ਸੰਘੀ-ਤਾਲਿਬਾਨ ਬ੍ਹਾਈ ਬ੍ਹਾਈ
ਦਸ ਸਾਲ ਤਾਲਿਬਾਨ ਨੂੰ ਪਾਕਿਸਤਾਨ ਅੰਦਰ ਅੱਤਵਾਦੀ ਕਾਰਵਾਈਆਂ ਸਮੇਤ ਕਸ਼ਮੀਰੀ ਤੇ ਸਿੱਖ ਖਾੜਕੂਆਂ ਨੂੰ ਮਰਵਾਉਣ ਲਈ ਵਰਤਣ ਤੋਂ ਬਾਅਦ ਭਾਰਤ ਨੇ ਤਾਲਿਬਾਨ ਨੂੰ ਭਾਰਤ ਸੱਦ ਕੇ ਖੁੱਲ੍ਹ ਕੇ ਪੱਤੇ ਦਿਖਾ ਦਿੱਤੇ ਹਨ।
ਸੰਘੀਆਂ ਦਾ ਸਾਰਾ ਕੇਡਰ (ਸੰਘੀ ਸਿੱਖ ਵੀ) ਹੈਰਾਨ-ਪਰੇਸ਼ਾਨ ਹੈ ਕਿ ਅਸੀਂ ਫਿਰ ਵੀਹ ਸਾਲ ਤਾਲਿਬਾਨ ਨੂੰ ਕਿਉਂ ਗਾਲ੍ਹਾਂ ਕੱਢਦੇ ਰਹੇ? ਉਹੀ ਯੋਗੀ ਯੂਪੀ ਵਿੱਚ ਤਾਲਿਬਾਨ ਲਈ ਰੈੱਡ ਕਾਰਪੇਟ ਵਿਛਾ ਰਿਹਾ, ਜੋ ਮੁਸਲਮਾਨਾਂ ਨੂੰ ਚਿਮਟੀ ਨਾਲ ਫੜ ਕੇ ਵੀ ਰਾਜ਼ੀ ਨਹੀਂ ਸੀ।
ਤਾਲਿਬਾਨ ਕੇਵਲ ਆਏ ਨਹੀਂ, ਭਾਰਤ ਵਿੱਚ ਆ ਕੇ ਆਪਣੀ ਪੁਗਾ ਕੇ ਵੀ ਰਹੇ ਹਨ, ਜਿਸ ਵਿੱਚ ਕਿਸੇ ਵੀ ਸਰਕਾਰੀ ਮੁਲਾਕਾਤ ਅਤੇ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਔਰਤ ਅਧਿਕਾਰੀਆਂ ਤੇ ਬਰਖਾ ਦੱਤ-ਅੰਜਨਾ ਵਰਗੀਆਂ ਪੱਤਰਕਾਰਾਂ ਨੂੰ ਔਰਤ ਹੋਣ ਕਰਕੇ ਅੰਦਰ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦਿਆਂ ਜਿਸ ਤਰਾਂ ਉੱਪਰਥਲੀ ਪਾਕਿਸਤਾਨੀ ਫ਼ੌਜ ਮੁਖੀ ਤੇ ਸਿਆਸੀ ਲੀਡਰਸ਼ਿਪ ਨੂੰ ਅਮਰੀਕਾ ਸੱਦ-ਸੱਦ ਮੁਰਗੇ ਖਵਾਏ ਗਏ, ਭਾਰਤ ਨੇ ਤਾਲਿਬਾਨ ਨਾਲ ਯਾਰੀ ਜਨਤਕ ਕਰਕੇ ਅਮਰੀਕਾ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਬਾਗਰਾਮ ਹਵਾਈ ਬੇਸ ਵਾਪਸ ਲੈਣਾ ਸੌਖਾ ਨਹੀਂ।
ਇਸ ਨੇੜਤਾ ਦਾ ਭਾਰਤ ਨੂੰ ਫ਼ਾਇਦਾ ਹੋਵੇਗਾ ਜਾਂ ਨੁਕਸਾਨ, ਇਹ ਤਾਂ ਸਮਾਂ ਦੱਸੇਗਾ ਪਰ ਸਾਡੇ ਲਈ ਸਮਝਣ ਵਾਲੀ ਗੱਲ ਇਹੀ ਹੈ ਕਿ ਆਪਣੇ ਹਿੱਤਾਂ ਲਈ ਇਹ ਗਧੇ ਨੂੰ ਪਿਓ ਅਤੇ ਪਿਓ ਨੂੰ ਗਧਾ ਮੰਨਣ ਲੱਗੇ ਘੌਲ਼ ਨਹੀਂ ਕਰਦੇ ਸਨ, ਨਾ ਕਰਦੇ ਹਨ ਤੇ ਨਾ ਅਗਾਂਹ ਕਰਨਗੇ।
ਤਾਲਿਬਾਨ ਅੰਦਰ ਥਾਂ ਬਣਾਉਣ ਲਈ ਯੂਪੀ ਦੇ ਦਿਓਬੰਦ ਸਿਲਸਿਲੇ ਨੂੰ ਉਵੇਂ ਹੀ ਵਰਤਿਆ ਗਿਆ, ਜਿਵੇਂ ਸਿੱਖਾਂ ਨੂੰ ਕਾਬੂ ਕਰਨ ਲਈ ਸਿੱਖ ਸੰਸਥਾਵਾਂ ਵਰਤੀਆਂ ਜਾ ਰਹੀਆਂ।
ਖ਼ੈਰ! ਫ਼ਿਕਰ ਰਾਸ਼ਟਰਵਾਦੀ ਕਾਮਰੇਡਾਂ ਤੇ ਅਖੌਤੀ ਸੈਕੂਲਰਾਂ ਦਾ ਵੀ ਕਰਨਾ ਬਣਦਾ, ਉਹ ਇਸ ਵਰਤਾਰੇ ਬਾਰੇ ਕਿਓਂ ਚੁੱਪ ਹਨ, ਜੋ ਹਰ ਵਿਰੋਧੀ ਵਿਚਾਰ ਵਾਲੇ ਨੂੰ ਤਾਲਿਬਾਨ ਗਰਦਾਨ ਦਿੰਦੇ ਸਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