Davis Resident Paramprit Singh Admits to Drug Trafficking, Forfeits $2 Million
“ਡੇਵਿਸ ਦੇ ਪਰਮਪ੍ਰੀਤ ਸਿੰਘ ਨੇ ਕਬੂਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼, 2 ਮਿਲੀਅਨ ਡਾਲਰ ਜ਼ਬਤ”
USA – ਪੰਜਾਬੀ ਕਾਰੋਬਾਰੀ ਨੇ ਡਰੱਗ ਤਸਕਰੀ ਦੇ ਦੋਸ਼ ਕਬੂਲੇ
ਡੇਵਿਸ (ਕੈਲੇਫੋਰਨੀਆ) ਸ਼ਹਿਰ ਦੇ ਵਾਸੀ ਪਰਮਪ੍ਰੀਤ ਸਿੰਘ (59), ਨੇ ਕੋਕੇਨ, ਹੀਰੋਇਨ, ਅਫੀਮ ਅਤੇ ਕੈਟਾਮਾਈਨ ਦੀ ਤਸਕਰੀ ਨਾਲ ਸਬੰਧਤ ਦੋਸ਼ ਕਬੂਲ ਲਏ ਹਨ।
ਯੂ.ਐੱਸ. ਅਟਾਰਨੀ ਐਰਿਕ ਗ੍ਰਾਂਟ ਵੱਲੋਂ ਦਿੱਤੀ ਜਾਣਕਾਰੀ ਅਤੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪਰਮਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ, ਜਿਸ ਵਿੱਚ ਰੋਜ਼ਵਿਲ ਦਾ ਅਮਨਦੀਪ ਮੁਲਤਾਨੀ (37) ਅਤੇ ਸੈਕਰਾਮੈਂਟੋ ਦਾ ਰਣਵੀਰ ਸਿੰਘ (42) ਵੀ ਸ਼ਾਮਲ ਹਨ, ਨੇ ਕੈਨੇਡਾ ਵਿੱਚ ਕੋਕੇਨ, ਹੀਰੋਇਨ, ਅਫੀਮ ਅਤੇ ਕੈਟਾਮਾਈਨ ਦੀ ਤਸਕਰੀ ਕੀਤੀ।
ਅਕਤੂਬਰ 2020 ਤੋਂ ਅਪ੍ਰੈਲ 2021 ਤੱਕ ਦੇ ਸਮੇਂ ਦੌਰਾਨ, ਉਨ੍ਹਾਂ ਨੇ ਅਮਰੀਕਨ ਗੁਪਤ ਏਜੰਟਾਂ ਨਾਲ ਕੁੱਲ ਤਕਰੀਬਨ 10 ਕਿਲੋ ਕੋਕੇਨ, 1.5 ਕਿਲੋ ਅਫੀਮ, 2 ਕਿਲੋ ਕੈਟਾਮਾਈਨ ਅਤੇ ਕਈ ਨਮੂਨੇ ਹੀਰੋਇਨ ਦੇ ਵੇਚਣ ਦੇ ਸੌਦੇ ਕੈਨੇਡਾ ਅਤੇ ਕੈਲੇਫੋਰਨੀਆ ਵਿੱਚ ਕੀਤੇ।
ਦੋਸ਼ ਕਬੂਲਣ ਦੇ ਹਿੱਸੇ ਵਜੋਂ, ਪਰਮਪ੍ਰੀਤ ਸਿੰਘ ਨੇ ਅਮਰੀਕੀ ਸਰਕਾਰ ਨੂੰ ਆਪਣੇ 2 ਮਿਲੀਅਨ ਡਾਲਰ ਜ਼ਬਤ ਕਰ ਲੈਣ ਲਈ ਸਹਿਮਤੀ ਦਿੱਤੀ ਹੈ।
ਇਹ ਕੇਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ ਜਾਂਚ ਦਾ ਨਤੀਜਾ ਹੈ, ਜਿਸ ਵਿੱਚ ਹੋਮਲੈਂਡ ਸਿਕਿਊਰਟੀ ਇਨਵੈਸਟੀਗੇਸ਼ਨਜ਼, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਕੈਨੇਡਾ ਦੀ ਯਾਰਕ ਰੀਜਨਲ ਪੁਲਿਸ, ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਪਲੇਸਰ ਕਾਊਂਟੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਸਹਾਇਤਾ ਕੀਤੀ।
ਇਸੇ ਮਾਮਲੇ ‘ਚ ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ ਵਿੱਚ ਵੀ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਮੁਲਤਾਨੀ ਨੇ 13 ਦਸੰਬਰ 2022 ਨੂੰ ਦੋਸ਼ ਕਬੂਲ ਕਰ ਲਿਆ ਸੀ ਅਤੇ ਉਸ ਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਣੀ ਹੈ।
ਰਣਵੀਰ ਸਿੰਘ ਦਾ ਜਿਊਰੀ ਟ੍ਰਾਇਲ 6 ਅਕਤੂਬਰ 2025 ਤੋਂ ਸ਼ੁਰੂ ਹੋਵੇਗਾ। ਓਨੀ ਦੇਰ ਤੱਕ ਰਣਵੀਰ ਸਿੰਘ ‘ਤੇ ਲੱਗੇ ਦੋਸ਼ ਅਜੇ ਸਿਰਫ਼ ਇਲਜ਼ਾਮ ਹਨ; ਉਹ ਦੋਸ਼ੀ ਸਾਬਤ ਹੋਣ ਤੱਕ ਬੇਕਸੂਰ ਮੰਨਿਆ ਜਾਵੇਗਾ।
ਦੋਸ਼ ਕਬੂਲ ਕਰ ਚੁੱਕੇ ਪਰਮਪ੍ਰੀਤ ਸਿੰਘ ਨੂੰ 27 ਜਨਵਰੀ 2026 ਨੂੰ ਸੀਨੀਅਰ ਯੂ.ਐੱਸ. ਡਿਸਟ੍ਰਿਕਟ ਜੱਜ ਜਾਨ ਏ. ਮੇਂਡੇਜ਼ ਵੱਲੋਂ ਸਜ਼ਾ ਸੁਣਾਈ ਜਾਵੇਗੀ, ਜੋ ਵੱਧ ਤੋਂ ਵੱਧ ਉਮਰ ਕੈਦ ਅਤੇ 10 ਮਿਲੀਅਨ ਡਾਲਰ ਜੁਰਮਾਨਾ ਹੋ ਸਕਦੀ ਹੈ, ਪਰ ਘੱਟੋ-ਘੱਟ ਸਜ਼ਾ ਨਹੀਂ ਦੱਸੀ ਗਈ। ਸਜ਼ਾ ਉਸ ਦਿਨ ਜੱਜ ਮੇਂਡੇਜ਼ ਤੈਅ ਕਰਨਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Davis Resident Paramprit Singh Pleads Guilty to Drug Trafficking, Forfeits $2 MillionBrief Description: Paramprit Singh, 59, from Davis, California, has pleaded guilty to charges related to trafficking cocaine, heroin, opium, and ketamine. Alongside associates Amandeep Multani and Ranvir Singh, he facilitated drug deals in Canada and California between October 2020 and April 2021, involving significant quantities of narcotics. Singh agreed to forfeit $2 million to the U.S. government. The case, investigated by multiple agencies, including the DEA and Canadian police, also led to arrests in Canada. Multani pleaded guilty in 2022, while Ranvir Singh’s trial is set for October 2025. Singh faces sentencing in January 2026, with a potential maximum of life imprisonment and a $10 million fine
Parampreet Singh, 59, of Davis, pleaded guilty today to conspiracy to distribute and to possess with intent to distribute cocaine, heroin, opium, and ketamine, U.S. Attorney Eric Grant announced.
According to court documents, Parampreet Singh and his co-conspirators, including co‑defendants Amandeep Multani, 37, of Roseville, and Ranvir Singh, 42, of Sacramento, coordinated cocaine, heroin, opium, and ketamine deals in Canada. They coordinated these deals from California over encrypted cellphone applications. Parampreet Singh was the leader and organizer of the conspiracy. In total, between October 2020 and April 2021, they coordinated sales to undercover officers of approximately 10 kilograms of cocaine, 1.5 kilograms of opium, 2 kilograms of ketamine, and multiple samples of heroin, for a total of $637,600 in Canadian dollars and $75,190 in U.S. dollars, in deals in Canada and Sacramento.
As part of his plea agreement, Parampreet Singh agreed to forfeit $2 million to the United States.
This case is the product of an investigation by the Drug Enforcement Administration, with assistance from Homeland Security Investigations, the Federal Bureau of Investigation, the York Regional Police in Canada, the Royal Canadian Mounted Police, and the Placer County Special Investigations Unit. Assistant U.S. Attorneys David W. Spencer and Haddy Abouzeid are prosecuting the case.
Multani pleaded guilty on Dec. 13, 2022, and is scheduled to be sentenced on Nov. 18, 2025.
Ranvir Singh is scheduled for a jury trial to begin on Oct. 6, 2025. The charges against Ranvir Singh are only allegations; he is presumed innocent until and unless proven guilty beyond a reasonable doubt.
Parampreet Singh is scheduled to be sentenced by Senior U.S. District Judge John A. Mendez on Jan. 27, 2026. Parampreet Singh faces a maximum statutory penalty of life in prison and a $10 million fine. The actual sentence, however, will be determined at the discretion of the court after consideration of any applicable statutory factors and the federal Sentencing Guidelines, which take into account a number of variables.