Breaking News

ਪੰਜਾਬੀ Singer R Nait ਦੇ ਸ਼ੋਅ ‘ਚ ਵਾਪਰਿਆ ਹਾਦਸਾ

ਪ੍ਰਸਿੱਧ ਗਾਇਕ ਆਰ ਨੇਤ ਨੂੰ ਦੇਖਣ ਲਈ ਟੈਂਟ ਦੇ ਚੜ੍ਹੇ ਨੌਜਵਾਨ, ਆਖਿਰਕਾਰ ਟੈਂਟ ਹੇਠਾਂ ਡਿੱਗਿਆ

Punjabi Singer R Nait: ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਆਪਣੀ ਗਾਇਕੀ ਦੇ ਚੱਲਦੇ ਅਕਸਰ ਪੰਜਾਬੀਆਂ ਵਿਚਾਲੇ ਛਾਏ ਰਹਿੰਦੇ ਹਨ। ਫਿਲਹਾਲ ਕਲਾਕਾਰ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਇਹ ਖਬਰ ਪੰਜਾਬੀ ਗਾਇਕ ਦੇ ਅਖਾੜੇ ਦੌਰਾਨ ਵਾਪਰੇ ਹਾਦਸੇ ਨਾਲ ਜੁੜੀ ਹੈ। ਆਖਿਰ ਗਾਇਕ ਦੇ ਅਖਾੜੇ ਵਿੱਚ ਅਜਿਹਾ ਕੀ ਹੋਇਆ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।

ਦਰਅਸਲ, ਮਲੋਟ ’ਚ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ। ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ। ਅਸਲ ’ਚ ਆਰ ਨੇਤ ਜਦੋਂ ਸਟੇਜ ’ਤੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮੰਨੋਰੰਜਨ ਕਰ ਰਹੇ ਸਨ ਤਾਂ ਅਚਾਨਕ ਸ਼ਮਿਆਨਾ ਅਤੇ ਲੋਹੇ ਦੇ ਵੱਡੇ-ਵੱਡੇ ਪਿੱਲਰ ਡਿੱਗਣ ਨਾਲ ਹਾਦਸਾ ਵਾਪਰ ਗਿਆ। ਜਿਸ ਨਾਲ ਉੱਥੇ ਮੌਜੂਦ ਪ੍ਰਸ਼ੰਸਕ ਵੀ ਸਹਿਮ ਗਏ।

ਜਾਣਕਾਰੀ ਮੁਤਾਬਕ ਟੈਂਟ ਵਾਲਿਆਂ ਨੇ ਜੋ ਆਰਜ਼ੀ ਲੋਹੇ ਦੇ ਪਿੱਲਰ ਲਾਕੇ ਸਟੇਜ ਬਣਾਈ ਹੋਈ ਸੀ, ਕੁਝ ਨੌਜਵਾਨ ਉਸ ਲੋਹੇ ਦੇ ਪਿੱਲਰਾਂ ’ਤੇ ਹੀ ਚੜ੍ਹ ਗਏ। ਜ਼ਿਆਦਾ ਵਜ਼ਨ ਹੋ ਜਾਣ ਕਾਰਨ ਟੈਂਟ ’ਚ ਲੱਗੇ ਪਿੱਲਰ ਡਿੱਗਣ ਲੱਗੇ ਅਤੇ ਉੱਪਰ ਬੈਠੇ ਨੌਜਵਾਨ ਵੀ ਹੇਠਾ ਡਿੱਗ ਪਏ

ਹਾਲਾਂਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੌਕੇ ’ਤੇ ਕੁਝ ਲੋਕਾਂ ਵਲੋਂ ਇਸ ਹਾਦਸੇ ਨੂੰ ਫ਼ੋਨ ’ਚ ਰਿਕਾਰਡ ਕਰ ਲਿਆ ਗਿਆ, ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਉੱਪਰ ਕਈ ਪ੍ਰਸ਼ੰਸਕਾਂ ਵੱਲੋਂ ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ।

ਪ੍ਰਸਿੱਧ ਗਾਇਕ ਆਰ ਨੇਤ ਨੂੰ ਦੇਖਣ ਲਈ ਟੈਂਟ ਦੇ ਚੜ੍ਹੇ ਨੌਜਵਾਨ, ਆਖਿਰਕਾਰ ਟੈਂਟ ਹੇਠਾਂ ਡਿੱਗਿਆ

ਮਲੋਟ ‘ਚ ਕਿਸਾਨ ਮੇਲੇ ਦੌਰਾਨ ਵਾਪਰਿਆ ਹਾਦਸਾ, ਅਚਾਨਕ ਡਿੱਗਿਆ ਟੈਂਟ
ਗਾਇਕ R Nait ਦੇ ਪ੍ਰੋਗਰਾਮ ਮੌਕੇ ਵੱਡੀ ਗਿਣਤੀ ‘ਚ ਸਟੇਜ ‘ਤੇ ਚੜੇ ਸੀ ਲੋਕ