Canada –
ਲੌਂਗ ਆਈਲੈਂਡ ਵਿੱਚ ਭਾਰਤੀ ਜੋਤਸ਼ੀ ਗ੍ਰਿਫਤਾਰ, 68 ਸਾਲਾ ਬਜ਼ੁਰਗ ਔਰਤ ਨਾਲ 62,000 ਡਾਲਰ ਦੀ ਠੱਗੀ ਦਾ ਦੋਸ਼।
ਹਿਕਸਵਿਲ, ਲੌਂਗ ਆਈਲੈਂਡ ਨਿਉਯਾਰਕ: ਨਸਾਊ ਕਾਉਂਟੀ ਪੁਲਿਸ ਨੇ 17 ਜੁਲਾਈ, 2025 ਨੂੰ 33 ਸਾਲਾ ਜੋਤਸ਼ੀ ਹੇਮੰਥ ਕੁਮਾਰ ਮੁਨੇਪਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ 68 ਸਾਲਾ ਔਰਤ ਨਾਲ 62,000 ਡਾਲਰ ਦੀ ਠੱਗੀ ਕਰਨ ਦਾ ਦੋਸ਼ ਹੈ। ਮੁਨੇਪਾ, ਜੋ “ਅੰਜਨਾ ਜੀ” ਨਾਮਕ ਜੋਤਸ਼ ਅਤੇ “ਬੁਰੀਆਂ ਆਤਮਾਵਾਂ ਹਟਾਉਣ” ਦੀ ਸੇਵਾ ਦੇਣ ਦਾ ਦਾਅਵਾ ਕਰਨ ਵਾਲੇ ਅਦਾਰੇ ਵਿੱਚ ਕੰਮ ਕਰਦਾ ਸੀ, ਨੇ 3 ਜੁਲਾਈ ਨੂੰ ਇੱਕ ਔਰਤ ਤੋਂ ਜੋਤਿਸ਼ ਸੇਵਾਵਾਂ ਲਈ 20,000 ਡਾਲਰ ਵਸੂਲੇ। ਬਾਅਦ ਵਿੱਚ, ਉਸ ਨੇ 42,000 ਡਾਲਰ ਹੋਰ ਮੰਗੇ ਅਤੇ ਔਰਤ ਨੂੰ ਬੈਂਕ ਲੈ ਜਾ ਕੇ ਪੈਸੇ ਕਢਵਾਏ।
ਬੈਂਕ ਦੇ ਸਟਾਫ ਨੂੰ ਠੱਗੀ ਦਾ ਸ਼ੱਕ ਹੋਣ ‘ਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੁਨੇਪਾ ਨੂੰ ਬੈਂਕ ਦੀ ਪਾਰਕਿੰਗ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਸ ‘ਤੇ ਵੱਡੀ ਚੋਰੀ (ਗ੍ਰੈਂਡ ਲਾਰਸਨੀ) ਅਤੇ ਜੋਤਸ਼ੀ ਸੇਵਾਵਾਂ ਦੇਣ ਦਾ ਦੋਸ਼ ਹੈ, ਜੋ ਨਿਊਯਾਰਕ ਵਿੱਚ ਪੈਸੇ ਲੈ ਕੇ ਜੋਤਸ਼ੀ ਸੇਵਾਵਾਂ ਦੇਣਾ ਗੈਰ-ਕਾਨੂੰਨੀ ਹੈ, ਜਦੋਂ ਤੱਕ ਇਹ ਸਪੱਸ਼ਟ ਤੌਰ ‘ਤੇ ਮਨੋਰੰਜਨ ਲਈ ਨਾ ਹੋਵੇ। 18 ਜੁਲਾਈ ਨੂੰ ਹੇਮਪਸਟੇਡ ਦੀ ਅਦਾਲਤ ਵਿੱਚ ਮੁਨੇਪਾ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਅਤੇ ਉਸ ਨੂੰ ਨਿਗਰਾਨੀ ਯੰਤਰ( Ankle Monitor) ਨਾਲ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ । ਨਸਾਊ ਕਾਉਂਟੀ ਪੁਲਿਸ ਨੇ ਹੋਰ ਸੰਭਾਵੀ ਪੀੜਤਾਂ ਨੂੰ 516-573-6200 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਕੁਲਤਰਨ ਸਿੰਘ ਪਧਿਆਣਾ
-ਕੈਨੇਡਾ ਸਮੇਤ 25 ਮੁਲਕਾਂ ਨੇ ਗਾਜ਼ਾ ‘ਚ ਜੰਗਬੰਦੀ ਮੰਗੀ
-ਸਰੀ ‘ਚ ਵੀਕਐਂਡ ‘ਤੇ ਦੋ ਥਾਂ ਚੱਲੀਆਂ ਗੋਲੀਆਂ
-ਹਜ਼ਾਰਾਂ ਦੀ ਠੱਗੀ ਮਾਰਨ ਵਾਲਾ ਜੋਤਸ਼ੀ ਪੁਲਿਸ ਦੇ ਹੱਥ ਚੜ੍ਹਿਆ
-ਚੀਨ ਵਲੋਂ ਬ੍ਰਹਮਪੁੱਤਰ ਦਰਿਆ ‘ਤੇ ਡੈਮ ਬਣਾਉਣ ਦਾ ਐਲਾਨ
-ਕੁਦਰਤੀ ਆਫਤਾਂ ਹੇਠ ਆਏ ਹਿਮਾਚਲ ਦੇ ਲੋਕ ਪੰਜਾਬ ‘ਚ ਵਸਣ ਲੱਗੇ
-ਦੋ ਚੰਡੀਗੜ੍ਹਾਂ ਜਿੰਨੀ ਉਪਜਾਊ ਜ਼ਮੀਨ ਖਰਾਬ ਕਰੇਗੀ ‘ਆਪ’ ਸਰਕਾਰ