Kaun Banega Crorepati : 12ਵੀਂ ਪਾਸ ਹੁਸੈਨਪੁਰ ਦੇ ਕਾਰਪੇਂਟਰ ਛਿੰਦਪਾਲ ਨੇ KBC ‘ਚ ਜਿੱਤੇ 50 ਲੱਖ ਰੁਪਏ ,ਪਿੰਡ ‘ਚ ਖੁਸ਼ੀ ਦਾ ਮਾਹੌਲ
Kaun Banega Crorepati 17 : ਸੋਨੀ ਟੀਵੀ ਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ 18 ਸਤੰਬਰ ਦੇ ਐਪੀਸੋਡ ਵਿੱਚ ਜਲੰਧਰ ਜ਼ਿਲ੍ਹੇ ਦੇ ਲਾਂਬੜਾ ਕਸਬੇ ਦੇ ਹੁਸੈਨਪੁਰ ਪਿੰਡ ਦੇ ਰਹਿਣ ਵਾਲੇ ਛਿੰਦਪਾਲ ਨੇ ਇਤਿਹਾਸ ਰਚ ਦਿੱਤਾ। ਪੇਸ਼ੇ ਤੋਂ ਤਰਖਾਣ ਅਤੇ ਜੀਵਨ ਭਰ ਸੰਘਰਸ਼ ਕਰਦੇ ਆਏ ਛਿੰਦਪਾਲ ਨੇ ਆਪਣੀ ਮਿਹਨਤ, ਗਿਆਨ ਅਤੇ ਹਿੰਮਤ ਨਾਲ ਹੌਟ ਸੀਟ ਤੱਕ ਦਾ ਸਫ਼ਰ ਪੂਰਾ ਕੀਤਾ , ਸਗੋਂ 50 ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ
Kaun Banega Crorepati 17 : ਸੋਨੀ ਟੀਵੀ ਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ 18 ਸਤੰਬਰ ਦੇ ਐਪੀਸੋਡ ਵਿੱਚ ਜਲੰਧਰ ਜ਼ਿਲ੍ਹੇ ਦੇ ਲਾਂਬੜਾ ਕਸਬੇ ਦੇ ਹੁਸੈਨਪੁਰ ਪਿੰਡ ਦੇ ਰਹਿਣ ਵਾਲੇ ਛਿੰਦਪਾਲ ਨੇ ਇਤਿਹਾਸ ਰਚ ਦਿੱਤਾ। ਪੇਸ਼ੇ ਤੋਂ ਤਰਖਾਣ ਅਤੇ ਜੀਵਨ ਭਰ ਸੰਘਰਸ਼ ਕਰਦੇ ਆਏ ਛਿੰਦਪਾਲ ਨੇ ਆਪਣੀ ਮਿਹਨਤ, ਗਿਆਨ ਅਤੇ ਹਿੰਮਤ ਨਾਲ ਹੌਟ ਸੀਟ ਤੱਕ ਦਾ ਸਫ਼ਰ ਪੂਰਾ ਕੀਤਾ , ਸਗੋਂ 50 ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ।
ਛਿੰਦਪਾਲ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਰਹੀ ਹੈ। ਤਰਖਾਣ ਵਜੋਂ ਕੰਮ ਕਰਦੇ ਹੋਏ ਉਸਨੇ ਆਪਣੇ ਪਰਿਵਾਰ ਦੀ ਦੇਖਭਾਲ ਕੀਤੀ ਅਤੇ ਸਿੱਖਿਆ ਅਤੇ ਆਮ ਗਿਆਨ ਵਿੱਚ ਡੂੰਘੀ ਦਿਲਚਸਪੀ ਬਣਾਈ ਰੱਖੀ। ਆਪਣੇ ਗਿਆਨ ਅਤੇ ਆਤਮ ਵਿਸ਼ਵਾਸ ਨਾਲ ਉਸਨੇ ਇਹ ਦਿਖਾ ਦਿੱਤਾ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਵੱਡੇ ਸੁਪਨੇ ਵੀ ਪੂਰੇ ਕੀਤੇ ਜਾ ਸਕਦੇ ਹਨ।
ਬਿਗ ਬੀ ਵੀ ਛਿੰਦਰਪਾਲ ਦੇ ਸੰਘਰਸ਼ ਤੋਂ ਹੋਏ ਪ੍ਰਭਾਵਿਤ
ਬਿਗ ਬੀ ਅਮਿਤਾਭ ਬੱਚਨ ਵੀ ਛਿੰਦਰਪਾਲ ਦੇ ਸੰਘਰਸ਼ ਅਤੇ ਖੇਡ ਤੋਂ ਪ੍ਰਭਾਵਿਤ ਹੋਏ। ਛਿੰਦਰਪਾਲ ਨੇ ਐਪੀਸੋਡ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਇੱਕ ਤੋਂ ਬਾਅਦ ਇੱਕ ਸਵਾਲ ਦਾ ਸਹੀ ਜਵਾਬ ਦਿੱਤਾ ਅਤੇ ਕਈ ਲਾਈਫਲਾਈਨਾਂ ਦੀ ਵਰਤੋਂ ਕੀਤੇ ਬਿਨਾਂ ਵੱਡੀ ਰਕਮ ਜਿੱਤੀ। ਅਮਿਤਾਭ ਬੱਚਨ ਨੇ ਕਿਹਾ ਕਿ ਉਸਦੀ ਸੋਚ ਅਤੇ ਵਿਸ਼ਵਾਸ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ।
ਐਪੀਸੋਡ 7.50 ਲੱਖ ਦੇ ਸਵਾਲ ਨਾਲ ਸ਼ੁਰੂ ਹੋਇਆ, ਜਿਸਦਾ ਛਿੰਦਰਪਾਲ ਨੇ ਵਿਸ਼ਵਾਸ ਨਾਲ ਸਹੀ ਜਵਾਬ ਦਿੱਤਾ। ਫਿਰ ਉਸਨੇ 12.50 ਲੱਖ ਅਤੇ 25 ਲੱਖ ਦੇ ਸਵਾਲਾਂ ਨੂੰ ਸਹੀ ਢੰਗ ਨਾਲ ਹੱਲ ਕੀਤਾ। ਉਸਨੇ 25 ਲੱਖ ਦੇ ਸਵਾਲ ‘ਤੇ ਦੋ ਲਾਈਫਲਾਈਨਾਂ ਦੀ ਵਰਤੋਂ ਕੀਤੀ ਪਰ ਕਿਸਮਤ ਨੇ ਉਸਦਾ ਸਾਥ ਦਿੱਤਾ। ਜਦੋਂ 50 ਲੱਖ ਦਾ ਸਵਾਲ ਆਇਆ ਤਾਂ ਛਿੰਦਰਪਾਲ ਨੇ ਬਿਨਾਂ ਕਿਸੇ ਲਾਈਫਲਾਈਨ ਦੇ ਸਹੀ ਜਵਾਬ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਪੂਰਾ ਸਟੂਡੀਓ ਤਾੜੀਆਂ ਨਾਲ ਗੂੰਜ ਉੱਠਿਆ।
50 ਲੱਖ ਜਿੱਤਣ ਤੋਂ ਬਾਅਦ ਘਰ ਵਾਪਸ ਜਾਣ ਦਾ ਫੈਸਲਾ
