Breaking News

PM Modi -ਆਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਨੀਂਦ ਉਡਾਈ, ਸਿੰਧ ਜਲ ਸਮਝੌਤਾ ਭਾਰਤ ਨੂੰ ਮਨਜ਼ੂਰ ਨਹੀਂ: ਮੋਦੀ

Key Points of PM Modi speech on 79th Independence Day:

▪️PM Modi’s Independence Day speech at Red Fort centered on Naya Bharat – national security, economy, and India’s global role.

▪️Praised Operation Sindoor for eliminating terrorist bases after the April 22 Pahalgam attack.

▪️Warned Pakistan against nuclear blackmail; vowed strong response to any misadventure.

 

 

 

 

 

 

 

 

 

▪️Announced suspension of Indus Water Treaty, calling it unfair to Indian farmers.

▪️Declared a ₹1 lakh crore youth fund for startups, AI, robotics, green energy, and semiconductors.

▪️Promised next-gen GST with lower taxes before Diwali to aid people and MSMEs.

▪️Expanded PM-KISAN; launched Digital Agri Credit, irrigation, and solar pump schemes for farmers.

 

 

 

 

 

 

 

 

 

▪️Announced Global South Innovation Partnership for clean energy and food security.

▪️Paid tribute to disaster victims; assured full relief and rehabilitation.

▪️Reaffirmed vision of Viksit Bharat 2047 driven by youth, women, farmers, and innovators.

 

 

 

 

 

 

 

 

 

 

 

 

 

 

 

 

 

ਆਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਨੀਂਦ ਉਡਾਈ, ਸਿੰਧ ਜਲ ਸਮਝੌਤਾ ਭਾਰਤ ਨੂੰ ਮਨਜ਼ੂਰ ਨਹੀਂ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਨੇ ਪਾਕਿਸਤਾਨ ਵਿੱਚ ਇੰਨੀ ਤਬਾਹੀ ਮਚਾਈ ਹੈ ਕਿ ਗੁਆਂਂਢੀ ਮੁਲਕ ਦੀ ਨੀਂਦ ਉੱਡ ਗਈ ਹੈ ਅਤੇ ਜੇਕਰ ਦੁਸ਼ਮਣ ਭਵਿੱਖ ਵਿੱਚ ਅਜਿਹੀ ਹਿਮਾਕਤ ਕਰਦਾ ਹੈ, ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ।…

 

 

 

 

 

 

 

 

 

 

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਨੇ ਪਾਕਿਸਤਾਨ ਵਿੱਚ ਇੰਨੀ ਤਬਾਹੀ ਮਚਾਈ ਹੈ ਕਿ ਗੁਆਂਂਢੀ ਮੁਲਕ ਦੀ ਨੀਂਦ ਉੱਡ ਗਈ ਹੈ ਅਤੇ ਜੇਕਰ ਦੁਸ਼ਮਣ ਭਵਿੱਖ ਵਿੱਚ ਅਜਿਹੀ ਹਿਮਾਕਤ ਕਰਦਾ ਹੈ, ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਭਾਰਤ ਹੁਣ ‘ਪ੍ਰਮਾਣੂ ਬਲੈਕਮੇਲ’ ਬਰਦਾਸ਼ਤ ਨਹੀਂ ਕਰੇਗਾ।ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸਿੰਧੂ ਜਲ ਸੰਧੀ ‘ਅਨਿਆਂਪੂਰਨ ਅਤੇ ਇੱਕਪਾਸੜ’ ਹੈ ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰਦਾ। ਉਨ੍ਹਾਂ ਕਿਹਾ, ‘‘ਅੱਜ ਮੈਨੂੰ ਬਹੁਤ ਮਾਣ ਹੈ ਕਿ ਮੈਨੂੰ ਆਪ੍ਰੇਸ਼ਨ ਸਿੰਧੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ ਹੈ। ਸਾਡੇ ਬਹਾਦਰ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਹੱਦ ਪਾਰ ਤੋਂ ਅਤਿਵਾਦੀਆਂ ਨੇ ਪਹਿਲਗਾਮ ਵਿੱਚ ਲੋਕਾਂ ਦਾ ਕਤਲੇਆਮ ਕੀਤਾ, ਉਸ ਨਾਲ ਪੂਰਾ ਭਾਰਤ ਗੁੱਸੇ ਨਾਲ ਭਰ ਗਿਆ ਅਤੇ ਪੂਰੀ ਦੁਨੀਆ ਵੀ ਹੈਰਾਨ ਰਹਿ ਗਈ। ਉਨ੍ਹਾਂ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਉਸ ਗੁੱਸੇ ਦਾ ਪ੍ਰਗਟਾਵਾ ਹੈ।’’

