Afghan Boy, 13, Lands In Delhi By Hiding In Plane’s Landing Gear
Afghan boy lands in Delhi by hiding in plane’s landing gear ਇੱਥੇ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਇਕ 13 ਸਾਲ ਦਾ ਅਫਗਾਨੀ ਲੜਕਾ ਉਡਾਣ ਵਿਚ ਲੁਕ ਕੇ ਪੁੱਜਿਆ। ਉਹ ਕਾਬੁਲ ਤੋਂ ਉਡਾਣ ਭਰਨ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਦੇ ਡੱਬੇ ਵਿੱਚ ਦਾਖਲ ਹੋ ਕੇ ਦਿੱਲੀ ਪੁੱਜਿਆ।
ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ ਤੇਰ੍ਹਾਂ-ਚੌਦਾਂ ਸਾਲ ਦਾ ਅਫਗਾਨੀ ਮੁੰਡਾ ਜਹਾਜ਼ ਦੇ ਪਹੀਏ ਵਾਲ਼ੀ ਜਗ੍ਹਾ ‘ਚ ਸਵਾਰ ਹੋ ਕੇ ਕਾਬੁਲ ਤੋਂ ਦਿੱਲੀ ਆ ਪਹੁੰਚਿਆ ਹੈ । ਮੀਡੀਆ ਰੀਪੋਰਟਾਂ ਅਨੁਸਾਰ, ਇਹਨੇ ਈਰਾਨ ਨੂੰ ਨਿਕਲਣਾ ਸੀ ਪਰ ਗਲਤ ਜਹਾਜ਼ ਵਿੱਚ ਵੜ ਗਿਆ । ਇਹ ਉਡਾਣ 8:46. ‘ਤੇ ਕਾਬੁਲ ਤੋਂ ਚੱਲ ਕੇ 10:20 ਦਿੱਲੀ ਪੁੱਜੀ ਸੀ । ਘੱਟ ਆਕਸੀਜ਼ਨ ਤੇ ਠੰਢ ਵਿੱਚ ਏਨੀ ਨਿੱਕੀ ਉਮਰ ਦੇ ਮੁੰਡੇ ਦਾ ਬਚ ਨਿਕਲਣਾ ਹੈਰਾਨ ਕਰਦਾ ਹੈ । ਇੰਡੀਅਨ ਹਵਾਬਾਜ਼ੀ ਦੇ ਇਤਿਹਾਸ ‘ਚ ਇਹ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ ਆਪਣੇ ਪੰਜਾਬ ਤੋਂ ਦੋ ਪੰਜਾਬੀ ਭਰਾ (ਪ੍ਰਦੀਪ ਤੇ ਵਿਜੈ ਸੈਣੀ) ਇਸੇ ਤਰ੍ਹਾਂ ਪਹੀਏ ਵਾਲ਼ੀ ਜਗ੍ਹਾ ‘ਚ ਵੜ ਕੇ ਦਿੱਲੀ ਤੋਂ ਲੰਡਨ ਪਹੁੰਚ ਗਏ ਸਨ, ਜੀਹਦੇ ਵਿੱਚ ਪ੍ਰਦੀਪ ਬਚ ਗਿਆ ਸੀ ਜਦਕਿ ਵਿਜੈ ਚਲ ਵਸਿਆ ਸੀ । ਫਿਲਹਾਲ ਮੁੰਡਾ ਹਿਰਾਸਤ ਵਿੱਚ ਹੈ ਪਰ ਇਸ ਦੀ ਘੱਟ ਉਮਰ ਨੂੰ ਦੇਖਦਿਆਂ ਸ਼ਾਇਦ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ !!!
ਫੋਟੋ : ਮਨਸੂਈ ਬੁੱਧੀ ਦੀ ਪ੍ਰਤੀਕਾਤਮਕ ਹੈ
– ਮਿੰਟੂ ਗੁਰੂਸਰੀਆ
ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕਾ ਐਤਵਾਰ ਸਵੇਰੇ 11 ਵਜੇ ਭਾਰਤ ਉਸ ਵੇਲੇ ਪੁੱਜਿਆ ਜਦੋਂ ਕੇਏਐਮ ਏਅਰਲਾਈਨਜ਼ ਦੀ ਫਲਾਈਟ ਨੰਬਰ ਆਰਕਿਊ-4401 ਦੋ ਘੰਟਿਆਂ ਦੀ ਯਾਤਰਾ ਤੋਂ ਬਾਅਦ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ’ਤੇ ਪਹੁੰਚੀ। ਸੂਤਰਾਂ ਨੇ ਦੱਸਿਆ ਕਿ ਇਸ ਲੜਕੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਇਕ ਲੜਕਾ ਹਵਾਈ ਜਹਾਜ਼ ਦੇ ਹੇਠਾਂ ਘੁੰਮ ਰਿਹਾ ਹੈ ਜਿਸ ਦੀ ਪਛਾਣ ਕੁੰਦੁਜ਼ ਸ਼ਹਿਰ ਦੇ ਮੂਲ ਨਿਵਾਸੀ ਵਜੋਂ ਹੋਈ। ਇਸ ਲੜਕੇ ਨੂੰ ਏਅਰਲਾਈਨ ਦੇ ਕਰਮਚਾਰੀਆਂ ਨੇ ਫੜ ਲਿਆ ਅਤੇ ਸੁਰੱਖਿਆ ਬਲਾਂ ਹਵਾਲੇ ਕਰ ਦਿੱਤਾ ਜੋ ਉਸ ਨੂੰ ਪੁੱਛਗਿੱਛ ਲਈ ਹਵਾਈ ਅੱਡੇ ਦੇ ਟਰਮੀਨਲ ਤਿੰਨ ’ਤੇ ਲੈ ਗਏ।
ਅਧਿਕਾਰੀਆਂ ਨੂੰ ਦੱਸਿਆ ਕਿ ਇਹ ਲੜਕਾ ਕਿਸੇ ਤਰ੍ਹਾਂ ਕਾਬੁਲ ਹਵਾਈ ਅੱਡੇ ਵਿਚ ਦਾਖਲ ਹੋਇਆ ਤੇ ਉਤਸੁਕਤਾ ਵਿਚ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੇਅਰ ਕੰਪਾਰਟਮੈਂਟ ਦੇ ਅੰਦਰ ਜਾਣ ਵਿਚ ਕਾਮਯਾਬ ਹੋ ਗਿਆ।
ਉਸ ਨੇ ਦੱਸਿਆ ਕਿ ਉਸ ਨੇ ਅਜਿਹਾ ਉਤਸੁਕਤਾ ਕਾਰਨ ਕੀਤਾ। ਪੁੱਛਗਿੱਛ ਕਰਨ ਤੋਂ ਬਾਅਦ ਇਸ ਅਫਗਾਨ ਲੜਕੇ ਨੂੰ ਉਸੇ ਫਲਾਈਟ ਦੁਆਰਾ ਵਾਪਸ ਭੇਜ ਦਿੱਤਾ ਗਿਆ ਜੋ ਦੁਪਹਿਰ 12:30 ਵਜੇ ਦੇ ਕਰੀਬ ਰਵਾਨਾ ਹੋਈ। ਕੇਏਐਮ ਏਅਰਲਾਈਨ ਦੇ ਸੁਰੱਖਿਆ ਅਧਿਕਾਰੀਆਂ ਨੇ ਲੈਂਡਿੰਗ ਗੀਅਰ ਦੀ ਸੁਰੱਖਿਆ ਦੀ ਵੀ ਜਾਂਚ ਕੀਤੀ।