Ravneet Bittu -ਰਵਨੀਤ ਬਿੱਟੂ ਨੇ ਖੁਦ ਹੀ ਸਾਬਿਤ ਕਰ ਦਿੱਤਾ ਹੈ ਕਿ ਮੌਜੂਦਾ ਦੌਰ ਵਿੱਚ ਭਾਜਪਾ ਦਾ ਪੰਜਾਬ ਪ੍ਰਤੀ ਉਹੀ ਨਜ਼ਰੀਆ ਤੇ ਵਤੀਰਾ ਹੈ, ਜਿਹੜਾ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਾ ਰਾਓ ਵੇਲੇ ਦੀ ਕਾਂਗਰਸ ਦਾ ਸੀ।
ਰਵਨੀਤ ਬਿੱਟੂ ਨੇ ਖੁਦ ਹੀ ਸਾਬਿਤ ਕਰ ਦਿੱਤਾ ਹੈ ਕਿ ਮੌਜੂਦਾ ਦੌਰ ਵਿੱਚ ਭਾਜਪਾ ਦਾ ਪੰਜਾਬ ਪ੍ਰਤੀ ਉਹੀ ਨਜ਼ਰੀਆ ਤੇ ਵਤੀਰਾ ਹੈ, ਜਿਹੜਾ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਾ ਰਾਓ ਵੇਲੇ ਦੀ ਕਾਂਗਰਸ ਦਾ ਸੀ।
ਹਰਿਆਣੇ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਲਈ ਰਾਹਤ ਸਮੱਗਰੀ ਇਕੱਠੀ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਪੰਜਾਬ ਅਤੇ ਸਿੱਖਾਂ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਨੇ।
ਪਰ ਹਰਿਆਣਾ ਦੀ ਸਰਕਾਰ ਦਾ ਵਤੀਰਾ ਪੰਜਾਬ ਦੇ ਉਲਟ ਹੈ ਤੇ ਉਸੇ ਨੂੰ ਬਿੱਟੂ ਠੀਕ ਠਹਿਰਾ ਰਿਹਾ ਹੈ।
ਉਸਨੇ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੇ ਪੁਨਰਗਠਨ ਖਿਲਾਫ ਵੀ ਜ਼ਹਿਰ ਉਗਲੀ ਹੈ। ਜਦ ਕਿ ਉਸ ਵੇਲੇ ਵੀ ਧੱਕਾ ਆਰੀਆ ਸਮਾਜੀਆਂ ਅਤੇ ਕਾਂਗਰਸੀਆਂ ਨੇ ਕੀਤਾ ਸੀ, ਪੰਜਾਬੀ ਬੋਲਦੇ ਇਲਾਕੇ ਅਤੇ ਡੈਮ ਪੰਜਾਬ ਤੋਂ ਬਾਹਰ ਰੱਖ ਕੇ।
ਅਸਲ ਵਿੱਚ ਬਿੱਟੂ ਨੇ ਆਪਣੇ ਇੱਕੋ ਬਿਆਨ ਵਿੱਚ ਪਿਛਲੇ ਅਤੇ ਮੌਜੂਦਾ ਧੱਕਿਆਂ ਨੂੰ ਠੀਕ ਠਹਿਰਾਅ ਦਿੱਤਾ ਹੈ।
ਉਸਨੇ ਹਰਿਆਣਾ ਸਰਕਾਰ ਵੱਲੋਂ ਹੁਣ ਪਾਣੀ ਲੈਣ ਤੋਂ ਨਾਂਹ ਕਰਨ ਨੂੰ ਇਸ ਬਿਨਾ ‘ਤੇ ਜਾਇਜ਼ ਠਹਿਰਾਇਆ ਕਿ ਪਹਿਲਾਂ ਪੰਜਾਬ ਨੇ ਪਾਣੀ ਬਾਰੇ ਨਾਂਹ ਕੀਤੀ ਸੀ।
ਹਾਲਾਂਕਿ ਪਾਣੀ ਦੀ ਵੰਡ ਬਾਰੇ ਪੰਜਾਬ ਨਾਲ ਨਾ ਸਿਰਫ ਰਾਈਪੇਰੀਅਨ ਸਿਧਾਂਤ ਸਗੋਂ ਭਾਰਤੀ ਸੰਵਿਧਾਨ ਦੇ ਵੀ ਉਲਟ ਜਾ ਕੇ ਧੱਕਾ ਕੀਤਾ ਗਿਆ।
ਜਦੋਂ ਕੁਝ ਮਹੀਨੇ ਪਹਿਲਾਂ ਹਰਿਆਣੇ ਨਾਲ ਰੌਲਾ ਪਿਆ ਸੀ ਤਾਂ ਪੰਜਾਬ ਦਾ ਸਟੈਂਡ ਇਹਨਾਂ ਇੱਕ ਤਰਫਾ ਨਿਯਮਾਂ ਮੁਤਾਬਕ ਵੀ ਠੀਕ ਸੀ।
ਉਸ ਵੇਲੇ ਵੀ ਬੀਬੀਐਮਬੀ, ਜਿਹੜਾ ਕੇਂਦਰੀ ਬਿਜਲੀ ਮੰਤਰਾਲੇ ਦੇ ਹੇਠਾਂ ਹੈ ਤੇ ਜਿਸ ਦਾ ਮੰਤਰੀ ਮਨੋਹਰ ਲਾਲ ਖੱਟੜ ਹੈ, ਸਾਰੀ ਕੇਂਦਰ ਸਰਕਾਰ ਦਾ ਜ਼ੋਰ ਪੰਜਾਬ ਨਾਲ ਧੱਕੇ ‘ਤੇ ਲੱਗਾ ਹੋਇਆ ਸੀ ਤੇ ਉਨ੍ਹਾਂ ਦੀਆਂ ਦਲੀਲਾਂ ਵੀ ਕਾਨੂੰਨੀ ਘੱਟ ਤੇ ਧੱਕੇਸ਼ਾਹੀ ਵਾਲੀਆਂ ਵੱਧ ਸਨ।
ਇਨ੍ਹਾਂ ਹੜਾਂ ਦੌਰਾਨ ਹੀ ਕੇਂਦਰ ਸਰਕਾਰ CISF ਰਾਹੀਂ ਪੰਜਾਬ ਦੇ ਡੈਮਾਂ ‘ਤੇ ਮੁਕੰਮਲ ਕਬਜ਼ਾ ਕਰ ਰਹੀ ਹੈ।
ਵੈਸੇ ਬਿੱਟੂ ਦਾ ਧੰਨਵਾਦ ਵੀ ਕਰਨਾ ਬਣਦਾ ਹੈ ਕਿ ਉਸਨੇ ਜਿਹੜਾ ਭਾਜਪਾ ਬਾਰੇ ਲੋਕਾਂ ਨੂੰ ਮਾੜਾ ਮੋਟਾ ਵਹਿਮ ਸੀ, ਉਹ ਵੀ ਕੱਢ ਦਿੱਤਾ ਹੈ ਕਿ ਜੇ ਕਿਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣ ਜਾਵੇ ਤਾਂ ਇਹ ਕੀ ਹਾਲ ਕਰਨਗੇ।
#Unpopular_Opinions
#Unpopular_Ideas
#Unpopular_Facts