Breaking News

Live ਮੈਚ ਦੌਰਾਨ ਮੈਦਾਨ ‘ਚ ਡਿੱਗੀ ਬਿਜਲੀ! ਖਿਡਾਰੀ ਦੀ ਮੌਤ, ਰੈਫਰੀ ਸਮੇਤ ਕਈ ਖਿਡਾਰੀ ਜ਼ਖਮੀ

ਖੇਡ ਜਗਤ ਤੋਂ ਅਜਿਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜਾਂ ਨੂੰ ਵੀ ਬੇਚੈਨ ਕਰ ਦਿੱਤਾ ਹੈ।

ਫੁੱਟਬਾਲ ਮੈਚ ਦੌਰਾਨ ਅਚਾਨਕ ਮੈਦਾਨ ‘ਤੇ ਬਿਜਲੀ ਡਿੱਗ ਗਈ। ਇਸ ਦੀ ਲਪੇਟ ‘ਚ ਆਉਣ ਨਾਲ ਇਕ ਖਿਡਾਰੀ ਦੀ ਮੌਤ ਹੋ ਗਈ।

ਜਦਕਿ ਰੈਫਰੀ ਸਮੇਤ ਕਈ ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

ਖੇਡ ਜਗਤ ਤੋਂ ਅਜਿਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜਾਂ ਨੂੰ ਵੀ ਬੇਚੈਨ ਕਰ ਦਿੱਤਾ ਹੈ। ਫੁੱਟਬਾਲ ਮੈਚ ਦੌਰਾਨ ਅਚਾਨਕ ਮੈਦਾਨ ‘ਤੇ ਬਿਜਲੀ ਡਿੱਗ ਗਈ। ਇਸ ਦੀ ਲਪੇਟ ‘ਚ ਆਉਣ ਨਾਲ ਇਕ ਖਿਡਾਰੀ ਦੀ ਮੌਤ ਹੋ ਗਈ। ਜਦਕਿ ਰੈਫਰੀ ਸਮੇਤ ਕਈ ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

In Peru, a soccer player died after being struck by lightning during a match

The tragedy occurred on November 3 during a match between clubs Juventud Bellavista and Familia Chocca, held in the Peruvian city of Huancayo.

During the game, a heavy downpour began and the referee decided to stop the game. When the players started to leave the field, he was struck by lightning. The incident resulted in the death of 39-year-old soccer player Jose Hugo de la Cruz Mesa. Other injured players were taken to the hospital. They have serious burns.

ਗੰਭੀਰ ਰੂਪ ‘ਚ ਜ਼ਖਮੀ ਖਿਡਾਰੀਆਂ ਅਤੇ ਰੈਫਰੀ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਦੁਖਦ ਘਟਨਾ ਪੇਰੂ ਤੋਂ ਸਾਹਮਣੇ ਆ ਰਹੀ ਹੈ। 3 ਨਵੰਬਰ ਨੂੰ ਪੇਰੂ ਦੇ ਚਿਲਾਕਾ ਵਿੱਚ ਦੋ ਘਰੇਲੂ ਕਲੱਬਾਂ ਜੁਵੇਂਟੁਡ ਬੇਲਾਵਿਸਟਾ ਅਤੇ ਫੈਮਿਲੀਆ ਚੋਕਾ ਵਿਚਕਾਰ ਮੈਚ ਚੱਲ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ।

