Nabha – ਕਿਸਾਨਾਂ ਦੀਆਂ ਟਰਾਲੀਆੰ ਚੋਰੀ ਕਰਨ ਵਾਲੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਵਿਧਾਇਕ ਦੇਵ ਮਾਨ ਨੇ ਲਿਆ ਅਸਤੀਫਾ, ਪਤੀ ‘ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦਾ ਦੋਸ਼
ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅਸਤੀਫਾ ਲੈ ਲਿਆ ਹੈ। ਵਿਧਾਇਕ ਦੇਵ ਮਾਨ ਵੱਲੋਂ ਵਿਰੋਧ ਕਰ ਰਹੇ ਕੌਂਸਲਰਾਂ ਦੇ ਨਾਲ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ। ਬੀਤੇ ਦਿਨੀਂ ਨਗਰ ਕੌਂਸਲ ਦੇ ਜ਼ਿਆਦਾਤਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ਼ ਬੇਭਰੋਸਗੀ ਮਤਾ ਪਾਇਆ ਸੀ
ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅਸਤੀਫਾ ਲੈ ਲਿਆ ਹੈ। ਵਿਧਾਇਕ ਦੇਵ ਮਾਨ ਵੱਲੋਂ ਵਿਰੋਧ ਕਰ ਰਹੇ ਕੌਂਸਲਰਾਂ ਦੇ ਨਾਲ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ। ਬੀਤੇ ਦਿਨੀਂ ਨਗਰ ਕੌਂਸਲ ਦੇ ਜ਼ਿਆਦਾਤਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ਼ ਬੇਭਰੋਸਗੀ ਮਤਾ ਪਾਇਆ ਸੀ।
ਦਰਅਸਲ ‘ਚ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ’ਤੇ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਆਰੋਪ ਲੱਗਣ ਤੋਂ ਬਾਅਦ ਪਿਛਲੇ ਦਿਨੀਂ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਖਿਲਾਫ਼ 17 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਇਆ ਸੀ। ਜਿਸ ਨੂੰ ਲੈ ਕੇ 16 ਸਤੰਬਰ ਨੂੰ ਨਗਰ ਕੌਂਸਲ ਨਾਭਾ ਵਿਖੇ ਬੇਭਰੋਸਗੀ ਮਤੇ ਨੂੰ ਲੈ ਕੇ ਵੋਟਿੰਗ ਹੋਣੀ ਸੀ। ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਆਪ ਆਗੂ ਦੀ ਵਰਕਸ਼ਾਪ ਵਿੱਚੋਂ ਮਿਲਿਆ ਸੀ।
ਦੱਸ ਦੇਈਏ ਕਿ ਬੀਤੇ ਦਿਨੀ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਦੇ ਬਾਹਰ ਲੱਗੇ ਕਿਸਾਨਾਂ ਦੇ ਧਰਨੇ ਮਗਰੋਂ ਪੁਲਿਸ ਨੇ ਇਥੋਂ ਟਰਾਲੀਆਂ ਦੇ ਚਾਰ ਟਾਇਰ ਰਿੱਮ ਸਣੇ, ਟਰਾਲੀ ਦੀ ਹੁੱਕ, ਜੈੱਕ ਤੇ ਡੰਡਾ ਘੋੜੀ ਬਰਾਮਦ ਕੀਤੇ ਸਨ। ਪੁਲਿਸ ਨੇ ਸਾਮਾਨ ਕਬਜ਼ੇ ਵਿੱਚ ਲੈ ਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਸ਼ਿਕਾਇਤ ’ਤੇ ਡੀਡੀਆਰ ਦਰਜ ਕੀਤੀ ਸੀ। ਨਾਭਾ ਕੋਤਵਾਲੀ ਦੇ ਐੱਸਐੱਚਓ ਨੇ ਦੱਸਿਆ ਕਿ ਸ਼ੰਭੂ ਵਿੱਚ ਟਰਾਲੀ ਚੋਰੀ ਦੇ ਕੇਸ ਦਰਜ ਹਨ ਤੇ ਇਹ ਸਾਮਾਨ ਕੇਸ ਦੇ ਤਫਤੀਸ਼ੀ ਅਫਸਰ ਦੇ ਸਪੁਰਦ ਕੀਤਾ ਜਾਵੇਗਾ ਤੇ ਅੱਗੇ ਦੀ ਕਾਰਵਾਈ ਉਨ੍ਹਾਂ ਦੀ ਪੜਤਾਲ ਮੁਤਾਬਕ ਹੋਵੇਗੀ।
ਜਸਵਿੰਦਰ ਸਿੰਘ ਨੇ ਦੋ ਟਾਇਰਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਸੀ ਕਿ ਇਹ ਉਨ੍ਹਾਂ ਦੇ ਪਿੰਡ ਦੀ ਟਰਾਲੀ ਦੇ ਹਨ। ਉਨ੍ਹਾਂ ਨੇ ਹੁੱਕ ਅਤੇ ਹੋਰ ਸਾਮਾਨ ਦੀ ਵੀ ਪਛਾਣ ਕੀਤੀ ਤੇ ਟਰਾਲੀ ਬਣਾਉਣ ਵਾਲੇ ਮਿਸਤਰੀ ਨੂੰ ਵੀ ਲੌਂਗੋਵਾਲ ਤੋਂ ਬੁਲਾ ਕੇ ਇਸ ਦੀ ਪਛਾਣ ਕਰਵਾਈ ਸੀ। ਕਿਸਾਨਾਂ ਮੁਤਾਬਕ ਮਾਰਚ ਮਹੀਨੇ ਪੁਲਿਸ ਵੱਲੋਂ ਜਬਰੀ ਹਟਾਏ ਸ਼ੰਭੂ ਮੋਰਚੇ ’ਚੋਂ ਕਿਸਾਨਾਂ ਦੀਆਂ 36 ਟਰਾਲੀਆਂ ਗਾਇਬ ਹੋਈਆਂ ਸਨ, ਜਿਨ੍ਹਾਂ ਵਿੱਚੋਂ 14 ਲੱਭ ਲਈਆਂ ਹਨ ਤੇ 22 ਦੀ ਭਾਲ ਜਾਰੀ ਹੈ।