਸ ਤੋਂ ਠੀਕ 2 ਦਿਨ ਬਾਅਦ 2014 ਵਿਸ਼ਵ ਕੱਪ ‘ਚ ਹੀ ਅਫਗਾਨਿਸਤਾਨ ਦੇ ਸ਼ਾਪੂਰ ਜ਼ਦਰਾਨ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਹਾਂਗਕਾਂਗ ਦੇ ਇਰਫਾਨ ਅਹਿਮਦ ਨੂੰ ਕਲੀਨ ਬੋਲਡ ਕਰ ਦਿੱਤਾ ਸੀ।