Breaking News

Nepal PM KP Oli Resigns -ਨੇਪਾਲ ‘ਚ ਭੜਕੇ ਲੋਕਾਂ ਨੇ ਪਾਰਲੀਮੈਂਟ ਲੂਹ ਦਿੱਤੀ

Nepal PM KP Oli Resigns Amid Deadly Gen Z Protests, -ਨੇਪਾਲ ‘ਚ ਭੜਕੇ ਲੋਕਾਂ ਨੇ ਪਾਰਲੀਮੈਂਟ ਲੂਹ ਦਿੱਤੀ

•gen z ਵਾਲੇ ਮੁੰਡੇ ਕੁੜੀਆਂ ਤੋਂ ਡਰ ਕੇ ਰਹੋ,ਦੋਸਤੋ।
•ਚੇਤਨਾ ਦਾ ਨਵਾਂ ਤੂਫਾਨ ਉੱਠਿਆ ਹੈ ਗਵਾਂਢੀ ਮੁਲਕ ਨੇਪਾਲ ਵਿੱਚ।
• ਵਜ਼ੀਰਾਂ,ਅਮੀਰਾਂ ਤੇ ਲੁਟੇਰਿਆਂ ਉਤੇ ਵਰ ਰਿਹਾ ਹੈ ਗਾਲਾਂ ਦਾ ਮੀਂਹ।
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ

 

 

 

 

 

ਦੋਸਤੋ,ਕੀ ਤੁਹਾਨੂੰ ਇਹ ਨਹੀਂ ਜਾਪਦਾ ਕਿ ਦੁਨੀਆਂ ਵਿੱਚ ਬਹੁਤ ਕੁਝ ਨਵਾਂ ਹੋਣ ਜਾ ਰਿਹਾ ਹੈ। ਪਰ ਕੀ ਇਹ ਨਵਾਂ ਭਿਆਨਕ,ਖਤਰਨਾਕ ਤੇ ਡਰਾਉਣਾ ਵੀ ਬਣ ਸਕਦਾ ਹੈ? ਕੀ ਸਭ ਕੁਝ ਹੱਥੋਂ ਨਿਕਲ ਸਕਦਾ ਹੈ? ਭਰੋਸੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕੀ ਦੁਨੀਆਂ ਭਰ ਵਿੱਚ ਪੋਲੀਟੀਕਲ ਕਲਾਸ ਦੀ ਸ਼ਾਮਤ ਆਉਣ ਵਾਲੀ ਹੈ?ਸ਼ਾਇਦ ਅਜੇ ਸ਼ੁਰੂਆਤ ਹੈ ।ਆਪਣੇ ਮੁਲਕ ਵਿੱਚ ਵੀ ਇਹ ਖਤਰਾ ਅਜੇ ਅਣਦਿਸਦਾ ਹੈ ਜਾਂ ਰੂਪੋਸ਼ ਹੋ ਕੇ ਵਿਚਰ ਰਿਹਾ ਹੈ?ਕੁਝ ਤਾਂ ਹੋਵੇਗਾ ਹੀ ਦੋਸਤੋ ਹਰ ਮੁਲਕ ਵਿੱਚ ਇਕ ਨਾ ਇਕ ਦਿਨ।
ਨੇਪਾਲ ਵੱਲ ਵੇਖੋ। ਉਥੇ gen z ਵਾਲੇ ਮੁੰਡੇ ਕੁੜੀਆਂ ਨੇਪਾਲ ਦੀਆਂ ਸੜਕਾਂ ਤੇ ਉਤਰ ਆਏ ਹਨ।ਦੋ ਦਰਜਨ ਮੁੰਡੇ ਕੁੜੀਆਂ ਮਾਰੇ ਗਏ ਹਨ ਤੇ ਸੈਂਕੜੇ ਜ਼ਖ਼ਮੀ ਹਨ।ਪ੍ਰਧਾਨ ਮੰਤਰੀ ਨੂੰ ਗੱਦੀ ਛੱਡਣੀ ਪਈ ਹੈ। ਵਜ਼ੀਰਾਂ,ਅਮੀਰਾਂ ਤੇ ਉਹਨਾਂ ਦੇ ਵਿਗੜੇ ਹੋਏ ਜਵਾਕ ਜਲੇ ਅਤੇ ਭਾਈ ਭਤੀਜਿਆਂ ਦੇ ਘਰਾਂ ਨੂੰ ਅੱਗਾਂ ਲੱਗ ਰਹੀਆਂ ਹਨ। ਉਹਨਾਂ ਉੱਤੇ ਗਾਲਾਂ ਦਾ ਮੀਹ ਵਰਸ ਰਿਹਾ ਹੈ। ਕਈਆਂ ਨੂੰ ਤਾਂ ਭਜਾ ਭਜਾ ਕੇ ਮਾਰਿਆ ਜਾ ਰਿਹਾ ਹੈ।

