Punjab | The State Cyber Crime, Mohali has registered an FIR under Sections 336, 340, 353, and 67 of the IPC against an individual for allegedly creating and circulating a fake video of Punjab Chief Minister Bhagwant Singh Mann on Facebook.
According to the FIR, a person identified as Jagman Samra was involved in making and sharing fake videos aimed at tarnishing the Chief Minister’s image. However, Jagman Samra uploaded a fb post in which he says if anyone proves the video is AI generated, he will pay 5 crores.
CM ਮਾਨ ਕਥਿਤ ਵਾਇਰਲ ਵੀਡੀਓ ਮਾਮਲੇ ‘ਚ FIR ਦਰਜ
CM ਮਾਨ ਕਥਿਤ ਵਾਇਰਲ ਵੀਡੀਓ ਮਾਮਲੇ ‘ਚ FIR ਦਰਜ। ਸਟੇਟ ਸਾਈਬਰ ਸੈੱਲ ਮੁਹਾਲੀ ‘ਚ ਕੇਸ ਦਰਜ। ਜਗਮਨ ਸਮਰਾ ਨਾਂਅ ਦੇ ਅਕਾਊਂਟ ਤੋਂ ਵੀਡੀਓ ਹੋਈ ਪੋਸਟ।
ਫੇਕ ਵੀਡੀਓ ਨਾਲ CM ਦਾ ਅਕਸ ਵਿਗਾੜਨ ਦੀ ਕੋਸ਼ਿਸ਼- FIR। ਟੈਕਨਾਲੋਜੀ ਦੀ ਦੁਰਵਰਤੋਂ ਕਰਨ ‘ਤੇ ਪਰਚਾ।
ਡੀਪ ਫੇਕ ਟੈਕਨਾਲੋਜੀ ਜ਼ਰੀਏ ਵੀਡੀਓ ਬਣਾਉਣ ਦੇ ਇਲਜ਼ਾਮ। BNS 2023 ਦੀ ਧਾਰਾ 340(2), 353(1), 353(2), 351(2), 336(4) ਅਤੇ ਇਨਫੋਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 67 ਦੇ ਤਹਿਤ FIR ਦਰਜ
ਜਿਹੜੇ ਲੋਕ ਭਗਵੰਤ ਮਾਨ ਦੀ ਕਥਿਤ ਵੀਡੀਓ ਨੂੰ ਇਹ ਸਮਝ ਕੇ ਵਾਇਰਲ ਕਰ ਰਹੇ ਹਨ, ਕਿ ਉਹ ਕੇਨੈਡਾ ਦੀ ਹੈ? ਉਹ ਗਲਤ ਸਾਬਤ ਹੋ ਰਹੇ ਹਨ।
ਇਹ ਵੀਡੀਓ ਮੁੰਬਈ ਬੀਚ ਦੇ ਇੱਕ ਹੋਟਲ ਦੀਆਂ ਹਨ? ਇਹ ਦਾਅਵਾ ਜਗਮਨ ਸਮਰੇ ਵੱਲੋ ਕੀਤਾ ਗਿਆ ਹੈ। ਜੇਕਰ ਇਹ ਸੱਚ ਹੈ ਤਾਂ ਇਹ ਆਪਣੇ-ਆਪ ਹੀ ਸਵੈ ਵਿਰੋਧ ਵਾਲੀ ਗੱਲ ਹੋ ਗਈ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮਜਬੂਤ ਸੁਰੱਖਿਆ ਛੱਤਰੀ ਹੁੰਦੇ ਹੋਏ ਉਸ ਕਮਰੇ ਵਿੱਚ ਵੀਡੀਓ ਕਿਵੇ ਫਿਲਮਾਈ ਜਾ ਸਕਦੀ ਹੈ?
ਜਗਮਨ ਸਮਰਾ ਪੋਸਟ ਨੇ ਇਹ ਵੀਡੀਓ ਏ ਆਈ ਨਾਲ ਬਣੇ ਹੋਣ ਦੇ ਦਾਅਵੇ ਨੂੰ ਮਜਬੂਤ ਕੀਤਾ ਹੈ?ਜਗਮਨ ਸਮਰਾ ਕਈ ਵਾਰ ਪਹਿਲਾਂ ਵੀ ਵਿਵਾਦਾ ਵਿੱਚ ਘਿਰ ਚੁੱਕਿਆ ਹੈ? ਤੇ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ?
ਜਗਮਨ ਸਮਰਾ ਨੂੰ ਬੀ ਸੀ ਸੂਬੇ ਦੇ ਚਿੱਲਾਵੈਕ ਸ਼ਹਿਰ ਵਿੱਚ ਜਨਤਕ ਜ਼ਿੰਦਗੀ ਤੋਂ ਕੋਹਾ ਦੂਰ ਇੱਕ ਫਾਰਮ ਹਾਊਸ ਤੇ ਪਰਿਵਾਰ ਵੱਲੋਂ ਨਜ਼ਰਬੰਦ ਕਰਕੇ ਰੱਖੇ ਜਾਣ ਦੀ ਗੱਲ ਵੀ ਸ਼ੋਸ਼ਲ-ਮੀਡੀਆ ਤੇ ਸਾਹਮਣੇ ਆ ਰਹੀ ਹੈ? ਉਹਨਾਂ ਨੂੰ ਕਦੇ ਕਿਸੇ ਨੇ ਜਨਤਕ ਜੀਵਨ ਵਿੱਚ ਵਿਚਰਦਿਆ ਨਹੀ ਵੇਖਿਆ ਹੈ?