Breaking News

ਕੰਗਨਾ ਨੇ Bollywood ਨੂੰ ਪੋਸਟ ਪਾ ਕੇ ਮਾਰੇ ਸਨ ਮਿਹਣੇ…ਪਰ ਕੰਮ ਉਲਟਾ ਹੀ ਹੋ ਗਿਆ

Vishal Dadlani promises job to CISF constable who slapped Kangana Ranaut

ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨੌਕਰੀ ਦੇਣਗੇ ਵਿਸ਼ਾਲ ਡਡਲਾਨੀ

Singer Vishal Dadlani offered to help the CISF constable who ‘slapped’ actor-politician Kangana Ranaut at the Chandigarh airport. Vishal shared a post on his Instagram story. Actress and BJP MP Kangana Ranaut slams the film industry for their silence after her slap incident.

She deleted the post later.


ਹਿੰਦੂਤਵੀ ਨਫਰਤੀ ਲਾਣੇ ਲਈ ਨਵਾਂ ਫਿਕਰ ਖੜਾ ਹੋ ਗਿਆ ਹੈ। ਸਿੱਖਾਂ ਤੇ ਪੰਜਾਬ ਖਿਲਾਫ ਆਮ ਤੌਰ ‘ਤੇ ਸ਼ਰੇਆਮ ਜ਼ਹਿਰ ਗਲੱਛਣ ਵਾਲੇ ਮੇਜਰ ਗੌਰਵ ਆਰੀਆ ਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਕੁਲਵਿੰਦਰ ਕੌਰ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਹ ਚੋਣ ਲੜ ਸਕਦੀ ਹੈ ਤੇ ਜਿੱਤ ਸਕਦੀ ਹੈ, ਜਿਵੇਂ ਲੋਕਾਂ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿੱਤਾ।

ਸੈਂਕੜੇ ਹੋਰ ਹਿੰਦੂਤਵੀਆਂ ਨੇ ਵੀ ਇਹ ਖਦਸ਼ਾ ਪ੍ਰਗਟਾਇਆ ਹੈ।
ਵੈਸੇ ਕੁਝ ਮਹੀਨੇ ਪਹਿਲਾਂ ਇਹੀ ਗੌਰਵ ਆਰੀਆ ਲਾਰੈਂਸ ਬਿਸ਼ਨੋਈ ਨੂੰ ਪਿਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸਨੂੰ ਤੇ ਹੋਰ ਗੈਂਗਸਟਰਾਂ ਨੂੰ ਵਰਤ ਕੇ ਵਿਦੇਸ਼ ਰਹਿੰਦੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।

ਕੁਲਵਿੰਦਰ ਕੌਰ ਦੇ ਥੱਪੜ ਦੀ ਨਿੰਦਾ ਸਿਰਫ ਉਹੀ ਕਰੇ ਜਿਹੜਾ ਪਹਿਲਾਂ ਕੰਗਣਾਂ ਦੀ ਸਿੱਖਾਂ ਤੇ ਪੰਜਾਬ ਖਿਲਾਫ ਲਫਜ਼ੀ ਹਿੰਸਾ ਖਿਲਾਫ ਬੋਲਿਆ ਸੀ ਜਾਂ ਹੁਣ ਬੋਲ ਰਿਹਾ ਹੈ। ਇਹ ਤਾਂ ਮੋਦੀ ਜੀ ਨੂੰ 2002 ਦੋਹਰਾਉਣ ਦੀਆਂ ਸਲਾਹਾਂ ਦਿੰਦੀ ਰਹੀ ਹੈ।


ਜਿਹੜੇ ਹੁਣ ਵੀ ਕੰਗਣਾ ਦੀ ਜ਼ਹਿਰ ਗਲੱਛਣ ਦੇ ਇਤਿਹਾਸ ਅਤੇ ਉਸ ਦੇ ਇਸ ਘਟਨਾ ਤੋਂ ਬਾਅਦ ਵਾਲੀ ਟਿੱਪਣੀ ਬਾਰੇ ਚੁੱਪ ਨੇ ਪਰ ਥੱਪੜ ਦੀ ਨਿੰਦਾ ਕਰ ਰਹੇ ਨੇ, ਉਹ ਸਿੱਧੇ ਤੌਰ ‘ਤੇ ਉਸ ਦੀ ਲਫ਼ਜ਼ੀ ਹਿੰਸਾ ਅਤੇ ਸਿੱਖਾਂ ਖਿਲਾਫ ਕਤਲੇਆਮ ਦਾ ਮਾਹੌਲ ਪੈਦਾ ਕਰਨ ਦੇ ਹੱਕ ਵਿੱਚ ਭੁਗਤ ਰਹੇ ਨੇ।

ਜੇ ਕਿਤੇ ਸੱਚੀ ਮੁੱਚੀ ਕਾਨੂੰਨ ਦਾ ਨਿਰਪੱਖ ਰਾਜ ਹੁੰਦਾ ਤਾਂ ਕੰਗਣਾ ਅਤੇ ਹੋਰ ਹਜ਼ਾਰਾਂ ਹਿੰਦੂਤਵੀਆਂ ਖਿਲਾਫ ਨਫਰਤੀ ਪ੍ਰਚਾਰ ਦੇ ਕੇਸ ਦਰਜ ਹੋਏ ਹੁੰਦੇ।

ਇਹ ਵੀ ਸੰਭਵ ਹੈ ਕਿ ਸਿਰੇ ਦੀ ਬਦਤਮੀਜ਼ ਤੇ ਬਦਜ਼ੁਬਾਨ ਕੰਗਣਾ ਨੇ ਹੀ ਕੋਈ ਭੜਕਾਊ ਗੱਲ ਜਾਂ ਹਰਕਤ ਕੀਤੀ ਹੋਵੇ।‌

ਥੱਪੜ ਸਾਨੂੰ ਵੀ ਚੰਗਾ ਨਹੀਂ ਲੱਗਿਆ। ਇਸ ਲਈ ਨਹੀਂ ਕਿ ਕੰਗਣਾ ਨਾਲ ਮਾੜੀ ਹੋਈ, ਇਸ ਲਈ ਕਿ ਸਾਨੂੰ ਪੰਜਾਬ ਦੀ ਧੀ ਦਾ ਫਿਕਰ ਹੈ। ਸੁਰੱਖਿਆ ਫੋਰਸਾਂ ਵਿੱਚ ਹੁਣ ਇੱਕ ਵਾਰ ਦੁਬਾਰਾ ਸਿੱਖਾਂ ਦੀ ਪ੍ਰੋਫਾਈਲਿੰਗ ਹੋਏਗੀ।


ਭਾਜਪਾ ਅਤੇ ਹਕੂਮਤ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਕੰਧ ਨਾਲ ਲਾਓਗੇ ਤਾਂ ਨਾਲ ਹੀ ਤੁਸੀਂ ਉਨ੍ਹਾਂ ਨੂੰ ਫਾਇਦੇ ਨੁਕਸਾਨ ਦੇ ਗਿਣਤੀ ਮਿਣਤੀ ਵਿੱਚੋਂ ਨਿਕਲਣ ਲਈ ਮਜਬੂਰ ਕਰ ਰਹੇ ਹੁੰਦੇ ਹੋ। ਠੀਕ ਹੈ ਨੁਕਸਾਨ ਸਾਡੇ ਲੋਕਾਂ ਦਾ ਜ਼ਿਆਦਾ ਹੋਏਗਾ ਪਰ ਕੁਝ ਨਾ ਕੁਝ ਵਾਪਸ ਵੀ ਮੋੜਿਆ ਜਾਏਗਾ।

ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਕੰਗਨਾ ਅਤੇ ਕੌਰ ਵਿਚਕਾਰ ਹੋਈ ਤਕਰਾਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਉਹ ਔਰਤ ਦੀ ਦੁਰਦਸ਼ਾ ਨੂੰ ਸਮਝਦੇ ਹਨ।

ਉਸਨੇ ਵਾਅਦਾ ਕੀਤਾ ਕਿ ਮੈਂ ਕਦੇ ਵੀ ਹਿੰਸਾ ਦਾ ਸਮਰਥਨ ਨਹੀਂ ਕਰਦਾ, ਪਰ ਮੈਂ ਇਸ @official_cisf ਕਰਮਚਾਰੀਆਂ ਦੇ ਗੁੱਸੇ ਦੀ ਜ਼ਰੂਰਤ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ। ਜੇਕਰ CISF ਵੱਲੋਂ ਉਸਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਮੈਂ ਉਸਨੂੰ ਨੌਕਰੀ ਦੇ ਦਿਆਂਗਾ। ਜੈ ਹਿੰਦ. ਜੈ ਜਵਾਨ ਜੈ ਕਿਸਾਨ।

ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੂੰ ਵੀਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ CISF ਜਵਾਨ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ ‘ਤੇ ਉਸ ਨੂੰ ਥੱਪੜ ਮਾਰ ਦਿੱਤਾ।

ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਐੱਫ.ਆਈ.ਆਰ. ਹੁਣ ਇਸ ਮਾਮਲੇ ਨੂੰ ਲੈ ਕੇ ਜਿੱਥੇ ਬਾਲੀਵੁੱਡ ਸਿਤਾਰੇ ਕੰਗਨਾ ਦਾ ਸਮਰਥਨ ਕਰ ਰਹੇ ਹਨ ਉੱਥੇ ਹੀ ਕੁਲਵਿੰਦਰ ਕੌਰ ਨੂੰ ਬੁਰੀ ਤਰ੍ਹਾਂ ਝਿੜਕ ਰਹੇ ਹਨ।

