Breaking News

Salman Khan shooting case – ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ

Salman Khan shooting case: Police issues lookout notice against gangster Lawrence Bishnoi’s brother Anmol ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ: ਅਨਮੋਲ ਬਿਸ਼ਨੋਈ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ

ਮੁੰਬਈ, 27 ਅਪਰੈਲ / ਇਥੇ ਇਸ ਮਹੀਨੇ ਅਦਾਕਾਰ ਸਲਮਾਨ ਖ਼ਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਖ਼ਿਲਾਫ਼ ‘ਲੁੱਕਆਊਟ ਸਰਕੂਲਰ’ (ਐੱਲਓਸੀ) ਜਾਰੀ ਕੀਤਾ ਗਿਆ ਹੈ।

ਪੁਲੀਸ ਲਾਰੈਂਸ ਬਿਸ਼ਨੋਈ ਨੂੰ ਵੀ ਹਿਰਾਸਤ ਵਿੱਚ ਲੈ ਸਕਦੀ ਹੈ, ਜੋ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਮਾਮਲੇ ਵਿੱਚ ਉਸ ’ਤੇ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਨੂੰ ਲਾਗੂ ਕਰਨ ਬਾਰੇ ਵੀ ਵਿਚਾਰ ਚੱਲ ਰਿਹਾ ਹੈ।

ਅਨਮੋਲ ਬਿਸ਼ਨੋਈ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ ਅਤੇ ਜਾਂਚ ਵਿੱਚ ਉਸ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੁੰਬਈ ਪੁਲੀਸ ਨੇ ਐੱਲਓਸੀ ਜਾਰੀ ਕੀਤਾ।

ਅਨਮੋਲ ਅਤੇ ਲਾਰੈਂਸ ਬਿਸ਼ਨੋਈ ਨੂੰ ਇਸ ਮਾਮਲੇ ‘ਚ ਲੋੜੀਂਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਅਨਮੋਲ ਬਿਸ਼ਨੋਈ ਕੈਨੇਡਾ ‘ਚ ਰਹਿੰਦਾ ਹੈ ਅਤੇ ਅਕਸਰ ਅਮਰੀਕਾ ਜਾਂਦਾ ਰਹਿੰਦਾ ਹੈ ਪਰ ਜਿਸ ਖਾਤੇ ਤੋਂ ਉਸ ਨੇ ਫੇਸਬੁੱਕ ‘ਤੇ ਪੋਸਟ ਕੀਤੀ ਸੀ ਅਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ, ਉਸ ਦਾ ਆਈਪੀ ਪਤਾ ਪੁਰਤਗਾਲ ਦਾ ਹੈ।

Anmol Bishnoi, younger brother of imprisoned gangster Lawrence Bishnoi, is now subject to a lookout circular (LOC) following a recent shooting incident outside actor Salman Khan’s residence in Mumbai’s Bandra, as per a police official’s disclosure reported by PTI.

Officials are contemplating transferring Lawrence Bishnoi, currently serving time in Sabarmati Jail in Gujarat, to police custody, possibly under the stringent Maharashtra Control of Organised Crime Act (MCOCA), as per the official’s suggestion.