Breaking News

Patti News : ਫ਼ਿਲਮੀ ਸਟਾਈਲ ‘ਚ ਮੰਡੀ ‘ਚੋਂ ਚੁੱਕੇ 3 ਨੌਜਵਾਨਾਂ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਇੱਕ ਦੀ ਮੌਤ , 2 ਗੰਭੀਰ ਜ਼ਖਮੀ

Patti News : ਫ਼ਿਲਮੀ ਸਟਾਈਲ ‘ਚ ਮੰਡੀ ‘ਚੋਂ ਚੁੱਕੇ 3 ਨੌਜਵਾਨਾਂ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਇੱਕ ਦੀ ਮੌਤ , 2 ਗੰਭੀਰ ਜ਼ਖਮੀ

 

 

 

 

ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ਼ ਕੀਤੇ ਦਾਅਵੇ ਇਕ ਵਾਰ ਫਿਰ ਖੋਖਲੇ ਹੁੰਦੇ ਨਜ਼ਰ ਆਏ ਹਨ। ਤਰਨ ਤਾਰਨ ਜ਼ਿਲ੍ਹੇ ਵਿੱਚ ਨਸ਼ੇ ਦੀ ਸਮਗਲਿੰਗ ਵੱਡੇ ਪੱਧਰ ‘ਤੇ ਹੋ ਰਹੀ ਹੈ। ਜਿਸ ਦੀ ਇੱਕ ਤਾਜ਼ਾ ਮਿਸਾਲ ਉਸ ਵਕਤ ਸਾਹਮਣੇ ਆਈ ਜਦੋਂ ਚਿੱਟੇ ਦਾ ਪੈਕਟ ਗਾਇਬ ਹੋਣ ਤੋਂ ਬਾਅਦ ਚੋਰੀ ਦੇ ਸ਼ੱਕ ਹੇਠ ਮੰਡੀ ਵਿੱਚ ਕੰਮ ਕਰਦੇ 3 ਨੌਜਵਾਨਾਂ ਨੂੰ ਫਿਲਮੀ ਸਟਾਈਲ ਵਿੱਚ ਦੋ ਗੱਡੀਆਂ ‘ਤੇ ਆਏ ਸੱਤ ਦੇ ਕਰੀਬ ਨੌਜਵਾਨਾਂ ਵੱਲੋਂ ਜਬਰਦਸਤੀ ਚੁੱਕ ਕੇ ਨਜ਼ਦੀਕੀ ਇੱਕ ਬਹਿਕ ‘ਤੇ ਲਿਜਾ ਕੇ ਕੁੱਟਮਾਰ ਕੀਤੀ ਗਈ

 

 

 

 

Patti News : ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ਼ ਕੀਤੇ ਦਾਅਵੇ ਇਕ ਵਾਰ ਫਿਰ ਖੋਖਲੇ ਹੁੰਦੇ ਨਜ਼ਰ ਆਏ ਹਨ। ਤਰਨ ਤਾਰਨ ਜ਼ਿਲ੍ਹੇ ਵਿੱਚ ਨਸ਼ੇ ਦੀ ਸਮਗਲਿੰਗ ਵੱਡੇ ਪੱਧਰ ‘ਤੇ ਹੋ ਰਹੀ ਹੈ। ਜਿਸ ਦੀ ਇੱਕ ਤਾਜ਼ਾ ਮਿਸਾਲ ਉਸ ਵਕਤ ਸਾਹਮਣੇ ਆਈ ਜਦੋਂ ਚਿੱਟੇ ਦਾ ਪੈਕਟ ਗਾਇਬ ਹੋਣ ਤੋਂ ਬਾਅਦ ਚੋਰੀ ਦੇ ਸ਼ੱਕ ਹੇਠ ਮੰਡੀ ਵਿੱਚ ਕੰਮ ਕਰਦੇ 3 ਨੌਜਵਾਨਾਂ ਨੂੰ ਫਿਲਮੀ ਸਟਾਈਲ ਵਿੱਚ ਦੋ ਗੱਡੀਆਂ ‘ਤੇ ਆਏ ਸੱਤ ਦੇ ਕਰੀਬ ਨੌਜਵਾਨਾਂ ਵੱਲੋਂ ਜਬਰਦਸਤੀ ਚੁੱਕ ਕੇ ਨਜ਼ਦੀਕੀ ਇੱਕ ਬਹਿਕ ‘ਤੇ ਲਿਜਾ ਕੇ ਕੁੱਟਮਾਰ ਕੀਤੀ ਗਈ।

 

 

 

 

ਕਿਡਨੈਪ ਕੀਤੇ ਨੌਜਵਾਨਾਂ ਦੀ ਕੁੱਟਮਾਰ ਇਸ ਕਦਰ ਕੀਤੀ ਗਈ ਕਿ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾੜੀ ਨੋ ਆਬਾਦ ਵਜੋਂ ਹੋਈ ਹੈ ਅਤੇ ਬਾਕੀ 2 ਜਾਣੇ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸੁਰ ਸਿੰਘ ਵਿਖੇ ਦਾਖਲ ਹਨ। ਉਧਰ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਲਾਲ ਸਿੰਘ ਦੀ ਭੈਣ ਨੀਲਮ ਅਤੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਲਾਲ ਸਿੰਘ ਘਰੋਂ ਕੰਮ ਲਈ ਅਲਗੋ ਕੋਠੀ ਮੰਡੀ ਵਿਖੇ ਗਿਆ ਸੀ ਅਤੇ ਇਸ ਦੌਰਾਨ ਦੋ ਗੱਡੀਆਂ ‘ਤੇ ਸਵਾਰ ਹੋ ਕੇ ਆਏ ਸੱਤ ਦੇ ਕਰੀਬ ਨੌਜਵਾਨਾਂ ਵੱਲੋਂ ਉਹਨਾਂ ਦੇ ਲੜਕੇ ਅਤੇ ਦੋ ਹੋਰਨਾਂ ਲੜਕਿਆਂ ਨੂੰ ਜਬਰਦਸਤੀ ਕਿਡਨੈਪ ਕਰਕੇ ਗੱਡੀਆਂ ‘ਚ ਬਿਠਾ ਕੇ ਆਪਣੇ ਨਾਲ ਲੈ ਗਏ।

 

 

 

 

ਰਾਤ ਕਰੀਬ ਢਾਈ ਵਜੇ ਉਹਨਾਂ ਨੂੰ ਪਤਾ ਲੱਗਾ ਕਿ ਗੁਰਲਾਲ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੇ ਸਾਥੀ ਜੇਰੇ ਇਲਾਜ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਹਨ। ਜਿਸ ਤੋਂ ਉਨਾਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਗੁਰਲਾਲ ਸਿੰਘ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਵਿੱਚ ਸ਼ਰੇਆਮ ਗੁੰਡਾਗਰਦੀ ਕਰਕੇ ਉਹਨਾਂ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਇਸ ਮਾਮਲੇ ਸੰਬੰਧੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਇਸ ਮਾਮਲੇ ਸੰਬੰਧੀ ਭਾਜਪਾ ਆਗੂ ਸਿਤਾਰਾ ਸਿੰਘ ਨੇ ਪੁਲੀਸ ਉਕਤ ਮੁਲਜ਼ਮਾ ਖਿਲਾਫ ਸਖਤ ਕਾਰਵਾਈ ਕਰੇ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦੇਵੇ।

 

 

 

 

 

 

ਥਾਣਾ ਥਾਣਾ ਸਦਰ ਪੱਟੀ ਦੇ ਐਸਆਈ ਵਿਨੋਦ ਕੁਮਾਰ ਨਾਲ ਫੋਨ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਸ਼ੇ ਦੇ ਪੈਕਟਾਂ ਨੂੰ ਲੈ ਕੇ ਦੋਵਾਂ ਧਿਰਾਂ ਦਾ ਕੋਈ ਆਪਸੀ ਵਿਵਾਦ ਸੀ। ਜਿਸ ਨੂੰ ਸੁਲਝਾਉਣ ਲਈ ਇਹ ਵਾੜਾ ਸ਼ੇਰ ਸਿੰਘ ਦੀ ਇੱਕ ਬਹਿਕ ‘ਤੇ ਗਏ ਸਨ। ਜਿਸ ਵਿੱਚ ਮਾਮਲਾ ਉਲਝਣ ਤੋਂ ਬਾਅਦ ਇੱਕ ਧਿਰ ਵੱਲੋਂ ਹੋਰਨਾਂ ਨੌਜਵਾਨਾਂ ਨਾਲ ਮਿਲ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ। ਜਿਸ ਵਿੱਚ ਗੁਰਲਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਸੁਰਸਿੰਘ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਹਨ। ਉਹਨਾਂ ਕਿਹਾ ਕਿ ਉਕਤ ਮੁਲਜ਼ਮਾ ਖਿਲਾਫ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Check Also

Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ …