Patiala -ਰਜਿੰਦਰਾ ਹਸਪਤਾਲ ‘ਚ ਬੱਚੇ ਦਾ ਸਿਰ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ, ਬੱਚੇ ਦਾ ਪਿਓ ਗ੍ਰਿਫ਼ਤਾਰ
ਪਟਿਆਲਾ ਰਾਜਿੰਦਰਾ ਹਸਪਤਾਲ ‘ਚੋਂ ਬੱਚੇ ਦਾ ਸਿਰ ਮਿਲਣ ਦਾ ਮਾਮਲਾ, ਬੱਚੇ ਦਾ ਸਿਰ ਕੂੜੇਦਾਨ ‘ਚ ਸੁੱਟਣ ਵਾਲਾ ਗ੍ਰਿਫ਼ਤਾਰ
Patiala News: ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚੋਂ ਮਿਲੀ ਇੱਕ ਨਵਜੰਮੇ ਬੱਚੇ ਦੇ ਸਿਰ ਤੋਂ ਬਾਅਦ ਪਟਿਆਲਾ ਪੁਲਿਸ ਨੇ ਫੌਰੀ ਐਕਸ਼ਨ ਲਿਆ। ਇਸ ਦੌਰਾਨ ਸੱਚਾਈ ਸਾਹਮਣੇ ਆਈ ਹੈ
Patiala News: ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚੋਂ ਮਿਲੀ ਇੱਕ ਨਵਜੰਮੇ ਬੱਚੇ ਦੇ ਸਿਰ ਤੋਂ ਬਾਅਦ ਪਟਿਆਲਾ ਪੁਲਿਸ ਨੇ ਫੌਰੀ ਐਕਸ਼ਨ ਲਿਆ। ਇਸ ਦੌਰਾਨ ਸੱਚਾਈ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਵਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਇਹ ਬੱਚਾ ਕਿਸੇ ਬਿਮਾਰੀ ਦੇ ਕਾਰਨ ਆਪਣੀ ਮਾਂ ਦੇ ਪੇਟ ਵਿੱਚੋਂ ਮ੍ਰਿਤਕ ਹੀ ਪੈਦਾ ਹੋਇਆ ਸੀ ਅਤੇ ਇਸ ਦੀ ਡੈੱਡ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਸੀ।
ਬੱਚੇ ਦੇ ਪਿਓ ਨੇ ਲਿਫਾਫੇ ‘ਚ ਪਾ ਕੇ ਸੁੱਟਿਆ
ਉਸ ਦੇ ਪਿਤਾ ਦੇ ਦੁਆਰਾ ਇਸ ਨੂੰ ਲਿਫਾਫੇ ਦੇ ਵਿੱਚ ਪਾ ਕੇ ਹਸਪਤਾਲ ਦੇ ਡਸਟਬੀਨ ਦੇ ਵਿੱਚ ਸੁੱਟ ਦਿੱਤਾ ਅਤੇ ਕੂੜਾ ਡਿਸਪੋਜ ਆਫ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਇਸ ਬੱਚੇ ਦਾ ਸਿਰ ਵਾਰਡ ਦੇ ਵਿੱਚ ਆਇਆ ਜਿਸਦੀ ਫੋਟੋ ਵਾਇਰਲ ਹੋਈ।
ਬੱਚੇ ਦੇ ਪਿਓ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਇਸ ਬੱਚੇ ਦੇ ਪਿਤਾ ਗਿਰਧਾਰੀ ਲਾਲ ਅਤੇ ਮਾਤਾ ਦਾ ਨਾਮ ਤਾਰਾਵਤੀ ਦੇਵੀ ਹੈ। ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ 24 ਅਗਸਤ ਨੂੰ ਇਸ ਬੱਚੇ ਦੀ ਮਾਂ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੋਈ ਸੀ, ਜਿਸ ਤੋਂ ਬਾਅਦ ਉਸ ਦੇ ਪੇਟ ਵਿਚੋਂ ਮਰਿਆ ਹੋਇਆ ਬੱਚਾ ਪੈਦਾ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ ਕਿ ਆਖਿਰ ਬੱਚੇ ਦਾ ਹੇਠਲਾਂ ਹਿੱਸਾ ਕਿੱਥੇ ਹੈ।
ਜ਼ਿਕਰ ਕਰ ਦਈਏ ਕਿ ਬੀਤੀ ਰਾਤ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚੋਂ ਇੱਕ ਬੱਚੇ ਦਾ ਸਿਰ ਕੁੱਤੇ ਵਲੋਂ ਮੂੰਹ ਵਿੱਚ ਪਾ ਕੇ ਘੁੰਮਣ ਦੀ ਖਬਰ ਆਈ ਸੀ। ਇਸ ਤੋਂ ਬਾਅਦ ਸਾਰੇ ਪਾਸੇ ਦਹਿਸ਼ਤ ਫੈਲ ਗਈ। ਹੁਣ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ।