Ravneet Bittu – ਕੀ ਰਵਨੀਤ ਬਿੱਟੂ ਇਹ ਚੁਣੌਤੀ ਕਬੂਲੇਗਾ?
ਰਵਨੀਤ ਬਿੱਟੂ ਚੁਣੌਤੀ ਕਬੂਲੇ
ਜਮਨਾ ਨਦੀ ਦੇ ਤਿੰਨ ਬੈਰਾਜ ਹਨ ਅਤੇ ਇਸ ਵੇਲੇ ਵਿਅਕਤੀਗਤ ਰਾਜ ਬਿਨਾਂ ਕਿਸੇ ਤਾਲਮੇਲ ਦੇ ਆਪੋ ਆਪਣੇ ਪੱਧਰ ‘ਤੇ ਬੈਰਾਜਾਂ ਨੂੰ ਕੰਟਰੋਲ ਕਰਦੇ ਹਨ।
ਵਜ਼ੀਰਾਬਾਦ ਬੈਰਾਜ ਦਾ ਪ੍ਰਬੰਧ ਦਿੱਲੀ ਦੁਆਰਾ, ਆਈਟੀਓ ਬੈਰਾਜ ਦਾ ਪ੍ਰਬੰਧ ਹਰਿਆਣਾ ਦੁਆਰਾ ਅਤੇ ਓਖਲਾ ਬੈਰਾਜ ਦਾ ਪ੍ਰਬੰਧ ਉੱਤਰ ਪ੍ਰਦੇਸ਼ ਦੁਆਰਾ ਕੀਤਾ ਜਾਂਦਾ ਹੈ।
ਦਰਅਸਲ ਤਿੰਨ ਦਹਾਕੇ ਪਹਿਲਾਂ ਜਦੋਂ ਉੱਤਰ ਪ੍ਰਦੇਸ਼ ਅਤੇ ਪੰਜਾਬ ਦਰਮਿਆਨ ਜਮਨਾ ਦੇ ਪਾਣੀਆਂ ਬਾਰੇ ਜਮਨਾ ਸੰਧੀ ਵਿੱਚੋਂ ਪੰਜਾਬ ਦਾ ਨਾਂ ਕੱਢ ਕੇ ਹਰਿਆਣਾ ਅਤੇ ਰਾਜਸਥਾਨ ਦਾ ਨਾਂ ਪਾਇਆ ਗਿਆ ਸੀ ਤਾਂ ਮੁੱਖ ਮੰਤਰੀ ਬੇਅੰਤ ਸਿੰਘ ਨੇ ਵਿਰੋਧ ਕੀਤਾ ਸੀ ਪਰ ਉਸ ਵੇਲੇ ਨਰਸਿਮਾ ਰਾਓ ਦੀ ਸਰਕਾਰ ਨੇ ਉਸਦੇ ਵਿਰੋਧ ਦੀ ਕੋਈ ਪਰਵਾਹ ਨਹੀਂ ਸੀ ਕੀਤੀ।
ਹੁਣ ਜਦੋਂ ਕੇਂਦਰ ਸਰਕਾਰ ਜਮਨਾ ਦੇ ਪਾਣੀਆਂ ‘ਤੇ ਤਾਲਮੇਲ ਕਮੇਟੀ ਸਥਾਪਤ ਕਰ ਰਹੀ ਹੈ ਤਾਂ ਰਵਨੀਤ ਬਿੱਟੂ ਆਪਣੇ ਦਾਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਆਧਾਰ ‘ਤੇ ਖੋਜ ਕਰਕੇ ਬੋਲਣ ਦੀ ਹਿੰਮਤ ਕਰੇ ਕਿ ਉਸ ਵੇਲੇ ਦੀ ਨਰਸਿਮਾ ਰਾਓ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਹੁਣ ਦੂਰ ਕੀਤੀ ਜਾਵੇ ਤੇ ਮੋਦੀ ਸਰਕਾਰ ਪੰਜਾਬ ਦਾ ਨਾਂ ਇਸ ਸੰਧੀ ਵਿੱਚ ਪਾਵੇ।
ਬਿੱਟੂ ਲੋਕਾਂ ਨੂੰ ਦੱਸ ਸਕਦਾ ਹੈ ਕਿ ਉਸ ਵੇਲੇ ਦੇ ਕਾਂਗਰਸੀ ਕੇਂਦਰੀ ਤੰਤਰ ਨੇ ਬੇਅੰਤ ਸਿੰਘ ਦੀ ਵੀ ਨਹੀਂ ਸੀ ਸੁਣੀ।
ਇਕ ਪਾਸੇ ਭਾਜਪਾ ਤੇ ਮੋਦੀ ਜੀ ਨੂੰ ਪੰਜਾਬ ਦੇ ਹਿਤੂ ਦੱਸਿਆ ਜਾਂਦਾ ਹੈ, ਹੁਣ ਇਹ ਕਾਂਗਰਸ ਵੇਲੇ ਸ਼ਰੇਆਮ ਕੀਤਾ ਧੱਕਾ ਦੂਰ ਕਰਨ।
ਕੀ ਰਵਨੀਤ ਬਿੱਟੂ ਇਹ ਚੁਣੌਤੀ ਕਬੂਲੇਗਾ?
#Unpopular_Opinions
#Unpopular_Ideas
#Unpopular_Facts