 

 

 

 

 

 

 

ਇਹ gen z ਆਖਰ ਕੀ ਬਲਾ ਹੈ? ਇਹ ਅਸਲ ਵਿੱਚ ਅੰਗਰੇਜ਼ੀ ਦੀ ਟਰਮ ਹੈ ਜਿਸ ਵਿੱਚ gen ਦਾ ਮਤਲਬ ਹੈ ਜਨਰੇਸ਼ਨ ਜਾਂ ਇਉਂ ਕਹਿ ਲਵੋ ਨਵੀਂ ਪੀੜੀ।z ਦਾ ਅਰਥ ਹੈ ਬੂਮਰ ਜਾਂ ਇਉਂ ਕਹਿ ਲਵੋ ਮੈਦਾਨ ਵਿੱਚ ਲੜ ਰਹੇ ਅਤੇ ਤੇਜ਼ੀ ਨਾਲ ਭੱਜਣ ਵਾਲੇ ਨਵੇਂ ਮੁੰਡੇ ਕੁੜੀਆਂ। ਇਹ ਨਵੇਂ ਬੱਚੇ ਇੰਟਰਨੈਟ ਦੇ ਦੀਵਾਨੇ ਹਨ।
ਕੀ ਤੁਸੀਂ ਹੈਰਾਨ ਨਹੀਂ ਹੁੰਦੇ ਕਿ ਇਹ ਨਵੀਆਂ ਗੱਲਾਂ ਇੱਕ ਪਛੜੇ ਮੁਲਕ ਤੋਂ ਸ਼ੁਰੂ ਹੋ ਰਹੀਆਂ ਹਨ?ਸਾਡਾ ਉਹ ਗੁਆਂਢੀ ਮੁਲਕ ਹੈ ਅਤੇ ਕੀ ਇਸ ਦਾ ਅਸਰ ਇਥੇ ਵੀ ਹੋਵੇਗਾ? ਹੋ ਸਕਦਾ ਹੈ ? ਹੋਣ ਵਾਲਾ ਹੈ? ਜਵਾਬ ਤੁਹਾਡੇ ਹੱਥ ਵਿੱਚ ਵੀ ਹੈ। ਵੈਸੇ ਨੇਪਾਲ ਦੇ ਗਵਾਂਢ ਮੁਲਕ ਚੀਨ ਵਿੱਚ ਵੀ ਇਹ ਨਵੀਆਂ ਹਵਾਵਾਂ ਜਾ ਸਕਦੀਆਂ ਹਨ ਜਿੱਥੇ ਕਈ ਕਿਸਮਾਂ ਦੀਆਂ ਰੂਪੋਸ਼ਅੱਗਾਂ ਸੁਲਗ ਰਹੀਆਂ ਹਨ।

 

 

 

 

 

 

ਤੁਸੀਂ ਵੇਖੋ ਤਾਂ ਸਹੀ,
ਪੁਰਾਣੇ ਨਾਂ ਖਤਮ ਹੋ ਰਹੇ ਹਨ ਤੇ ਨਵੇਂ ਨਾਵਾਂ ਹੇਠ ਰੋਸ ਪ੍ਰਗਟ ਹੋ ਰਹੇ ਹਨ ।ਇਹgen z ਨਵੀਂ ਪੀੜੀ ਹੈ ਜੋ 1995 ਤੋਂ 2010 ਵਿਚਕਾਰ ਪੈਦਾ ਹੋਈ ।1981 ਤੋਂ 1994 ਦਰਮਿਆਨ ਜੰਮੀ ਪੀੜੀ ਨੂੰ ਵੀ gen y ਕਿਹਾ ਜਾਂਦਾ ਹੈ। ਚਲੋ, ਗੱਲ ਲੰਮੀ ਹੋ ਜਾਵੇਗੀ ਪਰ ਜਿਹੜੀ ਗੱਲ ਤੁਹਾਡੇ ਦਿਲੋ-ਦਿਮਾਗ ਵਿੱਚ ਅਸੀਂ ਪਾਉਣਾ ਚਾਹੁੰਦੇ ਹਾਂ,ਉਹ ਇਹ ਹੈ ਕਿ ਨਵੀਂ ਪੀੜੀ ਹੁਣ ਤੱਕ ਦੀਆਂ ਪੀੜੀਆਂ ਵਿੱਚੋਂ ਸਭ ਤੋਂ ਸਮਾਰਟ ਸਮਝੀ ਜਾਂਦੀ ਹੈ,ਸਭ ਤੋਂ ਵੱਧ ਪੜੀ ਲਿਖੀ ਹੈ, ਤਕਨੀਕ ਨੂੰ ਇਸ਼ਕ ਕਰਦੀ ਹੈ ਅਤੇ ਆਪਣੀ ਮਾਨਸਿਕ ਸਿਹਤ ਪ੍ਰਤੀ ਬਹੁਤ ਫਿਕਰਮੰਦ ਹੈ। ਇਹ ਨਵੀਂ ਸਨਾਮੀ ਹੈ ਤੇ ਪਤਾ ਨਹੀਂ ਕੀ ਕੁਝ ਬਦਲ ਦੇਵੇਗੀ ਇਸ ਦੁਨੀਆ ਨੂੰ। ਦਸਵੀਂ ਜਮਾਤ ਵਾਲੀ ਪੜੀ ਲਿਖੀ ਰਾਜਨੀਤਿਕ ਜਮਾਤ ਇਸ ਨਵੀਂ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦੀ।ਇਸ ਪੀੜੀ ਨੂੰ ਹੋਰ ਨਾਮ ਵੀ ਦਿੱਤੇ ਗਏ ਹਨ।ਇਹ ਸਭ ਤੋਂ ਅਗਾਂਹਵਧੂ ਪੀੜੀ ਹੈ-ਕਾਮਰੇਡਾਂ ਵਾਲੀ ਅਗਾਂਹ ਵਧੂ ਵਾਲੀ ਪੀੜੀ ਨਹੀਂ।ਇਹ ਪੀੜੀ ਕੱਲੀ ਕੱਲੀ ਵੀ ਹੈ ਤੇ ਰਲ ਕੇ ਵੀ। ਇਹ ਇਸ ਹੱਦ ਤੱਕ ਵਿਗਿਆਨਕ ਹੈ ਕਿ ਇਹਨਾਂ ਨੇ ਵਿਗਿਆਨ ਦੀਆਂ ਟਰਮਾਂ ਵਾਂਗ ਹੀ ਆਪਣੇ ਨਾਂ ਰੱਖ ਲਏ ਹਨ ਤੇ ਯੂਨਾਨੀ ਵਰਨਮਾਲਾ ਤੋਂ ਇਹ ਨਾ ਉਧਾਰੇ ਲਏ :ਜਿਵੇਂ ਜਨਰੇਸ਼ਨ ਅਲਫਾ,ਜਨਰੇਸ਼ਨ ਬੀਟਾ, ਜਨਰੇਸ਼ਨ ਗਾਮਾ।

 

 

 

 

 

