Breaking News

Kullad Pizza – ਨਵੇਂ ਵਿਵਾਦ ‘ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ

Kullad Pizza – ਨਵੇਂ ਵਿਵਾਦ ‘ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ

ਦੇਸ਼ ਛੱਡ ਕੇ ਯੂਕੇ ਗਿਆ ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਹੁਣ ਇਕ ਵਾਰ ਫਿਰ ਅਜਿਹੀ ਵੀਡੀਓ ਪੋਸਟ ਕਰ ਦਿੱਤੀ, ਜਿਸ ‘ਤੇ ਲੋਕਾਂ ਦਾ ਗੁੱਸਾ ਫੁਟ ਗਿਆ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਹਿਜ ਅਰੋੜਾ ਨੇ ਆਪਣੀ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਪਗੜੀ ਪਹਿਨੀ ਹੋਈ ਹੈ। ਇਸ ਵੀਡੀਓ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਗੁਰਪ੍ਰੀਤ ਕੌਰ ਦੇ ਪਗੜੀ ਪਹਿਨ ‘ਤੇ ਲੋਕ ਜੋੜੇ ਨੂੰ ਇਤਰਾਜ਼ਯੋਗ ਸ਼ਬਦਾਵਲੀ ਬੋਲ ਰਹੇ ਹਨ।

ਦੱਸਣਯੋਗ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਜਨਵਰੀ ਮਹੀਨੇ ਯੂ.ਕੇ. ਵਿਚ ਸ਼ਿਫ਼ਟ ਹੋ ਗਿਆ ਸੀ। ਇਥੇ ਦੱਸਣਯੋਗ ਹੈ ਕਿ ਇਸ ਜੋੜੇ ਵੱਲੋਂ ਪਹਿਲਾਂ ਅਸ਼ਲੀਲ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਨੂੰ ਲੈ ਕੇ ਉਕਤ ਜੋੜਾ ਵਿਵਾਦ ਵਿਚ ਰਿਹਾ ਸੀ।

ਸਹਿਜ ਅਰੋੜਾ ਦੇ ਪੱਗ ਬੰਨ੍ਹਣ ‘ਤੇ ਵੀ ਵਿਵਾਦ ਹੋਇਆ ਸੀ। ਨਿਹੰਗਾਂ ਵੱਲੋਂ ਸਹਿਜ ਅਰੋੜਾ ਨੂੰ ਧਮਕੀ ਦਿੱਤੀ ਗਈ। ਇਸ ‘ਚ ਕਿਹਾ ਗਿਆ ਸੀ ਕਿ ਜਾਂ ਤਾਂ ਉਸ ਨੂੰ ਵੀਡੀਓਜ਼ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਪੱਗ ਬੰਨ੍ਹਣੀ ਬੰਦ ਕਰ ਦੇਣਾ ਚਾਹੀਦੀ ਹੈ। ਇਸ ਤਰ੍ਹਾਂ ਕਈ ਧਮਕੀਆਂ ਅਤੇ ਲੋਕਾਂ ਦੀ ਟ੍ਰੋਲਿੰਗ ਤੋਂ ਬਾਅਦ ਉਨ੍ਹਾਂ ਨੇ ਇਹ ਯੂ. ਕੇ. ਜਾਣ ਦਾ ਫ਼ੈਸਲਾ ਲਿਆ।

Check Also

Sri Muktsar Sahib ਵਿਖੇ ਸ਼ਿਵ ਸੈਨਾ ਆਗੂ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ

Sri Muktsar Sahib ਵਿਖੇ ਸ਼ਿਵ ਸੈਨਾ ਆਗੂ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ …