Air India Ahmedabad plane crash: ਹਵਾਈ ਹਾਦਸੇ ‘ਚ ਮਰੇ ਵਿਅਕਤੀ ਦੀ ਲਾਸ਼ ਬਦਲ ਕੇ ਇੰਗਲੈਂਡ ਭੇਜੀ
ਇੰਗਲੈਂਡ ਵਾਸੀ ਇੱਕ ਵਿਅਕਤੀ ਅਹਿਮਦਾਬਾਦ (ਗੁਜਰਾਤ) ਵਿਖੇ ਵਾਪਰੇ ਮੰਦਭਾਗੇ ਏਅਰ ਇੰਡੀਆ ਹਵਾਈ ਹਾਦਸੇ ‘ਚ ਮਾਰਿਆ ਗਿਆ ਸੀ। ਪਰਿਵਾਰ ਦੀ ਇੱਛਾ ਸੀ ਕਿ ਉਸਦੇ ਅੰਤਿਮ ਸੰਸਕਾਰ ਇੰਗਲੈਂਡ ‘ਚ ਕੀਤੇ ਜਾਣ। ਭਾਰਤ ਵਾਲਿਆਂ ਲਾਸ਼ ਭੇਜ ਦਿੱਤੀ।
ਅੰਤਿਮ ਰਸਮਾਂ ਤੋਂ ਪਹਿਲਾਂ ਇੰਗਲੈਂਡ ‘ਚ ਡਾਕਟਰ ਨੇ ਜਦ ਮਿਲੀ ਲਾਸ਼ ਦਾ ਡੀਐਨਏ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਇਹ ਤਾਂ ਲਾਸ਼ ਹੀ ਕਿਸੇ ਹੋਰ ਦੀ ਹੈ। ਕੇਵਲ ਇਹੀ ਨਹੀਂ, ਲਾਸ਼ ਵਜੋਂ ਭੇਜੇ ਟੁਕੜੇ ਇੱਕ ਵਿਅਕਤੀ ਦੇ ਨਹੀਂ ਸਗੋਂ ਕਈ ਮ੍ਰਿਤਕਾਂ ਦੇ ਹਨ।
ਹੁਣ ਪੀੜਤ ਪਰਿਵਾਰ ਨੂੰ ਫਿਕਰ ਹੈ ਕਿ ਉਨ੍ਹਾਂ ਦੇ ਜੀਅ ਦੀ ਲਾਸ਼ ਕਿਸੇ ਹੋਰ ਨੂੰ ਨਾ ਭੇਜ ਦਿੱਤੀ ਹੋਵੇ ਤੇ ਉਨ੍ਹਾਂ ਕਿਤੇ ਉਸਦਾ ਸਸਕਾਰ ਨਾ ਕਰ ਦਿੱਤਾ ਹੋਵੇ!
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
The Indian government is working closely with authorities in the U.K. to “address concerns” raised by an aviation lawyer about families who received wrongly identified last remains of victims who died in the June 12 Ahmedabad Air India crash