ਇਹ gen z ਨਾਂ ਕਿੱਥੋਂ ਆਇਆ? ਕੌਣ ਹੈ ਇਸ ਦਾ ਜਨਮਦਾਤਾ ?ਇਸ ਬਾਰੇ ਵੀ ਵੱਖਰੇ ਵੱਖਰੇ ਵਿਚਾਰ ਹਨ। ਇੱਕ ਵਿਚਾਰ ਇਹ ਹੈ ਕਿ 2015 ਵਿੱਚ ਇੱਕ ਆਸਟਰੇਲੀਅਨ ਕੰਪਨੀ ਨੇ ਇਸ ਨਾਂ ਦੀ ਖੋਜ ਕੀਤੀ ਪਰ ਇਸ ਦੇ ਅਰਥ ਵਿਸ਼ਾਲ ਕਰ ਦਿੱਤਾ ਗਏ ਹਨ,ਜਿਵੇਂ ਹਾਸ਼ੀਏ ਤੇ ਸੁੱਟੀਆਂ ਜਾਣ ਵਾਲੀਆਂ ਕੌਮਾਂ ਨੇ ਇਹ ਨਾਂ ਆਪਣੇ ਲਈ ਵਰਤ ਲਿਆ ਹੈ ।

 

 

 

 

 

 

 

