ਜਿਸ ਮਸਲੇ ‘ਤੇ ਪਹਿਲਾਂ ਧਿਆਨ ਰੱਖਣ ਤੇ ਰੌਲਾ ਪਾਉਣ ਦੀ ਜ਼ਰੂਰਤ ਸੀ, ਪੰਜਾਬ ਦੇ ਰਾਜਨੀਤਿਕ ਆਗੂ ਹੁਣ ਹੜ੍ਹ ਆਉਣ ਤੋਂ ਬਾਅਦ ਜਾਗਣ ਲੱਗੇ ਨੇ। ਅਸੀਂ ਕਾਫੀ ਸਮੇਂ ਤੋਂ
ਐਕਸਪ੍ਰੈਸ ਹਾਈਵੇਜ਼ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਲਿਖ ਰਹੇ ਹਾਂ ਪਰ ਪੰਜਾਬ ਦੀ ਰਾਜਨੀਤਕ ਜਮਾਤ ਸੁੱਤੀ ਰਹੀ। ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ
ਪਾਰਲੀਮੈਂਟਰੀ ਪੈਨਲ ਨੇ NHAI ਨੂੰ ਕਿਹਾ ਹੈ ਕਿ ਨਵੇਂ ਬਣੇ ਇਹਨਾਂ ਹਾਈਵੇਜ਼ ਤੋਂ ਮੀਹ ਦਾ ਪਾਣੀ ਲੰਘਣ ਲਈ ਠੀਕ ਤਰੀਕੇ ਨਾਲ ਰਾਹ (ਸਾਈਫਨ) ਨਹੀਂ ਰੱਖੇ ਗਏ ਤੇ ਇਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਹੁਣ ਧਿਆਨ ਆਇਆ ਹੈ ਕਿ ਪਾਣੀ ਲੰਘਣ ਲਈ ਰਾਹ ਨਾ ਰੱਖਣ ਨਾਲ ਕਰਤਾਰਪੁਰ ਲਾਂਘੇ ‘ਤੇ ਪਾਣੀ ਇਕੱਠਾ ਹੋ ਗਿਆ।
ਰੰਧਾਵਾ ਨੇ ਤਾਂ ਇਹ ਵੀ ਖੁਲਾਸਾ ਕੀਤਾ ਹੈ ਕਿ NHAI ਵਾਲਿਆਂ ਨੇ ਉਸਦੀ ਗੱਲ ਵੱਲ ਕੋਈ ਧਿਆਨ ਵੀ ਨਹੀਂ ਦਿੱਤਾ ਤੇ ਜਦੋਂ ਉਸਨੇ ਫੋਨ ਕੀਤਾ ਤਾਂ ਜਵਾਬ ਵੀ ਬੜਾ ਰੁੱਖਾ ਦਿੱਤਾ।
ਇਹੀ ਰੰਧਾਵਾ ਸਾਹਿਬ ਹੇਲ ਕੁਝ ਦਿਨ ਪਹਿਲਾਂ ਹੜ੍ਹਾਂ ਦੀ ਪੜਤਾਲ ਕਰਾਉਣ ਲਈ ਕਹਿ ਰਹੇ ਸਨ। ਹੜ੍ਹਾਂ ਨੇ ਕਈ ਰਾਜਨੀਤਕਾਂ ਦੀ ਅਕਲ ਵੀ ਨੰਗੀ ਕੀਤੀ ਹੈ। ਪੰਜਾਬ ਸਮੇਤ ਹੋਰ ਰਾਜਾਂ ਨੇ ਪਹਿਲਾਂ ਵੱਧ ਤੋਂ ਵੱਧ ਪ੍ਰੋਜੈਕਟ NHAI ਨੂੰ ਦਿੱਤੇ, ਹੁਣ ਕੰਮਾਂ ਦੀ ਕੁਆਲਿਟੀ ਅਤੇ ਨਤੀਜਾ ਸਾਹਮਣੇ ਆ ਰਿਹਾ। NHAI ਦੇ ਬਹੁਤੇ ਪ੍ਰੋਜੈਕਟਾਂ ਵਿੱਚ ਘਟੀਆ ਪਲੈਨਿੰਗ ਨੰਗੀ ਹੋ ਚੁੱਕੀ ਹੈ। #Unpopular_Opinions #Unpopular_Ideas