Breaking News

CM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਜਾਣਕਾਰੀ ਕੀਤੀ ਸਾਂਝੀ, ਅਜੇ ਨਹੀਂ ਮਿਲੇਗੀ ਛੁੱਟੀ, ਪੜ੍ਹੋ ਡਿਟੇਲ

CM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਜਾਣਕਾਰੀ ਕੀਤੀ ਸਾਂਝੀ, ਅਜੇ ਨਹੀਂ ਮਿਲੇਗੀ ਛੁੱਟੀ, ਪੜ੍ਹੋ ਡਿਟੇਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਵੀ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ ਨੂੰ ਲੈਕੇ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ.ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ।

ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ‘ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸਥਿਰ ਹਨ। ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ । ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।

ਬਿਕਰਮ ਸਿੰਘ ਮਜੀਠੀਆ ਦੇ ਮੁੱਖ ਮੰਤਰੀ ਦੇ ਸਿਹਤ ਬਾਰੇ ਕੀਤੇ ਜਾ ਰਹੇ ਖੁਲਾਸਿਆਂ ਦੌਰਾਨ ਉਸ ਨੇ ਬਾਕੀ ਗੱਲਾਂ ਤਾਂ ਠੀਕ ਕੀਤੀਆਂ ਨੇ ਪਰ ਪੰਜਾਬ ਅਤੇ ਇਸ ਦੇ ਹਾਲਾਤ ਦਾ ਜ਼ਿਕਰ ਸਰਹੱਦੀ ਸੂਬੇ ਵਜੋਂ ਕਰਨਾ, ਵਿੱਚ ਪਾਕਿਸਤਾਨ ਨੂੰ ਲਿਆਉਣਾ ਅਤੇ ਇਸ ਸਾਰੇ ਕੁਝ ਨੂੰ ਮੁੱਦਾ ਬਣਾਉਣਾ ਬੇਹੱਦ ਰੜਕਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਦਾ, ਬਾਕੀ ਦੇ ਪ੍ਰਬੰਧ ਤੰਤਰ, ਪੰਜਾਬ ਦੇ ਅੰਦਰੂਨੀ ਹਾਲਾਤਾਂ ਜਾਂ ਅਮਨ ਕਨੂੰਨ ਦਾ ਮਸਲਾ ਵੀ ਉਵੇਂ ਹੀ ਹੈ ਜਿਵੇਂ ਮੁਲਕ ਦੇ ਗੱਭ ਵਿੱਚ ਵਸਦੇ ਕਿਸੇ ਹੋਰ ਸੂਬੇ ਦਾ।

ਹਰ ਮਸਲੇ ‘ਤੇ ਪੰਜਾਬ ਦੀ ਹਰ ਗੱਲ ਦਾ ਜ਼ਿਕਰ ਸਰਹੱਦੀ ਸੂਬੇ ਵਜੋਂ ਕਰਨਾ ਅਤੇ ਇਸ ਦੀ ਹਰ ਜਾਇਜ਼ ਮੰਗ ਅਤੇ ਲਹਿਰ ਨੂੰ ਇਸ ਚੌਖਟੇ ਵਿੱਚੋਂ ਵੇਖਣ-ਵਿਖਾਉਣ ਦਾ ਕੰਮ ਅਸਲ ਵਿੱਚ ਵੰਡ ਤੋਂ ਜਦੇ ਬਾਅਦ ਆਰੀਆ ਸਮਾਜੀਆਂ, ਕਾਂਗਰਸੀਆਂ ਅਤੇ ਹੋਰ ਫਿਰਕੂ ਤੱਤਾਂ ਨੇ ਕੀਤਾ ਸੀ। ਪੁਲਸੀਆ ਤੇ ਸੂਹੀਆ ਤੰਤਰ ਹਰ ਮਸਲੇ ਵਿੱਚ ਇਹ ਦਲੀਲ ਵਰਤਦਾ ਹੈ ਅਤੇ ਆਪਣੇ ਹਰ ਪੁੱਠੇ ਸਿੱਧੇ ਕੰਮ ਨੂੰ ਜਾਇਜ਼ ਠਹਿਰਾਉਂਦਾ ਹੈ।

ਅਕਾਲੀ ਦਲ ਦੀ ਹਰ ਜਾਇਜ਼ ਗੱਲ ਨੂੰ ਇਸੇ ਸਰਹੱਦੀ ਸੂਬੇ ਦੇ ਬਹਾਨੇ ਬਦਨਾਮ ਕੀਤਾ ਗਿਆ। ਸਰਹੱਦੀ ਸੂਬੇ ਦਾ ਇਹ ਬਿਰਤਾਂਤ ਪੰਜਾਬ ਨਾਲ ਧੱਕੇ ਕਰਨ ਲਈ ਵਰਤਿਆ ਗਿਆ ਹੈ।

ਹੁਣ ਵੀ ਕਾਂਗਰਸ ਦੇ ਪੁਰਾਣੇ ਠੱਗ, ਭਾਜਪਾ, ਹੋਰ ਹਿੰਦੂਤਵੀ ਤਾਕਤਾਂ ਅਤੇ ਭਗਵੰਤ ਮਾਨ ਅਤੇ ਉਸ ਦੀ ਪਾਰਟੀ ਵੀ ਸਰਹੱਦੀ ਸੂਬੇ ਵਾਲੀ ਗੱਲ ਕਰਦੇ ਰਹਿੰਦੇ ਨੇ।

ਬਾਦਲ ਦਲ ਦੀ ਤ੍ਰਾਸਦੀ ਇਸੇ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਇਸਦੇ ਪ੍ਰਮੁੱਖ ਆਗੂ ਹੁਣੇ ਓਹੀ ਦਲੀਲ ਅਤੇ ਭਾਸ਼ਾ ਉਧਾਰ ਲੈ ਰਹੇ ਨੇ, ਜਿਹੜੀ ਪੰਜਾਬ, ਅਕਾਲੀਆਂ ਅਤੇ ਬਾਕੀ ਸਿੱਖਾਂ ਨੂੰ ਪਿਛਲੇ ਸੱਤ ਦਹਕਿਆਂ ਵਿੱਚ ਦੱਬਣ ਅਤੇ ਕੁੱਟਣ ਲਈ ਵਰਤੀ ਗਈ।

ਅੱਧੀ ਰਾਤ ਨੂੰ ਕਿਸੇ ਸੁਪਰ ਸਪੈਸ਼ਲਿਟੀ ਵਾਲੇ ਹਸਪਤਾਲ ਜਾਣਾ ਰੂਟੀਨ ਚੈੱਕਅਪ ਨਹੀਂ ਹੁੰਦਾ। “ਆਪ” ਅਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਝੂਠ ਬੋਲ ਰਹੇ ਨੇ।

ਜੇ ਇਹ ਸਿਰਫ ਰੂਟੀਨ ਚੈੱਕਅਪ ਸੀ ਜਾਂ ਮੁੱਖ ਮੰਤਰੀ ਦੀ ਸਿਹਤ ਬਾਰੇ ਕੋਈ ਗੰਭੀਰ ਗੱਲ ਨਹੀਂ ਹੈ ਤਾਂ ਇਹ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਿਉਂ ਨਹੀਂ ਕਰ ਰਹੇ?
“ਆਪ” ਕੋਲ ਇੰਨਾ ਪ੍ਰਚਾਰਤੰਤਰ ਹੈ, ਸਮੇਤ ਇਸ ਦੇ ਗੋਦੀ ਮੀਡੀਆ ਦੇ।

ਇਹ ਠੀਕ ਹੈ ਕਿ “ਆਪ” ਵਾਲੇ ਝੂਠ ਪ੍ਰਚਾਰਨ ਦੇ ਮਾਮਲੇ ਵਿੱਚ ਬਾਕੀਆਂ ਨਾਲੋਂ ਅੱਗੇ ਨੇ ਪਰ ਇੰਨੀ ਕੁ ਸਮਝ ਇਨ੍ਹਾਂ ਨੂੰ ਹੋਣੀ ਚਾਹੀਦੀ ਹੈ ਕਿ ਲੋਕ ਹੁਣ ਇਨ੍ਹਾਂ ਦੀ ਹਰੇਕ ਗੱਲ ਨੂੰ ਆਖਰੀ ਸੱਚ ਵਜੋਂ ਨਹੀਂ ਮੰਨਦੇ। ਸਗੋਂ ਹਾਲਾਤ ਇਹ ਬਣੇ ਹੋਏ ਨੇ ਕਿ ਜੇ ਸੱਚ ਬੋਲਣ ਤਾਂ ਉਸ ‘ਤੇ ਵੀ ਲੋਕਾਂ ਨੂੰ ਯਕੀਨ ਨਾ ਆਵੇ।

ਵੈਸੇ ਰੂਟੀਨ ਚੈੱਕਅਪ ਲਈ ਤਾਂ ਕਿਸੇ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਸੀ।
#Unpopular_Opinions
#Unpopular_Ideas
#Unpopular_Facts