DGP Mustafa –ਬੁੱਚੜ ਮੁਸਤਫਾ ਵਲੋਂ ਉਸਨੂੰ ਝੂਠੇ ਕੇਸ ‘ਚ ਫਸਾਉਣ ਦੀ ਦੁਹਾਈ
ਪੰਜਾਬ ਦੇ ਸਾਬਕਾ ਡੀਜੀਪੀ “ਬੁੱਚੜ” ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਉਸ ‘ਤੇ ਦਰਜ ਕੀਤੇ ਕੇਸ ਨੂੰ “ਇੱਕ ਡੂੰਘੀ ਰਾਜਨੀਤਿਕ ਸਾਜ਼ਿਸ਼” ਕਰਾਰ ਦਿੱਤਾ ਹੈ।
ਅਕੀਲ ਦੀ ਮੌਤ 16 ਅਕਤੂਬਰ ਨੂੰ ਪੰਚਕੂਲਾ ਵਿੱਚ ਹੋਈ ਸੀ। ਪਰਿਵਾਰ ਨੇ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਸੀ। ਇਸ ਤੋਂ ਬਾਅਦ ਅਕੀਲ ਦਾ 27 ਅਗਸਤ ਦਾ ਰਿਕਾਰਡ ਹੋਇਆ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਸਦੇ ਪਰਿਵਾਰਕ ਮੈਂਬਰ ਉਸਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਉਸਨੇ ਆਪਣੇ ਪਿਤਾ ਤੇ ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਜ਼ਿਕਰ ਵੀ ਕੀਤਾ ਸੀ।
ਬੁੱਚੜ ਮੁਸਤਫਾ ਦਾ ਹੁਣ ਕਹਿਣਾ ਹੈ ਕਿ ਸ਼ਿਕਾਇਤਕਰਤਾ ਸ਼ਮਸ਼ੂਦੀਨ ਨਾਮਕ ਗੁਆਂਢੀ ਇੱਕ ਸਥਾਨਕ ਹਰਿਆਣਵੀ ਵਿਧਾਇਕ ਦਾ ਕਰੀਬੀ ਹੈ ਅਤੇ ਇਹ ਪੂਰਾ ਮਾਮਲਾ ਸਿਆਸੀ ਰੰਜਿਸ਼ ਦਾ ਨਤੀਜਾ ਹੈ।
ਮੁਸਤਫਾ ਦਾ ਕਹਿਣਾ ਹੈ, “ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
ਮੁਸਤਫਾ ਨੇ ਵਾਰ-ਵਾਰ ਕਿਹਾ:
“ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
“ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
“ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
“ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
“ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।”
ਜਿੰਨੇ ਵੀ ਸੰਦ ਸਰਕਾਰ ਨੇ ਸਿੱਖਾਂ ਨੂੰ ਮਰਵਾਉਣ ਲਈ ਵਰਤੇ ਹਨ, ਬਾਅਦ ‘ਚ ਉਨ੍ਹਾਂ ‘ਚੋਂ ਬਹੁਤੇ ਇਹੀ ਰੋਣਾ ਰੋਂਦੇ ਹਨ। ਚਾਹੇ ਪੁਲਿਸ ਵਾਲੇ ਹੋਣ ਜਾਂ ਮੁਖਬਰ ਕਿ ਸਾਨੂੰ ਵਰਤ ਕੇ ਸੁੱਟ ਦਿੱਤਾ ਤੇ ਹੁਣ ਸਾਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।
ਅੱਲ੍ਹਾ ਅਕੀਲ ਅਖਤਰ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ ਤਾਂ ਇਹੀ ਚਾਹੁੰਦੀ ਕਿ ਦੁਸ਼ਮਣ ਦਾ ਵੀ ਪੁੱਤ ਨਾ ਮਰੇ। ਜੋ ਦੋਸ਼ੀ ਹੈ, ਸਜ਼ਾ ਉਸਨੂੰ ਮਿਲੇ।
ਪਰ ਅੱਜ ਉਹ ਮੁਸਤਫਾ ਝੂਠੇ ਕੇਸ ਪਾਉਣ ਦੀ ਦੁਹਾਈ ਦੇ ਰਿਹਾ, ਜਿਹਨੇ ਖੁਦ ਲੋਕਾਂ ਦੇ ਨਿਰਦੋਸ਼ ਪੁੱਤ ਕੇਸ ਪਾਏ ਬਿਨਾ ਹੀ ਝੂਠੇ ਮੁਕਾਬਲਿਆਂ ‘ਚ ਮਾਰ ਮੁਕਾਏ।
ਪਰ ਜਿਹੜੇ ਅੱਜ ਕੁਰਸੀ ‘ਤੇ ਵਰਦੀ ਪਾ ਕੇ ਬੈਠੇ ਆ, ਉਹ ਆਮ ਲੋਕਾਂ ਨਾਲ ਧੱਕਾ ਕਰਦਿਆਂ ਫੇਰ ਵੀ ਸੋਚਦੇ ਨਹੀਂ ਕਿ ਸਾਡੇ ਤੋਂ ਪਹਿਲਿਆਂ ਨਾਲ ਕੀ ਹੋਇਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