ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬੇਵਕਤੀ ਮੌਤ ਕਾਰਨ ਉਨ੍ਹਾਂ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਇਸ ਮੌਕੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਘਰ ਲਿਆਂਦਾ ਜਾਵੇ।
Punjab News: ਵਿਦੇਸ਼ਾਂ ਵਿੱਚ ਰੋਟੀ ਕਮਾਉਣ ਤੇ ਆਪਣੇ ਸੁਨਿਹਰੀ ਭਵਿੱਖ ਦੀ ਆਸ ਵਿੱਚ ਗਏ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਅਕਸਰ ਸਾਹਮਣੇ ਆਉਂਦੀ ਹੈ। ਇਸ ਮੌਕੇ ਹੁਣ ਗੁਰਦਾਸਪੁਰ ਤੇ ਜਲੰਧਰ ਦੇ ਇੱਕ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋਣ ਦੀ ਮਾੜੀ ਖ਼ਬਰ ਸਾਹਮਣੇ ਆਈ ਹੈ ਜਿਨ੍ਹਾਂ ਚੋਂ ਇੱਕ ਦੀ ਲਾਸ਼ ਸਮੁੰਦਰ ਕੋਲੋਂ ਤੇ ਦੂਜੇ ਦੀ ਝੀਲ ਵਿੱਚੋਂ ਮਿਲੀ ਹੈ।
ਜਲੰਧਰ ਦੇ ਵਿਅਕਤੀ ਦੀ ਗ੍ਰੀਸ ਵਿੱਚ ਮੌਤ
ਜਲੰਧਰ ਤੋਂ ਗ੍ਰੀਸ ਗਏ ਇੱਕ ਨੌਜਵਾਨ ਦੀ ਉੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਉਰਫ ਲੱਕੀ ਵਾਸੀ ਮੁਹੱਲਾ ਬਾਗਵਾਲਾ, ਸ਼ਾਹਕੋਟ ਵਜੋਂ ਹੋਈ ਹੈ।
ਲੱਕੀ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਨੇ ਕਾਫੀ ਮਿਹਨਤ ਤੋਂ ਬਾਅਦ ਗ੍ਰੀਸ ਵਿੱਚ ਆਪਣੇ ਭਰਾ ਨਾਲ ਰਹਿ ਰਹੇ ਹੋਰ ਪੰਜਾਬੀ ਨੌਜਵਾਨਾਂ ਦੇ ਨੰਬਰ ਲੱਭ ਕੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ।
ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਧਰਮਿੰਦਰ ਸਿੰਘ ਦੀ ਲਾਸ਼ ਸਮੁੰਦਰ ਕੰਢੇ ਮਿਲੀ ਸੀ ਤੇ ਹੁਣ ਲਾਸ਼ ਹਸਪਤਾਲ ਵਿੱਚ ਹੈ।
ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਪਤਾ ਲੱਗਾ ਕਿ 3 ਦਿਨ ਪਹਿਲਾਂ ਉਸ ਦਾ ਭਰਾ ਆਪਣੀ ਪੁਰਾਣੀ ਨੌਕਰੀ ਛੱਡ ਕੇ ਕਿਤੇ ਚਲਾ ਗਿਆ ਸੀ।
ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।
ਗੁਰਦਾਸਪੁਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ
ਗੁਰਦਾਸਪੁਰ ਦੇ ਕਲਾਨੌਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਕੈਨੇਡਾ ਦੀ ਇੱਕ ਝੀਲ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ (23) ਵਜੋਂ ਹੋਈ ਹੈ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਜਨਵਰੀ 2022 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾਵਰ ਸਿੰਘ ਆਪਣੇ ਵੱਡੇ ਭਰਾ ਜੋਗਰਾਜ ਸਿੰਘ ਕੋਲ ਕੈਨੇਡਾ ਰਹਿ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਫ਼ੋਨ ਰਾਹੀਂ ਪਤਾ ਲੱਗਾ ਕਿ ਜ਼ੋਰਾਵਰ ਸਿੰਘ ਕਾਰ ‘ਚ ਖਾਣਾ ਪੈਕ ਕਰਕੇ ਕੰਮ ‘ਤੇ ਚਲਾ ਗਿਆ ਹੈ |
ਇਸ ਲਈ ਉਹ ਉੱਥੇ ਨਹੀਂ ਪਹੁੰਚਿਆ। ਇਸ ਸਬੰਧੀ ਜਦੋਂ ਕੰਪਨੀ ਨੇ 6 ਘੰਟੇ ਬਾਅਦ ਜ਼ੋਰਾਵਰ ਸਿੰਘ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਝੀਲ ਵਿੱਚੋਂ ਮਿਲੀ।
ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬੇਵਕਤੀ ਮੌਤ ਕਾਰਨ ਉਨ੍ਹਾਂ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਇਸ ਮੌਕੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਘਰ ਲਿਆਂਦਾ ਜਾਵੇ।