Breaking News

ਜਸਵੰਤ ਸਿੰਘ ਜ਼ਫਰ ਦੀਆਂ ਕੁਝ ਕੁਤਾਹੀਆਂ ਤੇ ਹਲਕੀਆ ਗੱਲਾਂ ਅਣਗੌਲ ਕੇ ਵੀ ਸਤਿਕਾਰ ਬਹਾਲ ਰੱਖਿਆ ਪਰ

ਜਸਵੰਤ ਸਿੰਘ ਜ਼ਫਰ ਦੀਆਂ ਕੁਝ ਕੁਤਾਹੀਆਂ ਤੇ ਹਲਕੀਆ ਗੱਲਾਂ ਅਣਗੌਲ ਕੇ ਵੀ ਸਤਿਕਾਰ ਬਹਾਲ ਰੱਖਿਆ ਪਰ ਜੋ ਇਨ੍ਹਾਂ ਵਲੋਂ ਰਚੇ ਪ੍ਰੋਗਰਾਮ ਵਿੱਚ ਗਾਇਕ ਬੀਰ ਸਿੰਘ ਨੇ ਜੋ ਕੜ੍ਹੀ ਘੋਲ਼ੀ, ਉਸ ਨਾਲ ਮਨ ਨੇ ਫੈਸਲਾ ਲਿਆ ਕਿ ਬੱਸ! ਹੋਰ ਨੀ।

 

 

ਬਹੁਤ ਦੁੱਖ ਲੱਗਾ ਕਿ ਜ਼ਫਰ ਸਾਹਿਬ ਨੇ ਪ੍ਰੋਗਰਾਮ ਰਚ ਦਿੱਤਾ, ਬੀਰ ਸਿੰਘ ਨੇ ਗਾ ਦਿੱਤਾ ਤੇ ਮੂਹਰੇ ਪੱਗਾਂ ਵਾਲਿਆਂ ਨੇ ਨੱਚ ਕੇ ਦਿਖਾ ਦਿੱਤਾ। ਕਿਸੇ ਨੂੰ ਵੀ ਸਮਝ ਨਾ ਪਈ ਕਿ ਸਮਾਗਮ ਨੌਵੇ ਪਾਤਸ਼ਾਹ ਨੂੰ ਸਮਰਪਿਤ ਹੈ?

 

ਕਿਸੇ ਸੱਜਣ ਨੇ ਇਹ ਕਲਿੱਪ ਭੇਜਿਆ। ਜ਼ਫਰ ਸਾਹਿਬ ਜਿਸ ਸਰਵੇ ਦੀ ਗੱਲ ਕਰ ਰਹੇ ਹਨ, ਕੀ ਕਦੇ ਕਿਸੇ ਨੇ ਪੜ੍ਹਿਆ-ਸੁਣਿਆ?

 

 

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਕਿਰਦਾਰਾਂ ‘ਚ ਬੇਹੱਦ ਨਿਘਾਰ ਆ ਚੁੱਕਾ ਤੇ ਇਸ ਬਾਰੇ ਅਸੀਂ ਸਾਰੇ ਅਕਸਰ ਬੋਲਦੇ, ਚਿੰਤਤ ਹੁੰਦੇ ਰਹਿੰਦੇ ਹਾਂ ਪਰ ਅਜਿਹੇ ਮਨਘੜਤ ਸਰਵੇਖਣ ਦਾ ਸਹਾਰਾ ਲੈ ਕੇ ਖੁਦ ਸਿਆਣੇ ਬਣਨਾ ਸ਼ਾਇਦ ਜਾਇਜ਼ ਨਹੀਂ। ਜੋ ਇਹ ਕਹਿ ਰਹੇ ਹਨ, ਗਲਤ ਹੈ, ਝੂਠ ਹੈ।
ਜ਼ਫਰ ਸਾਹਿਬ ਇਹ ਚੰਗੀ ਗੱਲ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਵੀਡੀਓ ਦਾ ਲਿੰਕ ਕਮੈਂਟ ਵਿੱਚ
ਵੀਡੀਓਃ ਧੰਨਵਾਦ ਸਹਿਤ ਨਿਊਜ਼ ਨੰਬਰਜ਼

 

ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ ਬੇੜਾ ਗਰਕ ਕਰਨ ਲਈ ਲੁਧਿਆਣੇ ਤੋਂ ਰਵੀ-ਸੂਰਜੀਤੀ ਨਾਸਤਿਕੀ ਪਰੰਪਰਾ, ਬੇਅੰਤ-ਜੱਸੋਵਾਲ ਸਰਕਾਰ ਪ੍ਰਸਤੀਏ ਤੇ ਸੁਰਜੀਤ ਪਾਤਰੀ ਕੁਰਸੀ ਮੋਹੇ ਪੂਰਨ ਰੂਪ ਵਿੱਚ ਜਿੰਮੇਵਾਰ ਹਨ।
ਬਦਕਿਸਮਤੀ ਨੂੰ ਇਹਨਾਂ ਦੇ ਪੱਗਾਂ ਵਿੱਚ ਫਸਾਏ ਹੋਏ ਸਿਰਾਂ ਕਰਕੇ ਧਾਰਮਿਕ ਸਮਾਗਮਾਂ ਵਿਚ ਵੀ ਇਹ ਚੌਧਰੀ ਲਾਹਣ ਪੀ ਕੇ ਪਹੁੰਚ ਜਾਂਦੇ ਹਨ। ਫਿਰ ਸੂਫ਼ੀ ਸੁਰਾਂ ਤੇ ਢਿੱਡਲ ਨਾਚ ਹੁੰਦਾ ਹੈ, ਸਿੱਖਾਂ ਖਿਲਾਫ ਨਫਰਤੀ ਪ੍ਰਸੰਗ ਸਿਰਜੇ ਜਾਂਦੇ ਹਨ। ਗੁਰੂ ਸਹਿਬਾਨ, ਸ਼ਹੀਦਾਂ ਤੇ ਮਹਾਂਪੁਰਖਾਂ ਨੂੰ ਬੇਅਦਬ ਬੋਲ ਬੋਲੇ ਜਾਂਦੇ ਨੇ।
ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਨੂੰ ਆਪਣੇ ਜਿੰਨਾ ਨਿੱਕਾ ਕਰ ਲਿਆ ਜਾਵੇ, ਜਿਵੇਂ ਜਸਵੰਤ ਜਫਰ ਆਪਣੀ ਕਵਿਤਾ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਵਿੱਚ ਕਰਦਾ ਹੈ।
ਧੌਲ ਦਾਹੜੀਏ ਵਿਦਵਾਨ ਗੁਰੂ ਦੀ ਨਿੰਦਿਆ ਕਰਨ ਨੂੰ ਆਲੋਚਨਾਤਮਕ ਵਿਸਲੇਸ਼ਣ ਦੱਸਦੇ ਨੇ।
ਇਸ ਸਰਕਾਰੀ ਗਰੁੱਪ ਦੇ ਸਰਗਨਾ ਅਮਰਜੀਤ ਗਰੇਵਾਲ ਵਰਗੇ ਹਰ ਸਰਕਾਰ ‘ਚ ਨੁਮਾਇੰਦੇ ਵਜੋਂ ਫਿੱਟ ਹੋ ਜਾਂਦੇ ਨੇ ਤੇ ਦਿਮਾਗੋਂ ਅੰਨਿਆ, ਕਾਣਿਆ, ਗੰਜਿਆਂ ਵਿੱਚ ਡਾਇਰੈਕਟਰੀਆਂ, ਚੇਅਰਮੈਨੀਆਂ ਤੇ ਪ੍ਰਧਾਨਗੀਆਂ ਦੀਆਂ ਰਿਉੜੀਆਂ ਵੰਡਦੇ ਨੇ।
ਤਾਹੀਂ ਪੰਜਾਬੀ ਦੀਆਂ ਬਹੁਤੀਆਂ ਕਿਤਾਬਾਂ ਲਿਖਾਰੀ ਮੁਫਤ ਵੰਡਦੇ ਨੇ ਜਾਂ 100 ਕੁ ਛਾਪ ਕੇ ਘਰੇ ਅਲਮਾਰੀ ਵਿੱਚ ਰੱਖ ਛੱਡਦੇ ਨੇ।
ਇਹ ਵੀ ਇੱਕ ਤਰ੍ਹਾਂ ਦੀ ਨਸਲਕੁਸ਼ੀ ਹੀ ਹੈ, ਜਿਸ ਨੂੰ ਸਮਝਣਾ ਚਾਹੀਦਾ ਹੈ।
ਸਰਦਾਰ ਕੁਲਵੰਤ ਸਿੰਘ ਗਰੇਵਾਲ ਨੇ ਕਦੇ ਇਹਨਾਂ ਨਿੰਦਕਾਂ ਬਾਰੇ ਲਿਖਿਆ ਸੀ।
ਨਿੰਦਾ ਵੀ ਹਿੰਸਾ ਹੁੰਦੀ ਐ
ਨਿੰਦਾ, ਨਰਕ ਸਰਾਪ
ਸਿਫਤ ਸਲਾਹ ਤੋਂ ਮੁੱਕਰੇ ਰਹਿਣਾ
ਪਾਪਾਂ ਦੇ ਸਿਰ ਪਾਪ
ਇਸ ਨਖਰੋਂ ਤੋਂ ਕੋਈ ਨਾ ਬਚਿਆ
ਡੰਗੀ ਆਦਮਜਾਤ
ਨਵਾਂ ਜ਼ਮਾਨਾ ਨਿੰਦਿਆ, ਨਿੰਦਿਆ
ਹੋਣੀ ਦਾ ਸੰਤਾਪ
ਜਸਵੰਤ ਜਫਰ ਨਿਹਾਇਤ ਹੀ ਚਾਪਲੂਸ ਕਿਸਮ ਦਾ ਇਨਸਾਨ ਹੈ। ਜੋ ਵਿਦਵਾਨ ਬਣਨ ਖਾਤਰ ਆਪਣੇ ਕੌਮ ਉੱਪਰ ਵੀ ਬੇਹੁਦਾ ਕਿਸਮ ਦੀਆਂ ਟਿੱਪਣੀਆਂ ਕਰ ਸਕਦਾ।
ਇਸ ਬਦਇਖਲਾਕ ਨੂੰ ਪੁੱਛਣ ਵਾਲਾ ਹੋਵੇ ਕਿ ਓਹ ਕਿਹੜਾ ਸਰਵੇ ਸੀ, ਕਿਸਨੇ ਕੀਤਾ ਜਾਂ ਕਰਵਾਇਆ ਸੀ ਅਤੇ ਉਸ ਸਰਵੇ ਦੀ ਰਿਪੋਰਟ ਕਿੱਥੇ ਹੈ?
ਅਫਸੋਸ ਕਿ ਇਹ ਝੂਠਾ, ਬੇਗੈਰਤ ਅਤੇ ਬਦਇਖਲਾਕ ਇਨਸਾਨ ਅੱਜ ਆਪਣੇ ਚਾਪਲੂਸੀ ਸੁਭਾਅ ਕਰਕੇ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੈ।
ਜਫਰ ਪਿੱਛੇ ਜਹੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਮਜਾਕ ਬਣਾਓਣ ਕਾਰਨ ਫੇਸਬੁੱਕ ਉੱਪਰ ਵੀ ਲਾਹ ਪਾਹ ਕਰਵਾ ਚੁੱਕਾ ਹੈ।
ਭਗਵੰਤ ਮਾਨ ਵਾਂਗ ਪੰਜਾਬੀ ਮਾਂ ਬੋਲੀ ਦੇ ਇਸ ਅਖੌਤੀ ਅਲੰਬਰਦਾਰ ਨੂੰ ਪੰਜਾਬੀ ਵੀ ਢੰਗ ਨਾਲ ਲਿਖਣੀ ਨਹੀ ਆਂਓਦੀ।
ਇਹ ਸਾਡੀ ਬੋਲੀ, ਦੇਸ ਅਤੇ ਕੌਮ ਦੀ ਤਰਾਸਦੀ ਹੈ ਕਿ ਸਵੈ ਨਫਰਤ ਨਾਲ ਲਬਰੇਜ ਇਹੋ ਜਹੇ ਮੱਕਾਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਹਨ।
jagroop kaur

Check Also

Ramdev – ਰੂਸ ਅਤੇ ਚੀਨ ਨਾਲ ਮਿਲ ਕੇ ਭਾਰਤ ਅਮਰੀਕਾ ਦੀ ਗੁੰਡਾਗਰਦੀ ਨੂੰ ਖਤਮ ਕਰੇਗਾ: ਰਾਮਦੇਵ

India to Join Russia and China to Counter America’s Economic ‘Hooliganism,’ Says Ramdev ਭਾਰਤ, ਰੂਸ …