ਕੀ ਇਹ ਮੁੰਡੇ ਕੁੜੀਆਂ ਸਿਆਸਤ ਨੂੰ ਵੀ ਮੂੰਹ ਮਾਰਦੇ ਹਨ? ਅਜੇ ਨਹੀਂ ਪਰ ਮਾਰਨ ਲੱਗ ਪੈਣਗੇ ।ਅਜੇ ਤਾਂ ਨੇਪਾਲ ਵਿੱਚ ਸੜਕਾਂ ‘ਤੇ ਆਉਣ ਵਾਲੇ ਬਹੁਤ ਸਾਰੇ ਮੁੰਡਿਆਂ ਕੁੜੀਆਂ ਵਿੱਚ ਸਕੂਲੀ ਬੱਚੇ ਸਨ ਜੋ ਵਰਦੀਆਂ ਪਾਈ ਮੈਦਾਨ ਵਿੱਚ ਉਤਰੇ ਹੋਏ ਸਨ। ਲੇਕਿਨ ਅਮਰੀਕਾ,ਯੂਕੇ,ਫਰਾਂਸ, ਜਰਮਨੀ ਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਇਹ ਸਰਵੇਖਣ ਮਿਲੇ ਹਨ ਕਿ ਉਥੇ ਉਹਨਾਂ ਮੁਲਕਾਂ ਵਿੱਚ ਮੁੰਡੇ ਕੁੜੀਆਂ ਆਮ ਕਰਕੇ ਅਗਾਂਹਵਧੂ ਪਾਰਟੀਆਂ ਨੂੰ ਵੋਟ ਪਾਉਂਦੇ ਹਨ। ਪਰ ਕੋਈ ਪੱਕੀ ਲਕੀਰ ਅਜੇ ਨਹੀਂ ਖਿੱਚੀ ਜਾ ਸਕਦੀ। ਹਾਲ ਦੀ ਘੜੀ ਇਹਨਾਂ ਬੱਚਿਆਂ ਦੀ ਮੰਗ ਹੈ ਕਿ ਸੋਸ਼ਲ ਮੀਡੀਆ ਉੱਤੇ ਕੋਈ ਦਰਜਨ ਪਲੇਟਫਾਰਮਾਂ ਉੱਤੇ ਲਾਈ ਪਾਬੰਦੀ ਚੁੱਕ ਲਈ ਜਾਵੇ।ਤਾਜ਼ਾ ਖਬਰਾਂ ਅਨੁਸਾਰ ਸਰਕਾਰ ਇਨੀ ਭੈ ਭੀਤ ਹੋ ਗਈ ਕਿ ਇਹ ਪਾਬੰਦੀ ਚੁੱਕ ਲਈ ਗਈ। ਪਰ ਅੱਗੋਂ ਦੂਰਰਸ ਨਤੀਜੇ ਕੀ ਨਿਕਲਣਗੇ,ਇਸਦਾ ਕੋਈ ਹਾਂ ਪੱਖੀ ਜਵਾਬ ਸਾਡੇ ਕੋਲ ਅਜੇ ਨਹੀਂ।ਹਾਂ, ਕਿਆਸਰਾਈਆਂ ਲੱਗ ਰਹੀਆਂ ਹਨ। ਸ਼ਾਇਦ ਉਥੇ ਫੌਜ ਆ ਰਹੀ ਹੈ ਜਾਂ ਆ ਗਈ ਹੈ ।ਹੋਰ ਵੇਰਵੇ ਹਾਸਲ ਕਰਨ ਵਿੱਚ ਦਿਲਚਸਪੀ ਲੈਣ ਵਾਲੇ ਮੁੰਡਿਆ ਮੁੰਡੇ ਕੁੜੀਆਂ ਨੂੰ ਚੈਟ ਜੀਪੀਟੀਵਲ ਜਾਣਾ ਚਾਹੀਦਾ ਹੈ।ਉਥੇ ਪੰਡਾਂ ਦੀਆਂ ਪੰਡਾਂ ਜਾਣਕਾਰੀ ਮਿਲੇਗੀ-ਹਾਂ ਪੱਖੀ ਵੀ ਤੇ ਨਾ ਪੱਖੀ ਵੀ ।ਅੰਗਰੇਜ਼ੀ ਦੇ ਇੱਕ ਵੱਡੇ ਅਖਬਾਰ ਨੇ ਵੀ ਇਸ ਜਾਣਕਾਰੀ ਦਾ ਵੱਡਾ ਹਿੱਸਾ ਉਥੋਂ ਹੀ ਹਾਸਲ ਕੀਤਾ । ਤੁਹਾਡੇ ਪੱਤਰਕਾਰ ਨੇ ਵੀ ਉਥੋਂ ਹੀ ਉਧਾਰ ਲੈ ਕੇ ਇਹ ਜਾਣਕਾਰੀ ਤੁਹਾਨੂੰ ਪਰੋਸੀ। ਪਰ ਕੁਝ ਮੌਲਿਕ ਗੱਲਾਂ ਵੀ ਨਾਲ ਰਲਾਈਆਂ। ਚੰਗੀਆਂ ਲੱਗਣ ਤਾਂ ਕਮੈਂਟ ਕਰਿਓ ਅਤੇ ‘ਲਾਈਕ’ਦੀ ਪਰੰਪਰਾ ਤੋਂ ਖਹਿੜਾ ਛੜਾਓ।ਘੱਟੋ ਘੱਟ ਮੇਰੀ 3500 ਦੀ ਫਰੈਂਡ ਲਿਸਟ ਵਾਲੀ ਕਤਾਰ ਜੋ ਦੋਸਤੀ ਦਾ ਦਾਅਵਾ ਵੀ ਕਰਦੀ ਹੈ ਪਰ ਘੇਸਲ ਵੱਟੀ ਵੀ ਬੈਠੀ ਹੈ,ਉਹ ਹੁਣ ਜ਼ਰੂਰ ਜਾਗੇਗੀ ਅਤੇ ਇਸ ਨਵੀਂ ਘਟਨਾ ਬਾਰੇ ਆਪਣੇ ਆਪਣੇ ਕਮੈਂਟ ਪੇਸ਼ ਕਰੇਗੀ। ਵੈਸੇ ਇਹ ਕਮੈਂਟ ਇੱਥੇ ਵੀ ਸਾਡੇ ਰਾਜਨੀਤਿਕ ਲਾਣੇ ਬਾਣੇ ਵਿੱਚ “ਕੁਝ ਕੁਝ ਹੋਤਾ ਹੈ”ਵਾਲਾ ਡਰ ਜ਼ਰੂਰ ਪੈਦਾ ਕਰਨਗੇ। ਇਹ ਵੀ ਦੱਸਣਾ ਕਿ ਇਸ ਨਵੀਂ ਉਭਰੀ ਚੇਤਨਾ ਦਾ ਭਵਿੱਖ ਕਿਸ ਕਿਸ ਉੱਤੇ ਅਸਰ ਕਰੇਗਾ?

Check Also

Shilpa Shetty & Raj Kundra in BIG Trouble: ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਖ਼ਿਲਾਫ਼ ਲੁੱਕਆਊਟ ਸਰਕੁਲਰ ਜਾਰੀ

“Shilpa Shetty & Raj Kundra in BIG Trouble: Lookout Notice Issued in ₹60 Crore Scam!” …