ਇਹ ਬਿਜਲੀ 39 ਸਾਲਾ ਜੋਸ ਹੋਗੋ ‘ਤੇ ਡਿੱਗੀ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੈਚ ਦਾ ਪਹਿਲਾ ਹਾਫ ਚੱਲ ਰਿਹਾ ਸੀ। ਇਸ ਸਮੇਂ ਤੱਕ ਜੁਵੇਂਟੁਡ ਬੇਲਾਵਿਸਟਾ ਨੇ ਮੈਚ ‘ਚ 2-0 ਦੀ ਬੜ੍ਹਤ ਬਣਾ ਲਈ ਸੀ। ਇਸ ਦੌਰਾਨ ਮੌਸਮ ਖਰਾਬ ਹੋ ਗਿਆ ਤਾਂ ਰੈਫਰੀ ਨੇ ਸੀਟੀ ਵਜਾ ਕੇ ਖੇਡ ਨੂੰ ਰੋਕ ਦਿੱਤਾ। ਨਾਲ ਹੀ ਖਿਡਾਰੀਆਂ ਨੂੰ ਮੈਦਾਨ ਛੱਡਣ ਲਈ ਕਿਹਾ।

ਇਸ ਦੌਰਾਨ ਖਿਡਾਰੀ ਜਾ ਹੀ ਰਹੇ ਹੁੰਦੇ ਹਨ ਕਿ ਉਨ੍ਹਾਂ ‘ਤੇ ਅਚਾਨਕ ਬਿਜਲੀ ਡਿੱਗ ਜਾਂਦੀ ਹੈ। ਇਹ ਬਿਜਲੀ 39 ਸਾਲਾ ਖਿਡਾਰੀ ਜੋਸ ਹੋਗੋ ਡੇ ਲਾ ਕਰੂਜ਼ ਮੇਸਾ ‘ਤੇ ਡਿੱਗੀ। ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਬਿਜਲੀ ਡਿੱਗਣ ਕਾਰਨ ਰੈਫਰੀ ਸਮੇਤ 5 ਖਿਡਾਰੀ ਜ਼ਮੀਨ ‘ਤੇ ਡਿੱਗ ਗਏ।

ਪਹਿਲਾਂ ਵੀ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਹੋ ਚੁੱਕੀ ਮੌਤ

ਇਸ ਹਾਦਸੇ ‘ਚ 40 ਸਾਲਾ ਗੋਲਕੀਪਰ ਜੁਆਨ ਚੋਕਾ ਗੰਭੀਰ ਰੂਪ ਵਿੱਚ ਝੁਲਸ ਗਿਆ। ਉਸ ਦੇ ਸਰੀਰ ‘ਤੇ ਜਲਣ ਦੇ ਨਿਸ਼ਾਨ ਵੀ ਹਨ। ਬਿਜਲੀ ਡਿੱਗਣ ਤੋਂ ਬਾਅਦ ਜ਼ਮੀਨ ‘ਤੇ ਡਿੱਗੇ 1-2 ਖਿਡਾਰੀ ਵੀ ਉੱਠਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਸਾਰੇ ਜ਼ਖਮੀ ਖਿਡਾਰੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਬਿਜਲੀ ਡਿੱਗਣ ਨਾਲ ਕਿਸੇ ਫੁੱਟਬਾਲਰ ਦੀ ਮੌਤ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਸਾਲ ਫਰਵਰੀ ਵਿੱਚ, ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਸਿਲੀਵਾਂਗੀ ਸਟੇਡੀਅਮ ਵਿੱਚ ਇੱਕ ਦੋਸਤਾਨਾ ਫੁੱਟਬਾਲ ਮੈਚ ਹੋਇਆ ਸੀ। ਫਿਰ ਅਸਮਾਨੀ ਬਿਜਲੀ ਡਿੱਗਣ ਕਾਰਨ 35 ਸਾਲਾ ਸੇਪਟਨ ਰਹਿਰਾਜਾ ਦੀ ਮੌਤ ਹੋ ਗਈ।

Live ਮੈਚ ਦੌਰਾਨ ਮੈਦਾਨ ‘ਚ ਡਿੱਗੀ ਬਿਜਲੀ! ਖਿਡਾਰੀ ਦੀ ਮੌਤ, ਰੈਫਰੀ ਸਮੇਤ ਕਈ ਖਿਡਾਰੀ ਜ਼ਖਮੀ (Video)
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖਬਰ