Breaking News

ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ

ਸ਼ਾਹਬਾਦ ਮਾਰਕੰਡਾ – ਸ਼ਨੀਵਾਰ ਦੇਰ ਰਾਤ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਨਿਊ ਸੁਖਦੇਵ ਢਾਬੇ ਨੇੜੇ ਇਕ ਚਲਦੀ ਅਰਟਿਗਾ ਕਾਰ ਨੂੰ ਅਚਾਨਕ ਅੱਗ ਲੱਗ ਗਈ।

ਇਸ ਪਿੱਛੋਂ ਕਾਰ ਲਾਕ ਹੋ ਗਈ ਤੇ ਕਾਰ ’ਚ ਸਵਾਰ ਇੱਕੋ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ।

ਇਸ ਤੋਂ ਪਹਿਲਾਂ ਕਿ ਡਰਾਈਵਰ ਕਿਸੇ ਤਰ੍ਹਾਂ ਕਾਰ ਦਾ ਲਾਕ ਖੋਲ੍ਹਦਾ, ਕਾਰ ਵਿਚ ਸਵਾਰ 6 ਵਿਅਕਤੀ ਅੱਗ ਦੀ ਲਪੇਟ ’ਚ ਆ ਗਏ। ਲੋਕਾਂ ਨੇ ਗੰਭੀਰ ਰੂਪ ’ਚ ਜ਼ਖ਼ਮੀਆਂ ਨੂੰ ਇਕ ਹੋਰ ਕਾਰ ਰਾਹੀਂ ਨੇੜਲੇ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ।

ਉੱਥੇ ਡਾਕਟਰਾਂ ਨੇ ਸੰਦੀਪ ਕੁਮਾਰ (37), ਉਸ ਦੀ ਬੇਟੀ ਪਰੀ (6) ਤੇ ਬੇਟੀ ਖੁਸ਼ੀ (10) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਹੋਏ ਸੁਦੇਸ਼ (57), ਲਕਸ਼ਮੀ (35) ਤੇ ਆਰਤੀ (32) ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ।

ਸ਼ਾਹਬਾਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਤੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀਆਂ ਦੀ ਮੌਤ ਸੜਨ ਤੇ ਦਮ ਘੁੱਟਣ ਕਾਰਨ ਹੋਈ ਹੈ।

ਇਸ ਹਾਦਸੇ ਚ ਜ਼ਖ਼ਮੀ ਹੋਈ ਲਕਸ਼ਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਾਰ ਚਾਲਕ ਸੁਸ਼ੀਲ ਕੁਮਾਰ (35) ਤੇ ਉਸ ਦਾ ਪੁੱਤਰ ਯਸ਼ (10) ਸੁਰੱਖਿਅਤ ਹਨ।

ਡਰਾਈਵਰ ਸੁਸ਼ੀਲ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਸੰਦੀਪ ਚੰਡੀਗੜ੍ਹ ’ਚ ਨੌਕਰੀ ਕਰਦੇ ਹਨ।

ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਚੰਡੀਗੜ੍ਹ ਤੋਂ ਜੱਦੀ ਪਿੰਡ ਰਹਿਮਾਨ (ਸੋਨੀਪਤ) ਗਏ ਸਨ। ਉਹ ਸ਼ਨੀਵਾਰ ਰਾਤ ਕਰੀਬ 8.40 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ।

ਰਾਤ ਕਰੀਬ 11 ਵਜੇ ਪਿੰਡ ਮੋਹਰੀ ਨੇੜੇ ਉਨ੍ਹਾਂ ਦੀ ਚੱਲਦੀ ਕਾਰ ਦੇ ਪਿਛਲੇ ਹਿੱਸੇ ਨੂੰ ਸਪਾਰਕਿੰਗ ਕਾਰਨ ਅੱਗ ਲੱਗ ਗਈ। ਮ੍ਰਿਤਕ ਸੰਦੀਪ ਚੰਡੀਗੜ੍ਹ ਯੂਨੀਵਰਸਿਟੀ ’ਚ ਪ੍ਰੋਫੈਸਰ ਸੀ। ਉਸ ਦਾ ਪੂਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖ਼ਬਰ