Breaking News

Harmeet Pathanmajra – ਹਰਮੀਤ ਪਠਾਣਮਾਜਰਾ ਦੀ ਅਖੌਤੀ ਬਗਾਵਤ ਪਿੱਛੇ ਕੀ

Harmeet Pathanmajra – ਹਰਮੀਤ ਪਠਾਣਮਾਜਰਾ ਦੀ ਅਖੌਤੀ ਬਗਾਵਤ ਪਿੱਛੇ ਕੀ

 

 

ਹਰਮੀਤ ਪਠਾਣਮਾਜਰਾ ਦੀ ਅਖੌਤੀ ਬਗਾਵਤ ਪਿੱਛੇ ਕੀ?

 

 

 

ਸਾਢੇ ਤਿੰਨ ਸਾਲ ਲੁੱਟ ਕਰਕੇ ਅਤੇ ਦਿੱਲੀ ਵਾਲਿਆਂ ਦੀ ਗੁਲਾਮੀ ਕਰਕੇ ਪਠਾਣਮਾਜਰਾ ਹੁਣ ਸ਼ਹੀਦ ਬਣਨ ਤੁਰਿਆ ਤਾਂ ਕਿ ਉਸਦੀ ਆਪਣੀ ਕੁਰਪੱਸ਼ਨ ਵੀ ਢਕੀ ਜਾ ਸਕੇ ਤੇ ਅਗਲੀ ਸਿਆਸਤ ਦਾ ਰਾਹ ਵੀ ਖੁੱਲ੍ਹ ਸਕੇ।

 

 

 

 

ਚੁਸਤੀ ਇੰਨੀ ਕਿ ਹੜ੍ਹਾਂ ਲਈ ਨਾ ਮੌਸਮੀ ਹਾਲਾਤ ਜਿੰਮੇਵਾਰ, ਨਾ ਬੀਬੀਐਮਬੀ ਜਿੰਮੇਵਾਰ, ਨਾ ਇਸ ਦੇ ਦਿੱਲੀ ਵਾਲੇ ਮਾਲਕ ਜਿਹੜੇ ਸਾਰੇ ਫੈਸਲੇ ਲੈਂਦੇ ਨੇ, ਨਾ ਪੰਜਾਬ ਦਾ ਮੁੱਖ ਮੰਤਰੀ ਅਤੇ ਸਾਰੀ ਜਿੰਮੇਵਾਰੀ ਕ੍ਰਿਸ਼ਨ ਕੁਮਾਰ ਵਰਗੇ ਇਮਾਨਦਾਰ ਅਫਸਰ ਉੱਤੇ ਸੁੱਟ ਦਿੱਤੀ।

 

 

ਕੇਂਦਰੀ ਤੰਤਰ ਦੇ ਜ਼ਹਿਰ ਦਾ ਭੁਕਾਨਾ ਮੇਜਰ ਗੌਰਵ ਆਰੀਆ ਸ਼ਰੇਆਮ ਹੜ੍ਹ ਅਤੇ ਸੋਕੇ ਨੂੰ ਹਥਿਆਰ ਵਾਂਗ ਵਰਤਣ ਦੀ ਗੱਲ ਕਰ ਰਿਹਾ ਹੈ ਤੇ ਇੱਥੇ ਪਠਾਣਮਾਜਰੇ ਵਰਗੇ ਖੂਹ ਦੇ ਡੱਡੂ ਇੱਕ ਅਫਸਰ ਨੂੰ ਜਿੰਮੇਵਾਰ ਦੱਸ ਰਹੇ ਨੇ ਤੇ ਲੋਕ ਭੇਡਾਂ ਵਾਂਗ ਇਸ ਦੀ ਬੱਲੇ-ਬੱਲੇ ਕਰ ਰਹੇ ਨੇ।

 

 

 

ਪਠਾਣਮਾਜਰੇ ਦਾ ਮੂੰਹ ਨਾ ਲੈਂਡ ਮਾਈਨਿੰਗ ਦੇ ਮੁੱਦੇ ‘ਤੇ ਖੁੱਲ੍ਹਿਆ ਤੇ ਨਾ ਬੇਅਦਬੀ ਵਾਲੇ ਕੇਸਾਂ ਵਿੱਚ ਸਰਕਾਰ ਵੱਲੋਂ ਸ਼ਰੇਆਮ ਦੋਸ਼ੀਆਂ ਨੂੰ ਬਚਾਉਣ ਦੇ ਮਾਮਲੇ ‘ਤੇ।
ਹੁਣ ਜਦੋਂ ਲੋਕਾਂ ਦੇ ਗੁੱਸੇ ਦਾ ਪਾਣੀ ਗਲ ਤੱਕ ਆ ਗਿਆ ਤਾਂ ਜੁੱਤੀਆਂ ਡਰੋਂ ਬੋਲ ਪਿਆ। ਇਸ ਬੋਲਣ ਵਿੱਚ ਵੀ ਬੇਈਮਾਨੀ ਹੈ।

 

 

 

ਇਸ ਦੀ ਗੱਲ ਸੁਣ ਕੇ ਤਾਂ ਜਾਪਦਾ ਹੈ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਕਰਨੀ ਚਾਹੁੰਦਾ ਸੀ, ਜਿਸ ਵਿੱਚ ਹੋ ਸਕਦਾ ਹੈ ਕ੍ਰਿਸ਼ਨ ਕੁਮਾਰ ਨੇ ਅੜਿੱਕਾ ਪਾਇਆ ਹੋਵੇ।
ਜੇ ਹਿੰਮਤ ਹੈ ਤਾਂ ਭਾਜਪਾ, ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਿੱਧਾ ਨਾਂ ਲਵੇ, ਜਿਹੜੇ ਅਸਲ ਵਿੱਚ ਵੱਡੇ ਫੈਸਲਿਆਂ ਲਈ ਜਿੰਮੇਵਾਰ ਨੇ।

 

 

 

ਕੇਜਰੀਵਾਲ ਤਾਂ ਪੰਜਾਬ ਦੇ ਹੜ੍ਹਾਂ ‘ਤੇ ਬੋਲਿਆ ਤੱਕ ਨਹੀਂ। ਕਰੋ ਆਪਣੇ ਮਾਲਕ ਨੂੰ ਸੁਆਲ।

 

 

 

ਇਹੋ ਜਿਹੇ ਗੁਲਾਮ ਪ੍ਰਵਿਰਤੀ ਵਾਲੇ ਲੁਟੇਰਿਆਂ ਦੀ ਬਗਾਵਤ ‘ਤੇ ਹਮੇਸ਼ਾ ਸ਼ੱਕ ਕਰਨ ਦੀ ਲੋੜ ਹੁੰਦੀ ਹੈ।

 

 

 

ਇਸ ਅਖੌਤੀ ਬਗਾਵਤ ਮਗਰ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ

 

 

 

ਦਿੱਲੀ ਵਾਲੇ ਇਸ ਰਾਹੀਂ ਭਾਫ ਕੱਢ ਰਹੇ ਤੇ ਲੋਕਾਂ ਦਾ ਗੁੱਸਾ ਇੱਕ ਅਫਸਰ ਵੱਲ ਤੋਰ ਰਹੇ ਨੇ, ਜਾਂ ਫਿਰ ਭਗਵੰਤ ਮਾਨ ਇਸਨੂੰ ਆਪਣੀ ਖੇਡ ਲਈ ਵਰਤ ਰਿਹਾ ਹੈ।
ਸਿਸੋਦੀਆ ਦੀ ਸਾਮ, ਦਾਮ, ਦੰਡ, ਭੇਦ ਵਾਲੀ ਗੱਲ ਯਾਦ ਰੱਖੋ।

 

 

 

ਕੇਂਦਰੀ ਤੰਤਰ ਨੂੰ ਵੀ ਇਹ ਗੱਲ ਰਾਸ ਆਉਂਦੀ ਹੈ।
ਜੇ ਇਸ ਦੇ ਮਗਰ ਇਸਦੀ ਪਾਰਟੀ ਦੀ ਹੀ ਕੋਈ ਖੇਡ ਨਹੀਂ ਤਾਂ ਫਿਰ ਇਸਦਾ ਇਹ ਡਰਾਮਾ ਸਿਰਫ ਆਪਣੇ ਭ੍ਰਿਸ਼ਟਾਚਾਰ ਨੂੰ ਢਕਦਿਆਂ ਅਗਲੀ ਸਿਆਸਤ ਦਾ ਰਾਹ ਲੱਭਣ ਲਈ ਹੈ।

 

 

 

 

ਇੱਕ ਪਾਸੇ ਲੋਕਾਂ ਦੀਆਂ ਜੁੱਤੀਆਂ ਦਾ ਡਰ ਅਤੇ ਦੂਜੇ ਪਾਸੇ ਵਿਜੀਲੈਂਸ ਵੱਲੋਂ ਰਮਨ ਅਰੋੜੇ ਵਰਗੀ ਕਾਰਵਾਈ ਦਾ ਡਰ।

 

 

ਵਕਤ ਉਹ ਚੁਣਿਆ ਜਦੋਂ ਲੋਕਾਂ ਚ ਸਰਕਾਰ ਖਿਲਾਫ ਬੇਹੱਦ ਗੁੱਸਾ ਹੈ ਤੇ ਨਾਲ ਹੀ ਕੇਸਾਂ ਆਦਿਕ ਦੀ ਗੱਲ ਕਰ ਦਿੱਤੀ ਕਿ ਜੇ ਕੱਲ੍ਹ ਨੂੰ ਦਿੱਲੀ ਦੇ ਮਾਲਕ ਕਾਰਵਾਈ ਕਰਾਉਣ ਤਾਂ ਇਹ ਆਪਣੇ ਆਪ ਨੂੰ ਸ਼ਹੀਦ ਵਜੋਂ ਪੇਸ਼ ਕਰ ਸਕੇ। ਇਸੇ ਡਰੋਂ ਇਸ ਖਿਲਾਫ ਕੋਈ ਕਾਰਵਾਈ ਵੀ ਨਾ ਹੋਵੇ।

 

 

 

ਇਹੋ ਜਿਹੇ ਕੁਝ ਲੁਟੇਰੇ ਵਿਧਾਇਕ ਅਗਲੇ ਦਿਨਾਂ ਵਿੱਚ ਇਹੋ ਜਿਹੇ ਤਰੀਕੇ ਨਾਲ ਹੀ ਬਾਗੀ ਯੋਧੇ ਬਣਨ ਦੀ ਕੋਸ਼ਿਸ਼ ਕਰ ਸਕਦੇ ਨੇ।

 

 

 

2021 ਵਿੱਚ ਵੀ “ਆਪ” ਦੇ ਡਰਾਮਿਆਂ ਨੂੰ ਪੰਜਾਬੀ ਚੈਨਲਾਂ ਨੇ ਪੱਠੇ ਪਾਏ ਸਨ ਤੇ ਹੁਣ ਕਈ ਹੋਰ ਚੈਨਲ ਵਿਊ ਵੱਧ ਲੈਣ ਦੇ ਚੱਕਰ ਵਿੱਚ ਪਠਾਣਮਾਜਰੇ ਵਰਗੇ ਦੇ ਡਰਾਮਿਆਂ ਦਾ ਹਿੱਸਾ ਬਣ ਰਹੇ ਨੇ।

 

 

 

 

ਚੰਗੀ ਪੱਤਰਕਾਰੀ ਅਤੇ ਡਰਾਮਿਆਂ ਦਾ ਸੰਦ ਬਣਨ ਵਾਲੀ ਪੱਤਰਕਾਰੀ ਵਿੱਚ ਫਰਕ ਹੁੰਦਾ ਹੈ। ਇਹ ਗੱਲ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ।

#Unpopular_Opinions

 

 

 

 

#Unpopular_Ideas
#Unpopular_Facts

ਪਠਾਣਮਾਜਰਾ ਦੀ ਇੰਟਰਵਿਊ ਵੇਖ ਕੇ ਪਹਿਲੀ ਨਜ਼ਰੇ ਹਰ ਕੋਈ ਇਹ ਸੋਚਦਾ ਹੈ, ਕਿ ਹੁਣ ਆਇਆ ਅਸਲ ਵਿੱਚ ਇਨਕਲਾਬ! ਤੁਸੀਂ ਲੋਕਾਂ ਨੂੰ ਛਲੇਡਿਆਂ ਨੇ ਮੁੜ ਝਾਂਸੇ ਵਿੱਚ ਫਸਾਉਣ ਲਈ ਪਠਾਣਮਾਜਰੇ ਵਰਗੇ ‘ਭੱਦਪੁਰਸ਼’ ਨੂੰ ਅੱਗੇ ਲਾਇਆ ਹੈ।

 

 

ਕ੍ਰਿਸ਼ਨ ਕੁਮਾਰ ਦੇ ਸਿਰ ਭਾਂਡਾ ਭੰਨ ਕੇ ਇਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਕੀ ਕ੍ਰਿਸ਼ਨ ਕੁਮਾਰ ਹੜ੍ਹ ਰੋਕਣ ਦੀ ਗਰੰਟੀ ਦੇ ਕੇ ਆਈ ਏ ਐਸ ਬਣਿਆ ਸੀ? ਨਾਂ ਉਹ ਇਸ ਸਰਕਾਰ ਨਾਲ ਹੜ੍ਹ ਨਾ ਆਉਣ ਦੇਣ ਦੀ ਗਰੰਟੀ ਦੇ ਕੇ ਸੈਕਟਰੀ ਇਰੀਗੇਸ਼ਨ ਲੱਗਿਆ ਹੈ?

 

 

ਜੇ ਸਾਰਾ ਕੁੱਝ ਕ੍ਰਿਸ਼ਨ ਕੁਮਾਰ ਨੇ ਹੀ ਕਰਨਾ ਮੁੱਖ ਮੰਤਰੀ ਸਮੇਤ 92 ਜਾਣੇ ਲੋਕਾਂ ਦੇ ਟੈਕਸ ਦਾ ਪੈਸਾ ਉਜਾੜਨ ਵਾਸਤੇ ਹਨ?
ਕੀ ਗੱਲ 92 ਵਿਆ ਦੀ ਫੌਜ ਵਿੱਚ ਕਿਸੇ ਨੂੰ ਵੀ ਪੰਜਾਬ ਦੀਆਂ ਬੁਨੀਆਦੀ ਲੋੜਾਂ ਦੀ ਕੋਈ ਜਾਣਕਾਰੀ ਨਹੀਂ ਹੈ?

 

 

ਤੁਹਾਡਾ ਕਿਸੇ ਨੇ ਹਰੇ ਪੈੱਨ ਵਾਲਾ ਹੱਥ ਫੜਿਆ ਹੈ? ਇਹਨਾਂ ਨਖਿੱਧ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕਣ ਲਈ?
ਤੁਸੀਂ ਉਹਨਾਂ ‘ਗਰੰਟੀਆਂ’ ਦੀ ਗੱਲ ਕਰੋ ਜਿਹੜੀਆਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦੇ ਕੇ ਵੋਟਾਂ ਲਈਆ ਸਨ।

 

 

 

 

 

 

 

‘ਭਗਵੰਤ ਮਾਨ ਸਾਬ੍ਹ ਤੁਸੀਂ ਮਰਦ ਬਣੋ…’ AAP MLA ਪਠਾਣਮਾਜਰਾ ਦੀ ਬਗਾਵਤ
ਪਠਾਣਮਾਜਰਾ ਨੂੰ ਆਲੋਚਨਾ ਪਈ ਮਹਿੰਗੀ, ਸਕਿਉਰਿਟੀ ਲਈ ਗਈ ਵਾਪਸ

 

 

 

 

 

 

“ਪਠਾਣਮਾਜਰਾ ਜੀ, ਆਪਣੀਆਂ ਅਤੇ ਆਪਣੀ ਸਰਕਾਰ ਦੀਆਂ ਨਲਾਇਕੀਆਂ ਦਾ ਠੀਕਰਾ ਅਫ਼ਸਰਾਂ ਸਿਰ ਭੰਨਕੇ ਨਹੀਂ ਸਰਨਾਂ”
AAP ਸਰਕਾਰ ਦੀਆਂ ਨਾਲਾਇਕੀਆਂ ਕਾਰਨ ਆਏ ਹੜ੍ਹਾਂ ਨਾਲ ਜਿੱਥੇ ਪੰਜਾਬ ਡੁੱਬਿਆ ਹੋਇਆ ਹੈ, ਉੱਥੇ ਹੁਣ ਆਮ ਆਦਮੀ ਪਾਰਟੀ ਦੀ ਡੁੱਬਦੀ ਹੋਈ ਬੇੜੀ ‘ਚੋ MLA ਵੀ ਉਤਰਣ ਲੱਗੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 2027 ਵਿੱਚ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ‘ਚ ਵੜਨ ਨਹੀਂ ਦੇਣਾ।
ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ! – Partap Singh Bajwa

 

 

 

 

 

AAP MLA Harmeet Pathanmajra ਨੇ ਹੀ ਖੜਕਾ ‘ਤੀ ਮਾਨ ਸਰਕਾਰ, ਖੋਲ ਦਿੱਤੇ ਅੰਦਰਲੇ ਭੇਤ !

Check Also

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ ਦਾ ਮਾਮਲਾ: ਗੁਜਰਾਤੀ ਮੂਲ ਦੇ ਰੋਸ਼ਨ ਸ਼ਾਹ ਤੇ ਲੱਗੇ ਦੋਸ਼

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ …