Shweta Menon’s ‘Kalimannu’ back in discussion amid Diya Krishna’s viral birth vlog
ਮਸ਼ਹੂਰ ਅਦਾਕਾਰਾ ਨੇ ਕਰਵਾਈ ਲਾਈਵ ਡਿਲੀਵਰੀ ! 45 ਮਿੰਟ ਤੱਕ ਚੱਲੇ ਸ਼ੂਟ ਦੌਰਾਨ ਦਿੱਤਾ ਧੀ ਨੂੰ ਜਨਮ
ਫਿਲਮੀਂ ਦੁਨੀਆ ‘ਚ ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆਉਂਦੀ ਹੈ ਜੋ ਪ੍ਰਸ਼ੰਸਕਾਂ ਲਈ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ ਬਹੁਤ ਸਾਰੀਆਂ ਅਭਿਨੇਤਰੀਆਂ ਨੇ ਪ੍ਰਸਿੱਧੀ ਖੱਟੀ ਹੈ। ਇੰਨਾ ਹੀ ਨਹੀਂ ਕੁਝ ਅਜਿਹੀਆਂ ਵੀ ਹਨ ਜੋ ਬਾਲੀਵੁੱਡ ਵਿੱਚ ਅਸਫਲ ਹੋਣ ‘ਤੇ ਸਾਊਥ ਵੱਲ ਮੁੜੀਆਂ, ਜਿੱਥੇ ਉਹ ਚੋਟੀ ਦੀਆਂ ਅਭਿਨੇਤਰੀਆਂ ਬਣ ਕੇ ਉਭਰੀਆਂ।
ਸਲਮਾਨ ਖਾਨ ਦੀ ਫਿਲਮ ਵਿੱਚ ਕੰਮ ਕਰਨ ਵਾਲੀ ਇਹ ਹਸੀਨਾ ਕੁਝ ਸਮੇਂ ਬਾਅਦ ਸਾਊਥ ਵੱਲ ਮੁੜ ਗਈ ਅਤੇ ਅਜੇ ਵੀ ਉੱਥੇ ਆਪਣਾ ਜਲਵਾ ਫੈਲਾ ਰਹੀ ਹੈ। ਇਹ ਹਸੀਨਾ ਕੋਈ ਹੋਰ ਨਹੀਂ ਸਗੋਂ ਸ਼ਵੇਤਾ ਮੈਨਨ ਹੈ, ਜਿਸਨੇ ਸਲਮਾਨ ਖਾਨ ਨਾਲ ਫਿਲਮ ਬੰਧਨ ਵਿੱਚ ਕੰਮ ਕੀਤਾ ਸੀ। ਇਹ ਅਭਿਨੇਤਰੀ ਹੁਣ ਸਾਊਥ ਇੰਡਸਟਰੀ ‘ਤੇ ਰਾਜ ਕਰਦੀ ਹੈ।
ਸ਼ਵੇਤਾ ਨੇ ਆਪਣੀ ਡਿਲੀਵਰੀ ਨੂੰ ਤਿੰਨ ਕੈਮਰਿਆਂ ਰਾਹੀਂ ਲਾਈਵ ਸ਼ੂਟ ਕਰਵਾਇਆ, ਜੋ ਕਿ ਫਿਲਮ ਕਾਲੀਮੰਨੂ ਵਿੱਚ ਦਿਖਾਇਆ ਗਿਆ ਸੀ। ਅਦਾਕਾਰਾ ਨੇ ਫਿਲਮ ਲਈ ਲਗਭਗ 45 ਮਿੰਟ ਲਈ ਆਪਣਾ ਡਿਲੀਵਰੀ ਸ਼ੂਟ ਕਰਵਾਇਆ। ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਇੱਕ ਧੀ ਨੂੰ ਜਨਮ ਦਿੱਤਾ। ਸ਼ਵੇਤਾ ਨੇ ਆਪਣੀ ਧੀ ਦਾ ਨਾਮ ਸਬਾਇਨਾ ਰੱਖਿਆ ਹੈ। ਇਸ ਕਾਰਨ ਅਦਾਕਾਰਾ ਬਹੁਤ ਸੁਰਖੀਆਂ ਵਿੱਚ ਰਹੀ ਸੀ।
ਸ਼ਵੇਤਾ ਨੇ 1994 ਵਿੱਚ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਐਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਨਾਲ ਹੋਇਆ। ਹਾਲਾਂਕਿ ਸ਼ਵੇਤਾ ਮੁਕਾਬਲਾ ਨਹੀਂ ਜਿੱਤ ਸਕੀ, ਪਰ ਉਹ ਟਾਪ 5 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਅਦਾਕਾਰਾ ਨੇ ਉਸ ਤੋਂ ਬਾਅਦ ਬੰਧਨ, ਇਸ਼ਕ ਅਤੇ ਪ੍ਰਿਥਵੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਅਤੇ ਫਿਰ ਮਲਿਆਲਮ ਸਿਨੇਮਾ ਵੱਲ ਮੁੜ ਗਈ।