Breaking News

ਗੱਪਾਂ ਮਾਰਕੇ ਭਾਰਤੀ ਮੀਡੀਏ ਵਲੋਂ ਜਲੂਸ ਕਢਵਾਉਣਾ ਜਾਰੀ

-ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੇ ਟਰੂਡੋ

-ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੇ ਚੀਨੀ ਰਾਸ਼ਟਰਪਤੀ ਨਾਲ ਗੱਲ ਕੀਤੀ

-ਗੱਪਾਂ ਮਾਰਕੇ ਭਾਰਤੀ ਮੀਡੀਏ ਵਲੋਂ ਜਲੂਸ ਕਢਵਾਉਣਾ ਜਾਰੀ

-ਰੂਸ ਵਲੋਂ ਫੌਜੀ ਬਣਾਏ ਗਏ 16 ਭਾਰਤੀ ਲੱਭ ਨਹੀਂ ਰਹੇ

-ਭਗਵੰਤ ਮਾਨ ਸਰਕਾਰ ਨੇ ਸੁਮੇਧ ਸੈਣੀ ਦੀ ਮਦਦ ਕੀਤੀ

“ਰੁਲਦੂ ਨੇ ਚਿੱਤ ਪਰਚਾ ਲੈਣਾ, ਖੋਤੀ ‘ਤੇ ਚੁੰਨੀ ਪਾ ਕੇ”।

ਇੱਕ ਪੁਰਾਣੀ ਪੰਜਾਬੀ ਫਿਲਮ ‘ਚ ਮਿਹਰ ਮਿੱਤਲ ‘ਤੇ ਫਿਲਮਾਇਆ ਇਹ ਗਾਣਾ ਕਦੇ-ਕਦੇ ਜਲੰਧਰ ਦੂਰਦਰਸ਼ਨ ‘ਤੇ ‘ਚਿੱਤਰਹਾਰ’ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਸੀ, ਜਿਸ ਵਿੱਚ ਛੜਾ ਬੰਦਾ ਵਿਆਹ ਨਾ ਹੋਣ ਦੀ ਸੂਰਤ ‘ਚ ਖੋਤੀ ਵਿਆਹ ਲਿਆਉਣ ਦੀ ਗੱਲ ਕਰਦਾ ਸੀ।

ਇੱਕ ਪਾਸੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਚੀਨ ਦੇ ਰਾਸ਼ਟਰਪਤੀ ਨਾਲ ਫੋਨ ‘ਤੇ ਗੱਲ ਕਰ ਰਿਹਾ, ਅੱਗਿਓਂ ਉਹ ਕਹਿ ਰਿਹਾ ਕਿ ਮੈਥੋਂ ਨੀ ਆ ਹੋਣਾ, ਛੋਟਾ ਰਾਸ਼ਟਰਪਤੀ ਆਊਗਾ ਪਰ ਆਪਾਂ ਲੜਨ ਦੀ ਬਜਾਇ ਵਪਾਰ ਦੀ ਗੱਲ ਕਰੀਏ, ਪੈਸੇ ਬਣਾਉਣ ਲਈ ਤੁਹਾਡੇ ਤੇ ਮੇਰੇ ਲਈ ਦੁਨੀਆ ਬਥੇਰੀ ਪਈ।


ਦੂਜੇ ਪਾਸੇ ਰੁਲਦੂ ਨੂੰ ਟਰੰਪ ਨੇ ਸੱਦਿਆ ਨਹੀਂ ਤੇ ਇਹਦੇ ਝੋਲੀਚੁੱਕ ਚੈਨਲ ਇਸ ਤਰਾਂ ਮਨ ਪਰਚਾ ਰਹੇ ਹਨ ਕਿ ਅਮਰੀਕਾ ‘ਚ ਲੱਗੀ ਅੱਗ, ਫੁੱਟ ਫੁੱਟ ਕੇ ਰੋਇਆ ਟਰੰਪ, ਗਿੜਗਿੜਾ ਕੇ ਮੋਦੀ ਤੋਂ ਮਦਦ ਮੰਗੀ, ਮੋਦੀ ਨੇ ਫੇਰ ਬਾਹੂਬਲੀ ਜਹਾਜ਼ ਅੱਗ ਬੁਝਾਉਣ ਲਈ ਭੇਜ ਦਿੱਤੇ। ਬੱਸ, ਪਰਚਾ ਲਿਆ ਚਿੱਤ, ਨਾਲੇ ਆਪਣਾ, ਨਾਲੇ ਆਪਣੇ ਮਗਰ ਲਾਏ ਹੋਏ ਕਰੋੜਾਂ ਭਗਤਾਂ ਦਾ।

ਭਾਰਤ ਦੇ ਇੱਕ ਸੀਨੀਅਰ ਪੱਤਰਕਾਰ ਨੂੰ ਮੈਂ ਪੁੱਛਿਆ ਕਿ ਇਹ ਅਜਿਹੀ ਬਕਵਾਸ ਕਿਓਂ ਕਰਦੇ? ਤਾਂ ਉਸਨੇ ਦੱਸਿਆ ਕਿ ਭਾਰਤੀ ਵੋਟਰਾਂ ਦਾ ਵੱਡਾ ਹਿੱਸਾ, ਖਾਸਕਰ ਮੋਦੀ ਭਗਤ, ਇਸ ਬਕਵਾਸਬਾਜ਼ੀ ਨੂੰ ਸੱਚ ਮੰਨ ਕੇ ਚੱਲਦਾ ਤੇ ਆਪਣੇ ਆਪ ਨੂੰ ਇੱਕ ਤਾਕਤਵਰ ਮੁਲਕ ਦਾ ਬਸ਼ਿੰਦਾ ਹੋਣ ਦੀ ਫੀਲਿੰਗ ਲੈਂਦਾ। ਇਹੀ ਕਾਰਨ ਹੈ ਕਿ ਕਦੇ ਟਰੂਡੋ ਨੂੰ ਗੋਡਿਆਂ ਪਰਨੇ ਕਰਨ ਦੀ ਖਬਰ ਚਲਦੀ ਤੇ ਕਦੇ ਨਿਖਿਲ ਗੁਪਤਾ ਨੂੰ ਅਮਰੀਕਾ ਤੋਂ ਛੁਡਾ ਲਿਆਉਣ ਦੀ। ਹੋਰ ਤਾਂ ਹੋਰ ਹੁਣ ਕਈ ਵੱਡੇ ਅਖਬਾਰ ਤੇ ਅਦਾਰੇ ਵੀ ਇਨ੍ਹਾਂ ਮਗਰ ਲੱਗ ਕੇ ਝੂਠੀ ਖਬਰ ਚਲਾ ਦਿੰਦੇ।
ਬੋਲੋ ਤਾਰਾ ਰਾਰਾ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