Kulhad Pizza Couple Viral: ਕੁੱਲ੍ਹੜ ਪੀਜ਼ਾ ਕਪਲ ਦਾ ਨਵਾਂ ਕਾਂਡ, ਸੋਸ਼ਲ ਮੀਡੀਆ ਉਤੇ ਫੇਰ ਵਾਇਰਲ ਹੋਇਆ ਜੋੜਾ
ਇਸ ਸਮੇਂ ਸੋਸ਼ਲ ਮੀਡੀਆ ‘ਤੇ ਸਹਿਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਵਿਚਕਾਰ ਤਲਾਕ ਦੀਆਂ ਅਫਵਾਹਾਂ ਫੈਲ ਰਹੀਆਂ ਹਨ।
ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅਸਲ ‘ਚ ਸਹਿਜ ਅਰੋੜਾ ਦਾ ਇੰਸਟਾਗ੍ਰਾਮ ਅਕਾਊਂਟ ਫਿਲਹਾਲ ਬੰਦ ਹੁੰਦਾ ਨਜ਼ਰ ਆ ਰਿਹਾ ਹੈ।
ਹਰ ਰੋਜ਼ ਆਪਣੀਆਂ ਵੀਡੀਓਜ਼ ਅਤੇ ਨਵੀਆਂ ਤਸਵੀਰਾਂ ਰਾਹੀਂ ਸੁਰਖੀਆਂ ‘ਚ ਰਹਿਣ ਵਾਲੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਇਸ ਸਮੇਂ ਸੋਸ਼ਲ ਮੀਡੀਆ ਤੋਂ ਗਾਇਬ ਨਜ਼ਰ ਆ ਰਹੇ ਹਨ।
ਸਹਿਜ ਅਰੋੜਾ ਨਾਂ ਦੇ ਉਸ ਦੇ ਅਕਾਊਂਟ ਨੂੰ ਸਰਚ ਕਰਨ ‘ਤੇ ‘‘The link you followed may be broken, or the page may have been removed.’’ ਵਰਗਾ ਮੈਸੇਜ ਦਿਖਾਈ ਦੇ ਰਿਹਾ ਹੈ।
ਇਹ ਉਸ ਦੇ ਪ੍ਰਸ਼ੰਸਕਾਂ ਲਈ ਇਕ ਵੱਡਾ ਝਟਕਾ ਹੈ, ਜੋ ਹਰ ਰੋਜ਼ ਉਸ ਦੀਆਂ ਰੀਲਾਂ ਅਤੇ ਤਸਵੀਰਾਂ ‘ਤੇ ਪ੍ਰਤੀਕਿਰਿਆ ਕਰਨ ਲਈ ਉਤਸ਼ਾਹਿਤ ਰਹਿੰਦੇ ਸਨ। ਉਸ ਦੇ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਦੀ ਗਿਣਤੀ 1 ਮਿਲੀਅਨ ਤੋਂ ਵੱਧ ਸੀ। ਹਾਲਾਂਕਿ ਕੁੱਲ੍ਹੜ ਪੀਜ਼ਾ ਕਪਲ ਨੇ ਇਸ ਸਬੰਧ ‘ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਸ ਸਮੇਂ ਸੋਸ਼ਲ ਮੀਡੀਆ ‘ਤੇ ਸਹਿਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਵਿਚਕਾਰ ਤਲਾਕ ਦੀਆਂ ਅਫਵਾਹਾਂ ਫੈਲ ਰਹੀਆਂ ਹਨ।
ਇਸ ਦਾ ਕਾਰਨ ਇਹ ਹੈ ਕਿ ਸਹਿਜ ਅਰੋੜਾ ਨੇ ਪਤਨੀ ਨੂੰ ਇੰਸਟਾਗ੍ਰਾਮ ਤੋਂ Unfollow ਕਰ ਦਿੱਤਾ ਹੈ ਅਤੇ ਗੁਰਪ੍ਰੀਤ ਦੇ ਅਕਾਊਂਟ ਤੋਂ ਵੀ ਸਹਿਜ ਦਾ ਨਾਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਦੋਵਾਂ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਹਾਲ ਹੀ ‘ਚ ਗੁਰਪ੍ਰੀਤ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ, ਜਿਸ ਦੀ ਜਾਣਕਾਰੀ ਜੋੜੇ ਨੇ ਸਾਂਝੀ ਕੀਤੀ ਸੀ।
ਖਾਤਾ ਬਾਅਦ ਵਿੱਚ ਰਿਕਵਰ ਕਰ ਲਿਆ ਗਿਆ ਸੀ। ਸਹਿਜ ਅਰੋੜਾ ਅਤੇ ਗੁਰਪ੍ਰੀਤ ਦੀ ਨਿੱਜੀ ਜ਼ਿੰਦਗੀ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ।
ਇਕ ਵਾਰ ਉਨ੍ਹਾਂ ਨੇ ਏਅਰ ਰਾਈਫਲ ਨਾਲ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਜਲੰਧਰ ਸਿਟੀ ਪੁਲਸ ਨੇ ਉਨ੍ਹਾਂ ‘ਤੇ ਗੰਨ ਕਲਚਰ ਨੂੰ ਵਧਾਵਾ ਦੇਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਦੋਵਾਂ ਨੂੰ ਥਾਣੇ ‘ਚ ਜ਼ਮਾਨਤ ਮਿਲ ਗਈ ਸੀ।