Rajpura News : ਪਿੰਡ ਜੰਗਪੁਰਾ ‘ਚ ਪਿਸਤੌਲ ਨਾਲ ਖੇਡਦੇ ਸਮੇਂ 15 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਰਾਜਪੁਰਾ ਦੇ ਪਿੰਡ ਜੰਗਪੁਰਾ ‘ਚ ਪਿਸਤੌਲ ਨਾਲ ਖੇਡਦੇ ਸਮੇਂ ਬੱਚੇ ਦੀ ਗੋਲੀ ਲੱਗਣ ਨਾਲ ਮੌਤ
ਰਾਜਪੁਰਾ ਦੇ ਪਿੰਡ ਜੰਗਪੁਰਾ ‘ਚ ਲਾਇਸੰਸੀ ਪਿਸਤੌਲ ਨਾਲ ਖੇਡਦੇ ਸਮੇਂ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਮ੍ਰਿਤਕ ਬੱਚਾ ਮਾਤਾ -ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ
Rajpura News : ਰਾਜਪੁਰਾ ਦੇ ਪਿੰਡ ਜੰਗਪੁਰਾ ‘ਚ ਲਾਇਸੰਸੀ ਪਿਸਤੌਲ ਨਾਲ ਖੇਡਦੇ ਸਮੇਂ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਮ੍ਰਿਤਕ ਬੱਚਾ ਮਾਤਾ -ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਪਿੰਡ ਜਾਂਸਲੇ ਆਇਆ ਹੋਇਆ ਸੀ ਅਤੇ 11 ਦੋਸਤ ਆਪਸ ਵਿੱਚ ਬੈਠ ਕੇ ਖੇਡਾਂ ਖੇਡ ਰਹੇ ਸਨ। ਇੱਕ ਦੋਸਤ ਦੇ ਘਰ ‘ਚ ਉਸ ਦੇ ਪਿਤਾ ਦੀ ਪਿਸਤੌਲ ਪਈ ਸੀ ਪਰ ਪਿਤਾ ਘਰ ਵਿੱਚ ਨਹੀਂ ਸੀ। ਉਹ ਇਸ ਨਾਲ ਖੇਡਾਂ ਖੇਡ ਰਹੇ ਸਨ ਕਿ ਅਚਾਨਕ ਗੋਲੀ ਪ੍ਰਿੰਸ ਦੇ ਸਿਰ ਦੇ ਆਰ ਪਾਰ ਹੋ ਗਈ ਤਾਂ ਤੁਰੰਤ ਇਸ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਜਦੋਂ ਨਾਰਾਜ਼ ਰੋਡ ‘ਤੇ ਰਹਿੰਦੇ ਦਰਸ਼ਨ ਸਿੰਘ ,ਮਾਤਾ ਸਰਨਜੀਤ ਕੌਰ ਨੂੰ ਗਿਆਨ ਸਾਗਰ ਵਿੱਚੋਂ ਸੂਚਨਾ ਮਿਲੀ ਸੀ ਉਹਨਾਂ ਦਾ ਲੜਕਾ ਪਿਸਤੌਲ ਦੀ ਗੋਲੀ ਨਾਲ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ ਹੈ ਤਾਂ ਮਾਂ ਦੇ ਅੰਜੂ ਅੱਖਾਂ ਵਿੱਚੋਂ ਰੁੱਕ ਨਹੀਂ ਰਹੇ ਸਨ। ਮ੍ਰਿਤਕ ਦੀ ਮਾਤਾ ਮਿਹਨਤ ਮਜਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ ਪਰ ਅੱਜ ਉਸ ਦਾ ਸਹਾਰਾ ਇਸ ਦੁਨੀਆ ਤੋਂ ਤੁਰ ਗਿਆ।
ਮ੍ਰਿਤਕ ਪ੍ਰਿੰਸ ਰਾਜਪੁਰਾ ਦੇ ਸਰਕਾਰੀ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਪੁਲਿਸ ਹੁਣ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਮ੍ਰਿਤਕ ਦੇ ਵਾਰਸ ਆਖ ਰਹੇ ਹਨ ਕਿ ਸਾਡੇ ਲੜਕੇ ਨੂੰ ਘਰ ਬੁਲਾ ਕੇ ਮਾਰਿਆ ਗਿਆ। ਇਹ ਹੁਣ ਜਾਂਚ ਦਾ ਵਿਸ਼ਾ ਹੈ। ਪੁਲਿਸ ਦੀ ਪੜਤਾਲ ਤੋਂ ਬਾਅਦ ਵੀ ਸਾਰੀ ਤਸਵੀਰ ਸਾਫ ਹੋ ਜਾਵੇਗੀ। ਭਾਵੇਂ ਕੁਝ ਵੀ ਹੋ ਜਾਵੇ ਪਰ ਇੱਕ ਮਾਂ ਦਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ, ਉਸਨੇ ਵਾਪਸ ਨਹੀਂ ਆਉਣਾ। ਮਾਂ ਤੇ ਪਿਓ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ।
ਮੁੱਖ ਥਾਣਾ ਅਫਸਰ ਬਨੂੜ ਨੇ ਦੱਸਿਆ ਕਿ ਸਾਨੂੰ ਗਿਆਨ ਸਾਗਰ ਤੋਂ ਸੂਚਨਾ ਮਿਲੀ ਸੀ ਕਿ ਪ੍ਰਿੰਸ ਨਾਮ ਦੇ ਬੱਚੇ ਦੀ ਮੌਤ ਹੋ ਗਈ ਹੈ। ਜਿਸ ਦੀ ਅਸੀਂ ਪੜਤਾਲ ਕਰ ਰਹੇ ਹਾਂ। ਲਾਇਸੰਸੀ ਪਿਸਤੌਲ ਵਿੱਚੋਂ ਗੋਲੀ ਚੱਲੀ ਹੈ। ਬੱਚੇ ਆਪਸ ਵਿੱਚ ਖੇਡ ਰਹੇ ਸਨ ,ਜੋ ਵੀ ਪੜਤਾਲ ਸਾਹਮਣੇ ਆਵੇਗੀ ,ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ।