AAP chief Arvind Kejriwal’s daughter Harshita ties the knot with IIT mate Sambhav Jain –
ਕੌਣ ਹਨ ਅਰਵਿੰਦ ਕੇਜਰੀਵਾਲ ਦੇ ਜਵਾਈ, ਸਟਾਰਟਅੱਪ ਚਲਾਉਂਦੀ ਹੈ ਧੀ ਹਰਸ਼ਿਤਾ, ਕਾਲਜ ‘ਚ ਮੁਲਾਕਾਤ ਹੁਣ ਬਣੇ ਲਾਈਫ ਪਾਰਟਨਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਉਨ੍ਹਾਂ ਦਾ ਵਿਆਹ ਸੰਭਵ ਜੈਨ ਨਾਲ ਹੋਇਆ ਹੈ। ਇਹ ਵਿਆਹ ਕਰੀਬੀ ਲੋਕਾਂ ਦੇ ਵਿਚ ਕਪੂਰਥਲਾ ਹਾਊਸ ਵਿਚ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਸੀਐੱਮ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਏ। ਉਨ੍ਹਾਂ ਦਾ ਵਿਆਹ ਤੇ ਹੋਰ ਪ੍ਰੋਗਰਾਮਾਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਹਰਸ਼ਿਤਾ ਅਰਵਿੰਦ ਕੇਜਰੀਵਾਲ ਤੇ ਸੁਨੀਤਾ ਦੀ ਵੱਡੀ ਧੀ ਹੈ। ਹਰਸ਼ਿਤਾ ਨੇ ਆਈਆਈਟੀ ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਉਹ ਸਾਲ 2018 ਵਿਚ ਗ੍ਰੈਜੂਏਟ ਹੋਈ। ਆਈਆਈਟੀ ਦਿੱਲੀ ਵਿਚ ਹੀ ਹਰਸ਼ਿਤਾ ਦੀ ਮੁਲਾਕਾਤ ਸੰਭਵ ਜੈਨ ਨਾਲ ਹੋਈ। ਸੰਭਵ ਜੈਨ ਉਨ੍ਹਾਂ ਦੇ ਬੈਚਮੇਟ ਸਨ ਤੇ ਹੁਣ ਉਹ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਸੰਭਵ ਜੈਨ ਪ੍ਰਾਈਵੇਟ ਕੰਪਨੀ ਵਿਚ ਪ੍ਰਾਜੈਕਟ ਮੈਨੇਜਮੈਂਟ ਕੰਸਲਟੈਂਟ ਰਹਿ ਚੁੱਕੇ ਹਨ।
ਇਕ ਇੰਟਰਵਿਊ ਵਿਚ ਸੰਭਵ ਜੈਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਨਾਂ Intract ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬਣਾਇਆ ਹੈ। ਇਸ ਤੋਂ ਇਲਾਵਾ ਇਕ ਹੋਰ ਇੰਟਰਵਿਊ ਵਿਚ ਸੰਭਵ ਜੈਨ ਨੇ ਦੱਸਿਆ ਸੀ ਕਿ ਆਪਣੀ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਬਲੈਕਸਟੋਨ ਵਿਚ ਕੰਮ ਕੀਤਾ ਸੀ। ਹਰਸ਼ਿਤਾ ਕੇਜਰੀਵਾਲ ਤੇ ਸੰਭਵ ਨੇ ਬੇਸਿਲ ਹੈਲਥ ਨਾਂ ਤੋਂ ਇਕ ਸਟਾਰਟਅੱਪ ਦੀ ਸ਼ੁਰੂਆਤ ਵੀ ਕੀਤੀ ਹੈ।
ਹਰਸ਼ਿਤਾ ਨੇ ਇਸ ਸਟਾਰਟਅੱਪ ਤੋਂ ਇਲਾਵਾ ਆਪਣੇ ਪਿਤਾ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਸਿਆਸੀ ਜੀਵਨ ਵਿਚ ਵੀ ਕਾਫੀ ਸਪੋਰਟ ਕੀਤਾ ਹੈ। ਉਹ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿਚ ਵੀ ਸ਼ਾਮਲ ਰਹੀ।
ਵਿਆਹ ਤੋਂ ਪਹਿਲਾਂ 17 ਅਪ੍ਰੈਲ ਨੰ ਹਰਸ਼ਿਤਾ ਤੇ ਸੰਭਵ ਜੈਨ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿਚ ਸਗਾਈ ਹੋਈ ਸੀ। ਇਸ ਪ੍ਰੋਗਰਾਮ ਵਿਚ ਵੀ ਦੋਵੇਂ ਪਰਿਵਾਰਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ ਤੇ ਇਸ ਵਿਚ ਪੰਜਾਬ ਦੇ ਸੀਐੱਮ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਏ।