ਭਗਵੰਤ ਮਾਨ ਦਾ ਇੱਕ ਹੋਰ ਝੂਠ, ਮੰਡੀ ਗੋਬਿੰਦਗੜ੍ਹ ‘ਚ BMW ਨਹੀਂ ਲਾ ਰਹੀ ਕੋਈ ਪਲਾਂਟ: ਮਜੀਠੀਆ
Punjab News: ਭਗਵੰਤ ਮਾਨ ਦਾ ਇੱਕ ਹੋਰ ਝੂਠ, ਮੰਡੀ ਗੋਬਿੰਦਗੜ੍ਹ ‘ਚ BMW ਨਹੀਂ ਲਾ ਰਹੀ ਕੋਈ ਪਲਾਂਟ: ਮਜੀਠੀਆ
ਅਕਾਲੀ ਲੀਡਰ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ। ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ। ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ। ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਦੱਸਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ, ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ ਸੀ।
ਮਜੀਠੀਆ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖ਼ਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ। ਅਸਲ ਵਿੱਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ। “Modern Automatives” ਨਾਂਅ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ ‘ਚ ਹੈ।
ਮਜੀਠੀਆ ਨੇ ਕਿਹਾ ਕਿ CM ਝੂਠ ਤੇ ਝੂਠ ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਭਗਵੰਤ ਮਾਨ ਨਾਲ ਮੀਟਿੰਗ ਵੀ “ਮਾਡਰਨ ਆਟੋਮੇਟਿਵਸ” ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ ਹੈ। ਅਕਾਲੀ ਲੀਡਰ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ। ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ। ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
👉ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ❗️
👉ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ।
👉ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ।
👉ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿਚ BMW ਦੇ ਪੁਰਜ਼ੇ ਬਣਿਆ ਕਰਨਗੇ।
👉ਅਸਲ ਵਿਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ।
👉”Modern Automatives” ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ ‘ਚ ਹੈ❗️
👉CM ਝੂਠ ਤੇ ਝੂਠ ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ❗️
👉ਭਗਵੰਤ ਮਾਨ ਨਾਲ ਮੀਟਿੰਗ ਵੀ “ਮਾਡਰਨ ਆਟੋਮੇਟਿਵਸ” ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ।
👉ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ।
👉ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ।
👉ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
👉ਕਰਨ ਵਾਲੇ ਕੰਮ ਕਰੋ❗️
CM ਸਾਬ ਤੁਸੀਂ ਤਾਂ CHEERS 🍻ਕਰੋ ਪੰਜਾਬੀ ਸਭ ਜਾਣਦੇ ਹਨ।
👉ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ❗️
👉ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ।
👉ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ।
👉ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿਚ BMW… pic.twitter.com/blX4fWBZia— Bikram Singh Majithia (@bsmajithia) September 20, 2024
ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ, ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ ‘ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ…ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ…ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ…ਮੈਂ ਅਗਲੇ ਮਹੀਨੇ ਇਸਦੀ ਸ਼ੁਰੂਆਤ ਕਰਨ ਜਾਵਾਂਗਾ… ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸ਼ਲਾਘਾ ਕੀਤੀ…ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਾਂ…
ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ…ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ…ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ… pic.twitter.com/yFjkHSHKJ7
— Bhagwant Mann (@BhagwantMann) September 19, 2024
BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ।
“Modern Automatives” ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਹ ਹੋਰ ਵਿਸਤਾਰ ਦੇ ਨਾਂ ‘ਤੇ ਨਵਾਂ ਪਲਾਂਟ ਲਾ ਰਹੇ ਨੇ। ਭਗਵੰਤ ਮਾਨ ਨਾਲ ਮੀਟਿੰਗ ਵੀ “ਮਾਡਰਨ ਆਟੋਮੇਟਿਵਸ” ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ।
ਫਿਲਹਾਲ 150 ਕਰੋੜ ਰੁਪਏ ਦਾ ਆਰਡਰ ਇਸ ਹਿੰਦੁਸਤਾਨੀ ਕੰਪਨੀ ਕੋਲ ਹੈ।
ਪਰ ਭਗਵੰਤ ਮਾਨ ਨੇ ਸੈਂਕੜੇ ਕਰੋੜਾਂ ਦੇ ਨਿਵੇਸ਼ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਾ ਦਾਅਵਾ ਕੀਤਾ ਹੈ।
ਫਿਲਹਾਲ ਕੰਪਨੀ ਕੋਲ 1300 ਮੁਲਾਜ਼ਮ ਹਨ।
ਇਸ ਕੰਪਨੀ ਦੀ ਵੈੱਬਸਾਈਟ ‘ਤੇ ਇਸ ਲਈ ਕੰਮ ਕਰਨ ਵਾਲਿਆਂ ਦੇ ਕੁਮੈਂਟ ਆਪ ਹੀ ਵੇਖ ਲਓ।