Breaking News

Top Russian general killed: – ਰੂਸ ਦਾ ਇੱਕ ਹੋਰ ਫੌਜੀ ਜਰਨੈਲ ਬੰਬ ਧਮਾਕੇ ‘ਚ ਮਾਰਿਆ

Top Russian general killed: -ਰੂਸ ਦਾ ਇੱਕ ਹੋਰ ਫੌਜੀ ਜਰਨੈਲ ਬੰਬ ਧਮਾਕੇ ‘ਚ ਮਾਰਿਆ

Top Russian general killed: ਮਾਸਕੋ ਨੇੜੇ ਕਾਰ ਬੰਬ ਧਮਾਕੇ ’ਚ ਚੋਟੀ ਦਾ ਰੂਸੀ ਜਰਨੈਲ ਹਲਾਕ

 

 

 

Top Russian general killed in car bombing near

 

 

ਮਾਸਕੋ, 25 ਅਪਰੈਲ

 

 

 

Top Russian general killed in car bombing: ਸ਼ੁੱਕਰਵਾਰ ਨੂੰ ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਚੋਟੀ ਦੇ ਰੂਸੀ ਜਨਰਲ ਦੀ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ।

ਵੇਸਤੀ ਐਫਐਮ ਰੇਡੀਓ (Vesti FM radio) ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ (Deputy director of the Main Operations Directorate of the General Staff of the Ministry of Defence, Lt. General Yaroslav Moskalik) ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।

 

 

 

ਜਾਂਚ ਕਮੇਟੀ ਦੀ ਤਰਜਮਾਨ ਸਵੇਤਲਾਨਾ ਪੀਤਰਨਕੋ (Investigative Committee Spokeswoman Svetlana Peternko) ਨੇ ਕਿਹਾ, “ਘਟਨਾ ਸਥਾਨ ‘ਤੇ ਡਿਵਾਈਸ ਦੇ ਟੁਕੜੇ ਮਿਲੇ ਹਨ ਅਤੇ ਉਹ ਜਾਂਚ ਲਈ ਭੇਜ ਦਿੱਤੇ ਗਏ ਹਨ।” 59 ਸਾਲਾ ਮੋਸਕਾਲਿਕ ਨੇ ਵੱਖ-ਵੱਖ ਗੱਲਬਾਤਾਂ ਵਿੱਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ।

ਇਸਦੀ ਤੁਰੰਤ ਪੁਸ਼ਟੀ ਨਹੀਂ ਹੋਈ ਕਿ ਕੀ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਬਾਅਦ ਵਿੱਚ ਕ੍ਰੈਮਲਿਨ ਨਾਲ ਅਮਰੀਕੀ ਰਾਜਦੂਤ ਸਟੀਵ ਵਿਟਕੋਫ (US Envoy Steve Whitkoff) ਦੀ ਯੂਕਰੇਨ ਮੁੱਦੇ ਉਤੇ ਹੋਣ ਵਾਲੀ ਗੱਲਬਾਤ ਨਾਲ ਜੁੜੀ ਹੋਈ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ (Russian Foreign Ministry spokeswoman Maria Zakharova) ਨੇ ਜਨਰਲ ਦੀ ਹੱਤਿਆ ਨੂੰ “ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਹੈ।

 

 

 

 

 

 

ਜ਼ਖਾਰੋਵਾ ਦੇ ਹਵਾਲੇ ਨਾਲ ਖ਼ਬਰ ਏਜੰਸੀ TASS ਨੇ ਕਿਹਾ, “ਮੁੱਖ ਸਵਾਲ ਇਹ ਹੈ ਕਿ ਯੂਰਪ ਦੇ ਕੇਂਦਰ, ਦੁਨੀਆ ਵਿੱਚ ਜੰਗ ਨੂੰ ਕਿਵੇਂ ਰੋਕਿਆ ਜਾਵੇ। ਅਸੀਂ ਹਰ ਰੋਜ਼ ਇੰਨੇ ਸਾਰੇ ਪੀੜਤ ਦੇਖਦੇ ਹਾਂ। ਅੱਜ ਵੀ, ਮਾਸਕੋ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਰੂਸੀ ਸੈਨਿਕ ਮਾਰਿਆ ਗਿਆ ਸੀ।”

ਯੂਕਰੇਨ ਖ਼ਿਲਾਫ਼ ਮੁਹਿੰਮ ਵਿੱਚ ਸ਼ਾਮਲ ਕਈ ਰੂਸੀ ਫੌਜੀ ਅਧਿਕਾਰੀਆਂ ਨੂੰ ਯੂਕਰੇਨੀ ਖੁਫੀਆ ਏਜੰਸੀ “SBU” ਦੇ ਕਥਿਤ ਏਜੰਟਾਂ ਵੱਲੋਂ ਜੰਗ ਦੇ ਮੈਦਾਨ ਤੋਂ ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦੇ ਘਰਾਂ ਦੇ ਨੇੜੇ ਮਾਰ ਦਿੱਤਾ ਗਿਆ ਹੈ।

-ਸੋਮਵਾਰ ਨੂੰ ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਮੁਕੰਮਲ
-ਸਰੀ ਦੇ ਹਾਲੈਂਡ ਪਾਰਕ ‘ਚੋਂ ਮਿਲਿਆ ਜ਼ਖਮੀ ਵਿਅਕਤੀ
-ਕਤਲ ਦੇ ਦੋਸ਼ ‘ਚ ਭਗੌੜੇ ਪੰਜਾਬੀ ਲਈ ਰੱਖਿਆ $50,000 ਦਾ ਇਨਾਮ
-ਐਫਬੀਆਈ ਵਲੋਂ ਅੜਿੱਕਾ ਡਾਹੁਣ ਵਾਲੀ ਅਮਰੀਕਨ ਜੱਜ ਗ੍ਰਿਫਤਾਰ
-ਰੂਸ ਦਾ ਇੱਕ ਹੋਰ ਫੌਜੀ ਜਰਨੈਲ ਬੰਬ ਧਮਾਕੇ ‘ਚ ਮਾਰਿਆ
-ਭਾਰਤੀ ਲੜਾਕੂ ਜਹਾਜ਼ ਨੇ ਸ਼ਿਵਪੁਰੀ ਦਾ ਘਰ ਤਬਾਹ ਕੀਤਾ
-ਸੁਪਰੀਮ ਕੋਰਟ ਵਲੋਂ ਮਜੀਠੀਏ ਦੀ ਜ਼ਮਾਨਤ ਬਰਕਰਾਰ

Check Also

Arshdeep Singh – ਅਰਸ਼ਦੀਪ ਸਿੰਘ ਦੀ ਲਵ ਲਾਈਫ ਦਾ ਖੁਲਾਸਾ, ‘ਮਿਸਟ੍ਰੀ ਗਰਲ’ ਨਾਲ ਤਸਵੀਰ ਵਾਇਰਲ..

Arshdeep Singh’s Love Life Revealed? Photo with ‘Mystery Girl’ Goes Viral Arshdeep Singh – ਅਰਸ਼ਦੀਪ …