Breaking News

Trump After Pahalgam Terror Attack – ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ‘ਚ ਦਖਲ ਦੇਣ ਤੋਂ ਇਨਕਾਰ

US President Donald Trump says, “I am very close to India and I’m very close to Pakistan, and they’ve had that fight for a thousand years in Kashmir. Kashmir has been going on for a thousand years, probably longer than that. That was a bad one (Pehalgam attack). There have been tensions on that border for 1,500 years. It’s been the same, but I am sure they’ll figure it out one way or the other. I know both leaders. There’s great tension between Pakistan and India, but there always has been.”

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪਹਿਲਗਾਮ (ਕਸ਼ਮੀਰ) ਹਮਲੇ ਬਾਰੇ ਟਰੰਪ ਦਾ ਬਿਆਨ:
“ਮੈਂ ਭਾਰਤ ਨਾਲ ਵੀ ਬਹੁਤ ਨੇੜਲੇ ਸਬੰਧ ਰੱਖਦਾ ਹਾਂ ਅਤੇ ਪਾਕਿਸਤਾਨ ਨਾਲ ਵੀ। ਉਨ੍ਹਾਂ ਨੇ ਕਸ਼ਮੀਰ ‘ਚ ਹਜ਼ਾਰਾਂ ਸਾਲਾਂ ਤੋਂ ਲੜਾਈ ਕੀਤੀ ਹੈ। ਕਸ਼ਮੀਰ ਦਾ ਮੁੱਦਾ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਸ਼ਾਇਦ ਇਸ ਤੋਂ ਵੀ ਵੱਧ ਸਮੇਂ ਤੋਂ। ਉਹ ਹਮਲਾ (ਪਹਿਲਗਾਮ ਹਮਲਾ) ਬਹੁਤ ਭਿਆਨਕ ਸੀ। ਉਸ ਸਰਹੱਦ ‘ਤੇ ਪਿਛਲੇ 1500 ਸਾਲਾਂ ਤੋਂ ਤਣਾਅ ਚੱਲ ਰਹੇ ਹਨ। ਇਹ ਹਮੇਸ਼ਾਂ ਤੋਂ ਇਸੇ ਤਰ੍ਹਾਂ ਰਿਹਾ ਹੈ, ਪਰ ਮੈਨੂੰ ਯਕੀਨ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸਦਾ ਹੱਲ ਲੱਭ ਲੈਣਗੇ। ਮੈਂ ਦੋਵੇਂ ਨੇਤਾਵਾਂ ਨੂੰ ਜਾਣਦਾ ਹਾਂ। ਭਾਰਤ ਅਤੇ ਪਾਕਿਸਤਾਨ ਦਰਮਿਆਨ ਕਾਫੀ ਵੱਡਾ ਤਣਾਅ ਹੈ, ਪਰ ਇਹ ਹਮੇਸ਼ਾਂ ਤੋਂ ਹੀ ਰਿਹਾ ਹੈ।”

ਟਰੰਪ ਨੇ ਇਸ ਮਸਲੇ ਨੂੰ ਭਾਰਤ-ਪਾਕਿ ਵਿਚਾਲੇ 78 ਸਾਲ ਪੁਰਾਣਾ ਮਸਲਾ ਕਹਿਣ ਦੀ ਬਜਾਇ ਇਸਨੂੰ 1500 ਸਾਲ ਪੁਰਾਣਾ ਮਸਲਾ ਆਖ ਕੇ ਇਸਨੂੰ ਹਿੰਦੂ ਤੇ ਮੁਸਲਿਮ ਲੜਾਈ ਵਜੋਂ ਦੇਖਿਆ ਹੈ।
ਟਰੰਪ ਨੂੰ ਪਤਾ ਹੈ ਕਿ ਇਸ ਵਾਰ ਤਣਾਅ ਦੀ ਹਾਲਤ ਪਿਛਲੇ ਮਾਮਲਿਆਂ ਤੋਂ ਵੱਖਰੀ ਹੈ, ਕਿਉਂਕਿ ਇਹ ਸਿਰਫ ਭਾਰਤ ਅਤੇ ਪਾਕਿਸਤਾਨ ਤੱਕ ਸੀਮਤ ਨਹੀਂ ਰਹੀ, ਬਲਕਿ ਹੁਣ ਇਹ ਇਕ ਤ੍ਰਿਪੱਖੀ ਮਾਮਲਾ ਬਣ ਗਿਆ ਹੈ, ਜਿਸ ਵਿੱਚ ਚੀਨ ਵੀ ਸ਼ਾਮਲ ਹੈ।

5 ਅਗਸਤ 2019 ਨੂੰ ਧਾਰਾ 370 ਅਤੇ 35A ਰੱਦ ਕਰਨ ਤੋਂ ਬਾਅਦ ਭਾਰਤ ਨੇ ਚੀਨ ਨਾਲ ਵੀ ਚਿੰਜੜੀ ਛੇੜ ਲਈ ਸੀ, ਇਸੇ ਕਰਕੇ ਚੀਨ ਨੇ ਖੁੱਲ੍ਹੇ ਤੌਰ ‘ਤੇ ਕਿਹਾ ਸੀ ਕਿ ਉਹ ਪਾਕਿਸਤਾਨ ਦੀ ਅਖੰਡਤਾ ਅਤੇ ਖੁਦਮੁਖਿਤਆਰੀ ਦਾ ਸਮਰਥਨ ਕਰੇਗਾ। ਉਦੋਂ ਤੋਂ ਲੈ ਕੇ ਚੀਨ ਨੇ ਅਨੇਕ ਵਾਰ ਪਾਕਿਸਤਾਨ ਦੇ ਹੱਕ ਵਿੱਚ ਅਜਿਹੇ ਬਿਆਨ ਦਿੱਤੇ ਹਨ।

ਮੋਦੀ ਵਲੋਂ ਅਕਸਰ ਟਰੰਪ ਨਾਲ ਮਿੱਤਰਤਾ ਦੀਆਂ ਫੜ੍ਹਾਂ ਮਾਰ ਕੇ ਬੂਝੜ ਸਮਰਥਕਾਂ ਨੂੰ ਖੁਸ਼ ਕੀਤਾ ਜਾਂਦਾ ਰਿਹਾ ਹੈ ਪਰ ਟਰੰਪ ਨੇ ਇਹ ਬਿਆਨ ਦੇ ਕੇ ਮੋਦੀਕਿਆਂ ਨੂੰ ਖਾਸਾ ਨਿਰਾਸ਼ ਕੀਤਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

Kashmiri Student – ਕਸ਼ਮੀਰੀ ਵਿਦਿਆਰਥੀਆਂ ’ਤੇ 10-12 ਵਿਅਕਤੀਆਂ ਵੱਲੋਂ ਹਮਲਾ

Kashmiri Student – ਕਸ਼ਮੀਰੀ ਵਿਦਿਆਰਥੀਆਂ ’ਤੇ 10-12 ਵਿਅਕਤੀਆਂ ਵੱਲੋਂ ਹਮਲਾ ਆਪਣੇ ਦੋਸਤ ਦੇ ਫਲੈਟ ਤੋਂ …