50 ਲੱਖ ਰੁਪਏ ਜਿੱਤਣ ਤੋਂ ਬਾਅਦ ਛਿੰਦਰਪਾਲ ਨੂੰ 1 ਕਰੋੜ ਦਾ ਸਵਾਲ ਆਇਆ। ਸਵਾਲ ਇਹ ਸੀ ਕਿ ਭਾਰਤ ਦੇ ਮਹਾਨ ਤ੍ਰਿਕੋਣਮਿਤੀ ਸਰਵੇਖਣ ਦੇ ਮੁਖੀ ਬਣਨ ਤੋਂ ਪਹਿਲਾਂ 1814 ਤੋਂ 1816 ਤੱਕ ਜਾਰਜ ਐਵਰੈਸਟ ਨੇ ਕਿਸ ਟਾਪੂ ਦਾ ਸਰਵੇਖਣ ਕੀਤਾ ਸੀ? ਵਿਕਲਪ ਇਹ ਸਨ: a) ਜੇਜੂ, b) ਜਮੈਕਾ, c) ਜਰਸੀ, d) ਜਾਵਾ।
ਛਿੰਦਰਪਾਲ ਨੇ ਬਹੁਤ ਸੋਚਿਆ ਪਰ ਸਹੀ ਜਵਾਬ ਬਾਰੇ ਭਰੋਸਾ ਨਹੀਂ ਸੀ। ਅਮਿਤਾਭ ਬੱਚਨ ਨੇ ਸਲਾਹ ਦਿੱਤੀ ਕਿ ਉਹ ਖੇਡ ਛੋੜ ਸਕਦੇ ਹਨ। ਅੰਤ ਵਿੱਚ ਉਸਨੇ ਖੇਡ ਛੱਡ ਦਿੱਤੀ ਅਤੇ 50 ਲੱਖ ਰੁਪਏ ਜਿੱਤ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਰਸਮੀ ਤੌਰ ‘ਤੇ ਉਸਨੇ ਜਮੈਕਾ ਨੂੰ ਚੁਣਿਆ, ਜੋ ਕਿ ਗਲਤ ਸੀ; ਸਹੀ ਜਵਾਬ ਜਾਵਾ ਸੀ।
ਛਿੰਦਰਪਾਲ ਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ
ਜਿਵੇਂ ਹੀ ਛਿੰਦਰਪਾਲ ਦੀ ਜਿੱਤ ਦੀ ਖ਼ਬਰ ਉਸਦੇ ਪਿੰਡ ਹੁਸੈਨਪੁਰ ਪਹੁੰਚੀ, ਉੱਥੇ ਖੁਸ਼ੀ ਦੀ ਲਹਿਰ ਫੈਲ ਗਈ। ਛਿੰਦਰਪਾਲ ਨੇ ਦਿਖਾਇਆ ਹੈ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਆਮ ਲੋਕ ਵੀ ਵੱਡਾ ਮੁਕਾਮ ਹਾਸਿਲ ਕਰ ਸਕਦੇ ਹਨ। ਛਿੰਦਰਪਾਲ ਨੇ ਸ਼ੋਅ ‘ਤੇ ਕਿਹਾ ਕਿ ਉਸਦੇ ਅਜੇ ਵੀ ਬਹੁਤ ਸਾਰੇ ਅਧੂਰੇ ਸੁਪਨੇ ਹਨ, ਜਿਨ੍ਹਾਂ ਨੂੰ ਉਹ ਇਸ ਇਨਾਮੀ ਰਾਸ਼ੀ ਨਾਲ ਪੂਰਾ ਕਰੇਗਾ। ਉਸਦੀ ਜਿੱਤ ਨਾ ਸਿਰਫ਼ ਉਸਦੇ ਪਰਿਵਾਰ ਲਈ ਸਗੋਂ ਪੂਰੇ ਪੰਜਾਬ ਲਈ ਇੱਕ ਪ੍ਰੇਰਨਾ ਬਣ ਗਈ ਹੈ। ਉਸਨੇ ਇਹ ਵੀ ਕਿਹਾ, “ਭਾਵੇਂ ਮੈਂ ਕਿੰਨਾ ਵੀ ਸੰਘਰਸ਼ ਕਰਾਂ, ਮੈਂ ਆਪਣੇ ਬੱਚਿਆਂ ਨੂੰ ਪੜਾਵਾਂਗਾ।”