Singer Gurdarshan Dhuri News:ਨਾਮੀ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ

Singer Gurdarshan Dhuri News:ਨਾਮੀ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਹੁਣ ਤੱਕ ਕਈ ਮਸ਼ਹੂਰ ਗੀਤ ਗਾਏ। ਕਈ ਚੋਟੀ ਦੇ ਕਲਾਕਾਰਾਂ ਨਾਲ ਗੀਤ ਗਏ। ਗੁਰਦਰਸ਼ਨ ਧੂਰੀ ਨੇ ਗੁਰਲੇਜ਼ ਅਖਤਰ, ਦੀਪਕ ਢਿੱਲੋਂ ਤੇ ਹੋਰ ਕਈ ਗਾਇਕਾਂ ਨਾਲ ਗੀਤ ਗਾਏ।

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਹੁਣ ਤੱਕ ਕਈ ਮਸ਼ਹੂਰ ਗੀਤ ਗਾਏ।
ਕਈ ਚੋਟੀ ਦੇ ਕਲਾਕਾਰਾਂ ਨਾਲ ਗੀਤ ਗਏ।

ਗੁਰਦਰਸ਼ਨ ਧੂਰੀ ਨੇ ਗੁਰਲੇਜ਼ ਅਖਤਰ, ਦੀਪਕ ਢਿੱਲੋਂ ਤੇ ਹੋਰ ਕਈ ਗਾਇਕਾਂ ਨਾਲ ਗੀਤ ਗਾਏ।

ਇਸ ਦੁੱਖ ਦੀ ਘੜੀ ਵਿੱਚ ਗਾਇਕ ਗੁਰਦਰਸ਼ਨ ਸਿੰਘ ਧੂਰੀ ਦੇ ਪਰਿਵਾਰ ਨਾਲ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ , ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ , ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ , ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੀ ਸੇਖੋਂ ,

ਡਾ ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ, ਚੇਅਰਮੈਨ ਸਤਿੰਦਰ ਸਿੰਘ ਚੱਠਾ, ਕਾਂਗਰਸੀ ਆਗੂ ਸੂਭਮ ਸ਼ਰਮਾ ਸੂਭੀ, ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਕਾਤਰੋਂ, ਮੁਨੀਸ਼ ਕੁਮਾਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧੂਰੀ, ਅਕਾਲੀ ਆਗੂ ਗਮਦੂਰ ਸਿੰਘ ਜਵੰਦਾ, ਨਰਿੰਦਰ ਸਿੰਘ ਕਾਲਾਬੁਲਾ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗਾਇਕ ਬਬਲਾ ਧੂਰੀ, ਸਿਕੰਦਰ ਆਸਟ੍ਰੇਲੀਆ , ਐਡਵੋਕੇਟ ਹੈਪੀ ਗਰਗ ਬਲਾਕ ਪ੍ਰਧਾਨ ਆਪ,

ਇੰਦਰਪਾਲ ਸਿੰਘ ਗੋਲਡੀ ਕਹੇਰੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਵਿੰਦਰ ਸਿੰਘ ਈਸੀ ਪ੍ਰਧਾਨ ਕੋਪਰਾਇਟ ਸੁਸਾਇਟੀ ਈਸੜਾ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ, ਸਰਪੰਚ ਰਵਿੰਦਰ ਕੁਮਾਰ ਰਿੰਕਾ ਹਸਨਪੁਰ, ਸਰਪੰਚ ਮਿੱਠੂ ਲੱਡਾ, ਸਰਪੰਚ ਗੋਬਿੰਦਰ ਸਿੰਘ ਖੰਗੂੜਾ, ਲਖਵੀਰ ਸਿੰਘ ਧਾਂਦਰਾ ਪ੍ਰਧਾਨ ਜਰਨਲਿਜ਼ਮ ਐਸੋਸੀਏਸ਼ਨ ਰਜਿ ਧੂਰੀ ਅਤੇ ਵੱਖ ਵੱਖ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।