ਉੱਥੇ ਹੀ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਜੇਕਰ CISF ਦੇ ਜਵਾਨਾਂ ਯਾਨੀ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਹ ਉਸ ਨੂੰ ਨੌਕਰੀ ਦੇਣਗੇ।


ਜਰਨੈਲ ਸਿੰਘ ਦੀ ਚਿਦੰਬਰਮ ਵੱਲ ਸੁੱਟੀ ਜੁੱਤੀ ਤੇ ਕੁਲਵਿੰਦਰ ਕੌਰ ਦਾ ਕੰਗਣਾ ਰਣੌਤ ਦੇ ਮਾਰਿਆ ਥੱਪੜ ਇਕੋ ਜਿਹੇ ਨੇ।

ਇੱਕ ਖਿਆਲ ਇਹ ਆਉਂਦਾ ਹੈ ਕਿ ਉਸ ਨੂੰ ਥੱਪੜ ਨਹੀਂ ਸੀ ਮਾਰਨਾ ਚਾਹੀਦਾ। ਨੌਕਰੀ ਵੀ ਜਾਏਗੀ ਹੋਰ ਸਿੱਖ ਮੁਲਾਜ਼ਮਾਂ ਲਈ ਵੀ ਦਿੱਕਤਾਂ ਆਉਣਗੀਆਂ।

ਪਰ ਕੰਗਣਾ ਰਨੌਤ ਦੀ ਲਫਜ਼ੀ ਹਿੰਸਾ ਦੇ ਸਾਹਮਣੇ ਕੁਲਵਿੰਦਰ ਕੌਰ ਦਾ ਥੱਪੜ ਕੁਝ ਵੀ ਨਹੀਂ ਹੈ। ਜਿੰਨੀ ਨਫਰਤ ਕੰਗਣਾ ਨੇ ਸਿੱਖਾਂ ਖਿਲਾਫ ਪਿਛਲੇ ਚਾਰ ਸਾਲਾਂ ਵਿੱਚ ਫੈਲਾਈ, ਅਸਲ ਵਿੱਚ ਉਹ ਕਿਸੇ ਵੀ ਵੇਲੇ ਉਨ੍ਹਾਂ ਖਿਲਾਫ ਵੱਡੀ ਹਿੰਸਾ ਦਾ ਕਾਰਨ ਬਣ ਸਕਦੀ ਹੈ।

ਅੱਜ ਵੀ ਉਸਨੇ ਪੰਜਾਬ ਵਿੱਚ ਅੱਤਵਾਦ ਦੇ ਉਭਾਰ ਦੀ ਬਕਵਾਸ ਕੀਤੀ ਹੈ।

ਹਿੰਦੂਤਵੀਆਂ ਦਾ ਖਾਸਾ ਹੀ ਇਹ ਹੈ ਕਿ ਇਹ ਬੋਲ ਕੇ ਤੇ ਲਿਖ ਕੇ ਵੱਧ ਤੋਂ ਵੱਧ ਜ਼ਹਿਰ ਫੈਲਾਉਂਦੇ ਨੇ ਤੇ ਜਦੋਂ ਕੋਈ ਚਪੇੜ ਮਾਰ ਦੇਵੇ ਫਿਰ ਹਿੰਸਾ-ਹਿੰਸਾ ਚੀਕਦੇ ਨੇ। ਜਦੋਂ ਤੁਸੀਂ ਲੋਕਾਂ ਨੂੰ ਕੰਧ ਨਾਲ ਹੀ ਲਾ ਦਿੱਤਾ ਹੋਰ ਕਰਨ ਵੀ ਕੀ ?

ਭਾਜਪਾ ਵਾਲਿਆਂ ਨੂੰ ਬੇਨਤੀ ਹੈ ਕੰਗਣਾ ਨੂੰ ਛਿੱਕਲੀ ਪਾ ਕੇ ਰੱਖੋ ਤਾਂ ਕਿ ਸਾਡੀ ਕਿਸੇ ਹੋਰ ਕੁੜੀ ਨੂੰ ਹੱਥ ਨਾ ਮੈਲੇ ਕਰਨੇ ਪੈਣ ਤੇ ਨੌਕਰੀ ਨਾ ਗਵਾਉਣੀ ਪਵੇ।

ਟਵਿੱਟਰ ‘ਤੇ ਬਾਕੀ ਮੁਲਕ ‘ਚੋਂ ਲੋਕਾਂ ਦਾ ਰਿਐਕਸ਼ਨ ਵੇਖਣ ਵਾਲਾ ਹੈ।
#KanganaRanaut #BJP #SlapIncident