 

 

 

 

 

 

 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਨੇ ਉਹ ਕੀਤਾ ਹੈ ਜੋ ਕਈ ਦਹਾਕਿਆਂ ਤੋਂ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਵਿੱਚ ਤਬਾਹੀ ਇੰਨੀ ਵੱਡੀ ਹੈ ਕਿ ਇਸ ਦੀ ਨੀਂਦ ਉੱਡ ਰਹੀ ਹੈ ਅਤੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ।’’ ਸ੍ਰੀ ਮੋਦੀ ਨੇ ਪਾਕਿਸਤਾਨ ਅਤੇ ਅਤਿਵਾਦੀਆਂ ਨੂੰ ਚੇਤਾਵਨੀ ਦਿੱਤੀ, ‘ਜੇਕਰ ਦੁਸ਼ਮਣ ਭਵਿੱਖ ਵਿੱਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਤਾਂ ਸਾਡੀ ਫੌਜ ਫੈਸਲਾ ਕਰੇਗੀ… ਅਸੀਂ ਹੁਣ ਫੌਜ ਵੱਲੋਂ ਨਿਰਧਾਰਤ ਕੀਤੇ ਗਏ ਟੀਚੇ ਨੂੰ ਫੌਜ ਦੀਆਂ ਸ਼ਰਤਾਂ ’ਤੇ, ਫੌਜ ਵੱਲੋਂ ਨਿਰਧਾਰਤ ਸਮੇਂ ’ਤੇ ਲਾਗੂ ਕਰਾਂਗੇ। ਹੁਣ ਢੁਕਵਾਂ ਜਵਾਬ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਫੈਸਲਾ ਕੀਤਾ ਹੈ ਕਿ ਹੁਣ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ।

 

 

 

 

 

 

 

ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ‘ਅਨਿਆਂਪੂਰਨ ਅਤੇ ਇੱਕ ਪਾਸੜ’ ਦੱਸਿਆ ਅਤੇ ਕਿਹਾ ਕਿ ਭਾਰਤ ਅਤੇ ਇਸ ਦੇ ਕਿਸਾਨਾਂ ਦਾ ਸਿੰਧੂ ਨਦੀ ਦੇ ਪਾਣੀ ’ਤੇ ਇਕੱਲਾ ਹੱਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸੰਧੀ ਨੇ ਭਾਰਤ ਵਿੱਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਧੀ ਕਾਰਨ ਸਿੰਧੂ ਦੇ ਪਾਣੀ ਦੀ ਵਰਤੋਂ ਸਾਡੇ ਦੁਸ਼ਮਣਾਂ ਦੇ ਖੇਤਾਂ ਨੂੰ ਸਿੰਜਣ ਲਈ ਕੀਤੀ ਜਾਂਦੀ ਹੈ, ਜਦੋਂ ਕਿ ਮੇਰੇ ਦੇਸ਼ ਦੀ ਜ਼ਮੀਨ ਅਤੇ ਮੇਰੇ ਦੇਸ਼ ਦੇ ਕਿਸਾਨ ਪਿਆਸੇ ਰਹਿੰਦੇ ਹਨ। ਮੋਦੀ ਨੇ ਕਿਹਾ, ‘‘ਭਾਰਤ ਦਾ ਪਾਣੀ ਭਾਰਤ ਲਈ ਵਰਤਿਆ ਜਾਵੇਗਾ, ਸਿਰਫ ਭਾਰਤ ਦੇ ਕਿਸਾਨਾਂ ਲਈ ਅਤੇ ਅਸੀਂ ਹੁਣ ਅਜਿਹੀ ਪ੍ਰਣਾਲੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਨੂੰ ਵਾਂਝਾ ਕਰੇ।’’

 

 

 

 

 

 

 

 

 

ਮੋਦੀ ਨੇ ਕਿਹਾ ਕਿ ਇਸ ਸਮਝੌਤੇ ਤਹਿਤ, ਭਾਰਤ ਦੇ ਕਿਸਾਨਾਂ ਨੂੰ ਦਹਾਕਿਆਂ ਤੋਂ ਇੰਨਾ ਨੁਕਸਾਨ ਝੱਲਣਾ ਪਿਆ ਹੈ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਦਹਾਕਿਆਂ ਤੋਂ ਇਸ ਨੂੰ ਬਰਦਾਸ਼ਤ ਕਰ ਰਿਹਾ ਹੈ। ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਕਿਸਾਨਾਂ ਤੇ ਦੇਸ਼ ਹਿੱਤ ਵਿੱਚ ਅਸੀਂ ਇਸ ਸਮਝੌਤੇ ਨੂੰ ਸਵੀਕਾਰ ਨਹੀਂ ਕਰਦੇ।’’ ਸਾਫ਼ ਊਰਜਾ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 2030 ਦੇ ਅਸਲ ਟੀਚੇ ਤੋਂ ਪੰਜ ਸਾਲ ਪਹਿਲਾਂ ਹੀ ਸਾਫ਼ ਊਰਜਾ ਵਿੱਚ 50 ਫੀਸਦ ਟੀਚੇ ਨੂੰ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਪਰਮਾਣੂ ਊਰਜਾ ਖੇਤਰ ਵਿੱਚ ਹੋਰ ਸੁਧਾਰ ਲਿਆ ਰਹੇ ਹਾਂ, ਇਸ ਨੂੰ ਨਿੱਜੀ ਭਾਈਵਾਲੀ ਲਈ ਖੋਲ੍ਹ ਦਿੱਤਾ ਗਿਆ ਹੈ।’’ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸੈਮੀਕੰਡਕਟਰ ਖੇਤਰ ਵਿੱਚ ‘ਮਿਸ਼ਨ ਮੋਡ’ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਭਾਰਤ ਵਿੱਚ ਬਣੀਆਂ ਚਿੱਪਾਂ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ ਉਪਲਬਧ ਹੋਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦਾ ਤਿਉਹਾਰ 140 ਕਰੋੜ ਸੰਕਲਪਾਂ ਦਾ ਤਿਉਹਾਰ ਹੈ, ਮਾਣ ਦਾ ਤਿਉਹਾਰ ਹੈ ਅਤੇ ਦਿਲ ਉਤਸ਼ਾਹ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਦੇਸ਼ ਏਕਤਾ ਦੀ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। 140 ਕਰੋੜ ਦੇਸ਼ ਵਾਸੀ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ।’’

 

 

 

 

 

 

 

 

ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ 75 ਸਾਲਾਂ ਤੋਂ ਰਾਹ ਦਸੇਰਾ ਬਣ ਕੇ ਦੇਸ਼ ਨੂੰ ਰਸਤਾ ਦਿਖਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਦੇ ਨਿਰਮਾਣ ਵਿੱਚ ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ, ਸਰਦਾਰ ਵੱਲਭਭਾਈ ਪਟੇਲ ਅਤੇ ਹੋਰ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਦੀ ਕੰਧ ਢਾਹ ਕੇ ‘ਇੱਕ ਦੇਸ਼, ਇੱਕ ਸੰਵਿਧਾਨ’ ਦੇ ਮੰਤਰ ਨੂੰ ਸਾਕਾਰ ਕੀਤਾ ਗਿਆ, ਤਾਂ ਇਹ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਸੀ।

Check Also

Akshay Kumar: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਕਾਰ ਪੁਲਿਸ ਨੇ ਕੀਤੀ ਜ਼ਬਤ

SUV returning after dropping actor Akshay Kumar seized in Jammu for tinted glasses Akshay Kumar …