Breaking News

Shocking: ਮਸ਼ਹੂਰ ਅਦਾਕਾਰਾ ਨੇ ਜਨਤਕ ਤੌਰ ‘ਤੇ ਪਿਸ਼ਾਬ ਕਰਨ ਵਾਲੇ ਬੁਆਏਫ੍ਰੈਂਡ ਨਾਲ ਕੀਤਾ ਬ੍ਰੇਕਅੱਪ, ਹੈਰਾਨ ਕਰ ਦਏਗਾ ਖੁਲਾਸਾ

Shocking: ਮਸ਼ਹੂਰ ਅਦਾਕਾਰਾ ਨੇ ਜਨਤਕ ਤੌਰ ‘ਤੇ ਪਿਸ਼ਾਬ ਕਰਨ ਵਾਲੇ ਬੁਆਏਫ੍ਰੈਂਡ ਨਾਲ ਕੀਤਾ ਬ੍ਰੇਕਅੱਪ, ਹੈਰਾਨ ਕਰ ਦਏਗਾ ਖੁਲਾਸਾ

Kainaat Arora: ਮਸ਼ਹੂਰ ਅਦਾਕਾਰਾ ਕਾਇਨਾਤ ਅਰੋੜਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਇੱਕ ਅਜਿਹਾ ਬਿਆਨ ਦਿੱਤਾ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ।


Kainaat Arora: ਮਸ਼ਹੂਰ ਅਦਾਕਾਰਾ ਕਾਇਨਾਤ ਅਰੋੜਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਇੱਕ ਅਜਿਹਾ ਬਿਆਨ ਦਿੱਤਾ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ।

ਅਦਾਕਾਰਾ ਕਾਇਨਾਤ ਅਰੋੜਾ ਨੇ ਆਪਣੇ ਬੁਆਏਫ੍ਰੈਂਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ।

ਦਰਅਸਲ, ਇੰਸਟੈਂਟ ਬਾਲੀਵੁੱਡ ਨਾਲ ਗੱਲ ਕਰਦਿਆ ਅਦਾਕਾਰਾ ਕਾਇਨਾਤ ਨੇ ਕਿਹਾ ਕਿ ਫਿਲਮ ‘ਚ ਅਜਿਹਾ ਮੁੱਦਾ ਦਿਖਾਇਆ ਜਾਵੇਗਾ ਜੋ ਪਹਿਲਾਂ ਨਹੀਂ ਦਿਖਾਇਆ ਗਿਆ।

ਇਸ ਫਿਲਮ ‘ਚ ਲੜਕਿਆਂ ਦੀ ਜਨਤਕ ਤੌਰ ‘ਤੇ ਪਿਸ਼ਾਬ ਕਰਨ ਦੀ ਆਦਤ ਨੂੰ ਦਿਖਾਇਆ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਅਜਿਹਾ ਕਰਨਾ ਬਹੁਤ ਗਲਤ ਹੈ ਅਤੇ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ।

ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਸ ਦਾ ਆਪਣੇ ਬੁਆਏਫ੍ਰੈਂਡ ਨਾਲ ਇਸੇ ਮੁੱਦੇ ‘ਤੇ ਬ੍ਰੇਕਅੱਪ ਹੋ ਗਿਆ ਸੀ ਕਿਉਂਕਿ ਉਹ ਜਨਤਕ ਤੌਰ ‘ਤੇ ਪਿਸ਼ਾਬ ਕਰਦਾ ਸੀ ਅਤੇ ਉਸ ਤੋਂ ਬਾਅਦ ਆਪਣੇ ਹੱਥ ਵੀ ਨਹੀਂ ਧੋਦਾ ਸੀ। ਕਾਇਨਤ ਨੇ ਕਿਹਾ ਕਿ ਕੁਝ ਲੜਕੇ ਬਿਲਕੁਲ ਵੀ ਨਹੀਂ ਸਮਝਦੇ ਕਿ ਅਜਿਹਾ ਕਰਨਾ ਬਹੁਤ ਗਲਤ ਹੈ।

ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਚਚੇਰੀ ਭੈਣ ਕਾਇਨਾਤ

ਦੱਸ ਦੇਈਏ ਕਿ ਕਾਇਨਾਤ ਅਰੋੜਾ ਫਿਲਮ ‘ ਗ੍ਰੈਂਡ ਮਸਤੀ’ ‘ਚ ਨਜ਼ਰ ਆਈ ਸੀ, ਜਿਸ ਤੋਂ ਉਨ੍ਹਾਂ ਨੂੰ ਪਛਾਣ ਮਿਲੀ, ਪਰ ਇਸ ਤੋਂ ਬਾਅਦ ਉਹ ਕੁਝ ਹੀ ਫਿਲਮਾਂ ‘ਚ ਨਜ਼ਰ ਆਈ। ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਚਚੇਰੀ ਭੈਣ ਵਜੋਂ ਵੀ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਕਾਇਨਾਤ ਹੁਣ ਤੱਕ ਆਪਣੀ ਮਜ਼ਬੂਤ ​​ਇਮੇਜ਼ ਬਣਾਉਣ ਵਿੱਚ ਸਫਲ ਨਹੀਂ ਹੋਈ। ਹੁ

ਣ ਅਭਿਨੇਤਰੀ ਆਉਣ ਵਾਲੀ ਫਿਲਮ ‘ਮੁਤਰਾ ਵਿਸਰਜਨ ਵਰਜਿਤ ਹੈ’ ‘ਚ ਨਜ਼ਰ ਆਵੇਗੀ।

ਕਾਇਨਾਤ ਨੇ ਦਿਵਿਆ ਨੂੰ ਕੀਤਾ ਯਾਦ

ਕੁਝ ਸਮਾਂ ਪਹਿਲਾਂ ਆਪਣੀ ਚਚੇਰੀ ਭੈਣ ਦਿਵਿਆ ਭਾਰਤੀ ਨੂੰ ਯਾਦ ਕਰਦੇ ਹੋਏ ਕਾਇਨਾਤ ਨੇ ਦੱਸਿਆ ਸੀ ਕਿ ਜਦੋਂ ਉਹ ਫਿਲਮ ‘ਦੀਵਾਨਾ’ ਦੀ ਸ਼ੂਟਿੰਗ ਕਰ ਰਹੀ ਸੀ, ਜਿਸ ‘ਚ ‘ਐਸੀ ਦੀਵਾਨਗੀ’ ਗੀਤ ਗਾਇਆ ਜਾਣਾ ਸੀ ਤਾਂ ਦਿਵਿਆ ਸਾਰੰਗਪੁਰ ਆਈ ਸੀ।

ਉਸ ਸਮੇਂ ਪੂਰੇ ਸ਼ਹਿਰ ‘ਚ ਹਫੜਾ-ਦਫੜੀ ਮਚ ਗਈ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਦਿਵਿਆ ਭਾਰਤੀ ਆਈ ਹੈ।

ਮੈਂ ਉਸ ਸਮੇਂ ਜਵਾਨ ਸੀ। ਉਹ ਅੰਬਾਲਾ ਰੋਡ ‘ਤੇ ਸਾਰੰਗਪੁਰ ‘ਤੇ ਕਿਸੇ ਨੂੰ ਮਿਲਣ ਗਈ ਸੀ ਅਤੇ ਉਸ ਸਮੇਂ ਇੰਝ ਲੱਗਾ ਜਿਵੇਂ ਕੋਈ ਮਰ ਗਿਆ ਹੋਵੇ।

ਸਾਰੰਗਪੁਰ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਭੀੜ ਇੰਨੀ ਵੱਧ ਗਈ ਸੀ ਕਿ ਹਰ ਕੋਈ ਉਤਸੁਕਤਾ ਨਾਲ ਉੱਥੇ ਸੀ। ਮੈਨੂੰ ਉਨ੍ਹਾਂ ਦਾ ਇਹ ਕਿੱਸਾ ਯਾਦ ਹੈ।