Breaking News

ਏਅਰ ਇੰਡੀਆ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, 141 ਲੋਕਾਂ ਨੂੰ ਲੈਕੇ ਅਸਮਾਨ ‘ਚ ਮਾਰ ਰਿਹਾ ਸੀ ਚੱਕਰ, ਮਸਾਂ ਹੋਈ ਲੈਂਡਿਗ

ਤ੍ਰਿਚੀ Airport ‘ਤੇ ਏਅਰ ਇੰਡੀਆ ਦੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ, ਦੋ ਘੰਟੇ ਤੱਕ ਫਸੇ ਰਹੇ 141 ਯਾਤਰੀ

ਬੇਲੀ ਲੈਂਡਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਜਹਾਜ਼ ਦਾ ਪਹੀਆ ਨਹੀਂ ਖੁੱਲ੍ਹਦਾ। ਅਜਿਹੇ ‘ਚ ਜਹਾਜ਼ ਨੂੰ ਪੇਟ ‘ਤੇ ਉਤਾਰਿਆ ਗਿਆ। ਇਸ ਪ੍ਰਕਿਰਿਆ ਵਿੱਚ ਦੋ ਘੰਟੇ ਤੋਂ ਵੱਧ ਸਮਾਂ ਲੱਗਿਆ।

ਇਸ ਦੌਰਾਨ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਦਾਅ ‘ਤੇ ਲੱਗੀ ਰਹੀ।

ਪਰ ਪਾਇਲਟ ਨੇ ਬੜੀ ਸਿਆਣਪ ਦਿਖਾਉਂਦੇ ਹੋਏ ਜਹਾਜ਼ ਦੀ ਸਫਲ ਲੈਂਡਿੰਗ ਕਰਵਾਈ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਤਕਨੀਕੀ ਖਰਾਬੀ ਤੋਂ ਬਾਅਦ ਏਅਰ ਇੰਡੀਆ ਦਾ ਜਹਾਜ਼ ਸਫਲਤਾਪੂਰਵਕ ਉਤਰਿਆ। ਇਸ ਜਹਾਜ਼ ‘ਚ 141 ਲੋਕ ਸਵਾਰ ਸਨ। ਇਹ ਜਹਾਜ਼ ਤ੍ਰਿਚੀ ਤੋਂ ਸ਼ਾਰਜਾਹ ਜਾ ਰਿਹਾ ਸੀ।

ਰਿਪੋਰਟ ਮੁਤਾਬਕ ਜਹਾਜ਼ ਦੇ ਪਹੀਏ ਨਹੀਂ ਖੁੱਲ੍ਹ ਰਹੇ ਸਨ।

ਇਸ ਕਾਰਨ ਬੇਲੀ ਲੈਂਡਿੰਗ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਬਾਅਦ ‘ਚ ਪਾਇਲਟ ਦੀ ਸਿਆਣਪ ਕਾਰਨ ਜਹਾਜ਼ ਨੇ ਸਫਲਤਾਪੂਰਵਕ ਸਾਧਾਰਨ ਲੈਂਡਿੰਗ ਕਰਵਾਈ।

ਲੈਂਡਿੰਗ ਤੋਂ ਪਹਿਲਾਂ ਜਹਾਜ਼ ਲਗਭਗ ਦੋ ਘੰਟੇ ਹਵਾ ਵਿੱਚ ਚੱਕਰ ਲਾਉਂਦਾ ਰਿਹਾ ਤਾਂ ਕਿ ਇਸ ਦਾ ਬਾਲਣ ਸੜ ਜਾਵੇ।

ਬੇਲੀ ਲੈਂਡਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਜਹਾਜ਼ ਦਾ ਪਹੀਆ ਨਹੀਂ ਖੁੱਲ੍ਹਦਾ। ਅਜਿਹੇ ‘ਚ ਜਹਾਜ਼ ਨੂੰ ਪੇਟ ‘ਤੇ ਉਤਾਰਿਆ ਗਿਆ।

ਇਸ ਪ੍ਰਕਿਰਿਆ ਵਿੱਚ ਦੋ ਘੰਟੇ ਤੋਂ ਵੱਧ ਸਮਾਂ ਲੱਗਿਆ। ਇਸ ਦੌਰਾਨ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਦਾਅ ‘ਤੇ ਲੱਗੀ ਰਹੀ।

ਪਰ ਪਾਇਲਟ ਨੇ ਬੜੀ ਸਿਆਣਪ ਦਿਖਾਉਂਦੇ ਹੋਏ ਜਹਾਜ਼ ਦੀ ਸਫਲ ਲੈਂਡਿੰਗ ਕਰਵਾਈ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਇਸ ਸਿਲਸਿਲੇ ਵਿਚ ਅਸਮਾਨ ਵਿਚ ਜਹਾਜ਼ ਦਾ ਈਂਧਨ ਸਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਬੇਲੀ ਲੈਂਡਿੰਗ ਇੱਕ ਬਹੁਤ ਖਤਰਨਾਕ ਪ੍ਰਕਿਰਿਆ ਹੈ। ਤਕਨੀਕੀ ਖਰਾਬੀ ਤੋਂ ਬਾਅਦ ਜਹਾਜ਼ ਨੂੰ ਤ੍ਰਿਚੀ ਵਾਪਸ ਬੁਲਾਇਆ ਗਿਆ।

ਜਹਾਜ਼ ਤੇਲ ਖਤਮ ਹੋਣ ਲਈ ਤ੍ਰਿਚੀ ਦੇ ਅਸਮਾਨ ਵਿੱਚ ਚੱਕਰ ਲਗਾ ਰਿਹਾ ਸੀ। ਇਹ ਘਟਨਾ ਸ਼ਾਮ 5:45 ਵਜੇ ਵਾਪਰੀ।

ਇਸ ਤੋਂ ਬਾਅਦ ਰਾਤ ਕਰੀਬ 8:15 ਵਜੇ ਸਾਧਾਰਨ ਲੈਂਡਿੰਗ ਸਫਲਤਾਪੂਰਵਕ ਕੀਤੀ ਗਈ।

ਇਸ ਦੌਰਾਨ ਹਵਾਈ ਅੱਡੇ ‘ਤੇ ਸਾਰੇ ਐਮਰਜੈਂਸੀ ਪ੍ਰਬੰਧ ਕੀਤੇ ਗਏ ਸਨ। 20 ਐਂਬੂਲੈਂਸਾਂ ਅਤੇ 18 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।