Breaking News

US deportation row: ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ ਦੇ ਨਾਮ ਆਏ ਸਾਹਮਣੇ

US deportation row:ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਵਾਲੀ ਵਿਸ਼ੇਸ਼ ਦੂਜੀ ਉਡਾਣ ਦੇ ਭਲਕੇ (15 ਫਰਵਰੀ) ਸ਼ਨਿੱਚਰਵਾਰ ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।

ਤੀਜੀ ਉਡਾਣ ਦੇ 16 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ, ਜਿਸ ਵਿੱਚ ਕੁੱਲ 157 ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਹੈ।

ਦੋਵਾਂ ਉਡਾਣਾਂ ‘ਚ ਕੁੱਲ 276 ਮੁਸਾਫਰਾਂ ਵਿੱਚੋਂ 88 ਪੰਜਾਬੀ ਹਨ, ਬਾਕੀ 188 ‘ਚੋਂ ਜ਼ਿਆਦਾਤਰ ਗੁਜਰਾਤੀ ਤੇ ਹਰਿਆਣਵੀ ਹਨ।

ਦਿੱਲੀ ‘ਚ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਸੁਰਤ ਵੀ ਟਿਕਾਣੇ ਆਈ ਜਾਪਦੀ ਹੈ ਤੇ ਉਹ ਸਮਝ ਗਿਆ ਜਾਪਦਾ ਹੈ ਕਿ ਮੁੜ ਤਾਂ ਬਹੁਤੇ ਭਾਰਤੀ ਰਹੇ ਪਰ ਫਲਾਈਟਾਂ ਮੁੰਬਈ, ਅਹਿਮਦਾਬਾਦ, ਦਿੱਲੀ ਉਪਰੋਂ ਉਡਾ ਕੇ ਅੰਮ੍ਰਿਤਸਰ ਉਤਾਰੀਆਂ ਜਾ ਰਹੀਆਂ ਤਾਂ ਕਿ ਮੋਦੀਕੇ ਬਾਕੀ ਭਾਰਤੀਆਂ ਨੂੰ ਇਹ ਪ੍ਰਚਾਰ ਕਰ ਸਕਣ ਕਿ ਅਮਰੀਕਾ ਤੋਂ ਕੇਵਲ ਪੰਜਾਬੀ ਡਿਪੋਰਟ ਹੋ ਰਹੇ। ਇਸ ਤਰਾਂ ਉਹ ਪੰਜਾਬ ਨੂੰ ਬਦਨਾਮ ਕਰਕੇ ਬਾਕੀਆਂ ਸੂਬਿਆਂ ‘ਤੇ, ਖਾਸਕਰ ਗੁਜਰਾਤ ‘ਤੇ ਪਰਦਾ ਪਾ ਲੈਣ।

ਅਮਰੀਕਾ ਤੋਂ ਅੱਧੋਂ ਵੱਧ ਗੁਜਰਾਤੀ ਡਿਪੋਰਟ ਹੋ ਕੇ ਆ ਰਹੇ, ਜੇ ਪਰਦਾ ਨਾ ਪਾਇਆ ਤਾਂ ਹੋਰ ਸੂਬਿਆਂ ਦੇ ਲੋਕ ਮੋਦੀ ਨੂੰ ਪੁੱਛਣਗੇ ਕਿ ਜੇਕਰ ਗੁਜਰਾਤ ਏਨਾ ਖੁਸ਼ਹਾਲ ਕਰ ਦਿੱਤਾ, ਫਿਰ ਗੁਜਰਾਤੀ ਲੋਕ ਜਾਨ ‘ਤੇ ਖੇਡ ਕੇ ਅਮਰੀਕਾ ਕਿਓਂ ਭੱਜ ਰਹੇ?

ਹੁਣ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਪਹਿਲਾਂ ਵੀ ਅਤੇ ਹੁਣ ਮੁੜ ਅਮਰੀਕਾ ਤੋਂ ਵਾਪਸ ਮੁਲਕ ਭੇਜੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਿਆ ਜਾ ਰਿਹਾ ਹੈ।

ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲ ਆਪਣਾ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਅਮਰੀਕੀ ਜਹਾਜ਼ ਨੂੰ ਪੰਜਾਬ ਦੇ ਹਵਾਈ ਅੱਡੇ ਦੀ ਥਾਂ ਦਿੱਲੀ, ਅਹਿਮਦਾਬਾਦ ਜਾਂ ਕਿਸੇ ਹੋਰ ਸੂਬੇ ਦੇ ਹਵਾਈ ਅੱਡੇ ਤੇ ਉਤਾਰਿਆ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਨਾਗਰਿਕਾਂ ਨੂੰ ਉਸ ਹਵਾਈ ਅੱਡੇ ਤੋਂ ਪੰਜਾਬ ਸਰਕਾਰ ਮਾਣ ਸਨਮਾਨ ਨਾਲ ਵਾਪਸ ਲੈ ਕੇ ਆਵੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ ਦੇ ਨਾਮ ਆਏ ਸਾਹਮਣੇ,ਜਾਣੋ ਕਿਹੜੇ ਪਿੰਡ ਤੇ ਸ਼ਹਿਰ ਤੋਂ ਹਨ ਜ਼ਿਆਦਾ..

ਲਿਸਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 67 ਪੰਜਾਬੀ ਅਮਰੀਕਾ ਤੋਂ ਡਿਪੋਰਟ ਹੋਏ ਹਨ, ਉਹ ਕਿਹੜੇ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਨਾਲ ਸਬੰਧਤ ਹਨ। ਲਿਸਟ ਵਿਚ ਉਨ੍ਹਾਂ ਦੇ ਨਾਮ ਅਤੇ ਮਾਤਾ ਪਿਤਾ ਦੇ ਨਾਮ ਸਾਹਮਣੇ ਆਏ ਹਨ।

ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੋ ਹੋਰ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉਤੇ ਲੈਂਡ ਕਰਨਗੇ। ਅੱਜ ਆਉਣ ਵਾਲੇ ਜਹਾਜ਼ ਵਿਚ 119 ਪਰਵਾਸੀ ਹਨ। ਇਨ੍ਹਾਂ ਵਿਚ 67 ਪੰਜਾਬੀ ਹਨ।


ਡਿਪੋਰਟ ਹੋਏ ਲੋਕ ਕਿਥੋਂ ਅਤੇ ਕੌਣ ਹਨ ਇਸ ਦੀ ਇੱਕ ਲਿਸਟ ਵੀ ਸਾਹਮਣੇ ਆਈ ਹੈ। ਇਸ ਲਿਸਟ ਵਿੱਚ ਡਿਪੋਰਟ ਹੋਏ ਸਾਰੇ ਲੋਕਾਂ ਦੇ ਨਾਮ, ਸ਼ਹਿਰ, ਮਾਤਾ ਅਤੇ ਮਾਤਾ ਪਿਤਾ ਦੇ ਨਾਮ ਸਾਹਮਣੇ ਆਏ ਹਨ।

ਅੱਜ ਪਹੁੰਚ ਰਹੇ ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ।


ਇਹ ਲਿਸਟ ਉਨ੍ਹਾਂ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦੀ ਹੈ ਜੋ ਅੱਜ ਅੰਮ੍ਰਿਤਸਰ ਪਹੁੰਚਣਗੇ।


ਲਿਸਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 67 ਪੰਜਾਬੀ ਅਮਰੀਕਾ ਤੋਂ ਡਿਪੋਰਟ ਹੋਏ ਹਨ, ਉਹ ਕਿਹੜੇ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਨਾਲ ਸਬੰਧਤ ਹਨ। ਲਿਸਟ ਵਿਚ ਉਨ੍ਹਾਂ ਦੇ ਨਾਮ ਅਤੇ ਮਾਤਾ ਪਿਤਾ ਦੇ ਨਾਮ ਸਾਹਮਣੇ ਆਏ ਹਨ।