Sri Darbar Sahib
ਇਹ ਕੋਈ ਪਹਿਲੀ ਵਾਰ ਨਹੀਂ ਕਿ ਕਾਂਗਰਸੀ ਐਮਪੀ ਗੁਰਜੀਤ ਔਜਲਾ ਸੱਜੇ ਪੱਖੀ ਬਿਰਤਾਂਤ ਨੂੰ ਪੱਠੇ ਪਾ ਰਿਹਾ ਹੈ।
ਇਸਨੇ ਪਹਿਲਾਂ ਵੀ ਸ਼ਸ਼ੀ ਥਰੂਰ ਨੂੰ ਉਦੋਂ ਮੈਮੋਰੰਡਮ ਦਿੱਤਾ ਜਦੋਂ ਥਰੂਰ ਅਸਲ ਵਿਚ ਕਾਂਗਰਸ ਹਾਈ ਕਮਾਂਡ ਦੀ ਇੱਛਾ ਦੇ ਉਲਟ ਮੋਦੀ ਸਰਕਾਰ ਵੱਲੋਂ ਭੇਜੇ ਜਾ ਰਹੇ ਡੈਲੀਗੇਸ਼ਨ ਵਿਚ ਜਾ ਰਿਹਾ ਸੀ ਤੇ ਇਹ ਗੱਲ ਸਾਰਿਆਂ ਨੂੰ ਪਤਾ ਸੀ।
ਥਰੂਰ ਹੁਣ ਸ਼ਰੇਆਮ ਹੀ ਭਾਜਪਾ ਨੂੰ ਸੂਤ ਬੈਠਦੀ ਗੱਲ ਕਰਨ ਲੱਗ ਪਿਆ ਹੈ ਤੇ ਕਾਂਗਰਸ ਇਹ ਗੱਲ ਕਹਿ ਵੀ ਰਹੀ ਹੈ।
ਉਸ ਮੈਮੋਰੰਡਮ ਵਿੱਚ ਵੀ ਔਜਲਾ ਨੇ ਬਿਨਾਂ ਸਿਰ ਪੈਰ ਦੇ ਅੰਕੜੇ ਦਿੱਤੇ।
2022 ਦੀਆਂ ਚੋਣਾਂ ਵਿੱਚ ਇਹ ਸ਼ਰੇਆਮ ਨਵਜੋਤ ਸਿੱਧੂ ਦੁਆਲੇ ਰਚੇ ਗਏ ਚੱਕਰਵਿਊ ਦਾ ਹਿੱਸਾ ਬਣਿਆ।
ਸ੍ਰੀ ਦਰਬਾਰ ਸਾਹਿਬ ‘ਚ ਕੇਂਦਰੀ ਫੋਰਸ ਲਾਉਣ ਦੀ ਚਾਲ ਨੰਗੀ ਹੋਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਹੈ ਕਿ ਅੱਜ ਇੱਕ ਹੋਰ ਈਮੇਲ ਰਾਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਆਈ ਹੈ ਅਤੇ ਹੁਣ ਤੱਕ ਅਜਿਹੀਆਂ ਪੰਜ ਈਮੇਲ ਆ ਚੁੱਕੀਆ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਈ ਜਾਵੇ।
ਉਨ੍ਰਾਂ ਨਿਰਾਸ਼ਾ ਪਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਆਈਆਂ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵੀ ਨਾਲ ਐਡ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੀ ਇਹ ਗੁਰੂ ਘਰ ਬਾਰੇ ਸੰਗਤ ਨੂੰ ਭੈਭੀਤ ਕਰਨ ਅਤੇ ਡਰਾਉਣ ਦੀ ਸਾਜਿਸ਼ ਹੈ ,ਤਾਂ ਜੋ ਗੁਰੂ ਘਰ ਵਿਖੇ ਸੰਗਤ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਵੇਲੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਪੁੱਜਦੀ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ਤੇ ਵੀ ਇਹ ਆ ਰਹੀਆਂ ਈਮੇਲ ਦਾ ਸਰੋਤ ਪਤਾ ਕਰਨ ਲਈ ਯਤਨ ਕੀਤੇ ਗਏ ਹਨ, ਇਹ ਵੱਖ ਵੱਖ ਜਾਅਲੀ ਆਈਪੀ ਐਡਰੈਸ ਤੋਂ ਭੇਜੀ ਜਾ ਰਹੀ ਹੈ। ਇੱਕ ਈਮੇਲ ਕੇਰਲਾ ਦੇ ਸੀਐਮ ਅਤੇ ਇੱਕ ਸਾਬਕਾ ਚੀਫ ਜਸਟਿਸ ਦੇ ਆਈਪੀ ਐਡਰੈਸ ਤੋਂ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ਤੇ ਸੁਰੱਖਿਆ ਦੇ ਮੱਦੇ ਨਜ਼ਰ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਅਤੇ ਚੌਕਸੀ ਵੀ ਵਰਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਸਮਾਨ ਦੀ ਜਾਂਚ ਕਰਨ ਵਾਲੇ ਸਕੈਨਰ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਮੁੜ ਅਪੀਲ ਕੀਤੀ ਕਿ ਅਜਿਹੀਆਂ ਈਮੇਲਜ਼ ਭੇਜਣ ਵਾਲੇ ਦਾ ਜਲਦ ਪਤਾ ਲਗਾਇਆ ਜਾਵੇ।
ਉਧਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਹੋਣ ਬਾਰੇ ਧਮਕੀ ਈਮੇਲ ਭੇਜੇ ਜਾਣ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਇੱਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਵਾਸਤੇ ਆਏ ਸਨ। ਇਸ ਮੌਕੇ ਭਾਜਪਾ ਆਗੂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਕੀਤੇ ਗਏ ਚਿੰਤਾ ਦੇ ਪ੍ਰਗਟਾਵੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਵੀ ਭਰੋਸਾ ਦਿੱਤਾ ਹੈ।
ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਲਈ ਅੰਕੜੇ, ਸੁਆਲ ਤੇ ਪੰਜਾਬ ‘ਚ ਨਸ਼ਿਆਂ ਦੀ ਹਕੀਕਤ
ਸਰਕਾਰੀ ਅੰਕੜਿਆਂ ਮੁਤਾਬਕ 2021 ‘ਚ 1807 ਲੋਕਾਂ ਦੀ ਮੌਤ ਨਸ਼ੀਲੇ ਜਾਂ ਜਹਿਰੀਲੇ ਪਦਾਰਥਾਂ ਜਾਂ ਕੁਝ ਹੋਰ ਕਾਰਨਾਂ ਨਾਲ ਹੋਈ।
ਔਜਲਾ ਦੱਸਣ ਕਿ ਭਾਜਪਾ ਨਾਲ ਪੀਂਘਾਂ ਝੂਟਣ ਵਾਲੇ ਸ਼ਸ਼ੀ ਥਰੂਰ ਨੂੰ ਉਚੇਚੀ ਦਿੱਤੀ ਚਿੱਠੀ ਵਿੱਚ ਪੰਜਾਬ ਪਾਕਿਸਤਾਨੋਂ ਆਈਆਂ ਡਰੱਗਜ਼ ਨਾਲ 2 ਲੱਖ ਮੌਤਾਂ ਦਾ ਅੰਕੜਾ ਕਿੱਥੋ ਆਇਆ?
ਪੰਜਾਬ ‘ਚ ਨਸ਼ਿਆਂ ਦੀ ਹਕੀਕਤ: ਇੱਕ ਗੰਭੀਰ ਸੰਕਟ , ਮੁੱਖ ਕਾਰਨ ਸ਼ਰਾਬ ਦਾ ਨਸ਼ਾ ਅਤੇ 12 ਫ਼ੀਸਦੀ ਸਕੂਲਾਂ ਵਿਚ ਪੜ੍ਹਦੇ ਮੁੰਡੇ ਜਿਹੜੇ ਆਪਣੀਆਂ ਬਾਪੂਆਂ ਦੀ ਦਾਰੂ ਚੋਰੀ ਪੀਂਦੇ ਵੱਡੇ ਹੋ ਕੇ ਹੋਰ ਨਸ਼ਿਆਂ ਨੂੰ ਵਧਦੇ ਹਨ।
ਇਸ ਬਾਰੇ ਅਸੀਂ ਵਿਸਥਾਰ ਵਿਚ ਤਿੰਨ ਸਾਲ ਪਹਿਲਾਂ ਵੀ ਲਿਖ ਚੁੱਕੇ ਹਾਂ ਤੇ ਪਿਛਲੀ ਪੋਸਟ ਅਤੇ ਸਰਕਾਰੀ ਬਿਆਨ ਦੇ ਲਿੰਕ ਕੁਮੈਂਟਾਂ ਵਿਚ ਹਨ।
ਪੰਜਾਬ ਦੀ 12% ਆਬਾਦੀ ਜਾਂ ਲਗਭਗ 41 ਲੱਖ ਲੋਕ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਨਾਲ ਪੀੜਤ ਹਨ। ਇਹ ਪੁਰਸ਼ ਆਬਾਦੀ ਦਾ 1/4 ਹਿੱਸਾ ਬਣਦਾ ਹੈ।
ਅੰਕੜੇ ਜੋ ਚਾਨਣ ਪਾਉਂਦੇ ਹਨ:
-27 ਲੱਖ ਲੋਕ ਸ਼ਰਾਬ ਦੇ ਆਦਿ ਹਨ। 55% ਪੰਜਾਬੀ ਮਰਦ ਸ਼ਰਾਬ ਪੀਂਦੇ ਹਨ।
-6% ਬੱਚੇ ਸ਼ਰਾਬ ਪੀਂਦੇ ਹਨ (ਮਤਲਬ 12% ਨਾਬਾਲਿਗ ਮੁੰਡੇ)।
-44% ਸ਼ਰਾਬ ਪੀਣ ਵਾਲੇ ਨਸ਼ੇ ਦੇ ਅਸਰ ਵਿੱਚ ਹਨ। 6% ਆਬਾਦੀ ਸ਼ਰਾਬ ਕਾਰਨ ਰੋਜ਼ਾਨਾ ਦੇ ਕੰਮ ਕਾਜ ਕਰਨ ਜੋਗੀ ਨਹੀਂ ਰਹਿ ਗਈ।
-5.7 ਲੱਖ ਲੋਕ ਭੰਗ ਦੇ ਅਸਰ ਹੇਠ ਹਨ।
-7.2 ਲੱਖ ਲੋਕ ਓਪੀਓਇਡ ਵਰਤਦੇ ਹਨ (ਅਫੀਮ, ਭੁੱਕੀ, ਹੇਰੋਇਨ, ਫਾਰਮਾ)। 3 ਲੱਖ ਲੋਕ ਓਪੀਓਇਡ ਨਸ਼ੇ ਦੇ ਗੰਭੀਰ ਅਸਰ ਹੇਠ ਹਨ।
-10.9 ਲੱਖ ਲੋਕ ਨੀਂਦ ਦੀਆਂ ਗੋਲੀਆਂ ਵਰਤਦੇ ਹਨ, ਜਿਨ੍ਹਾਂ ਵਿੱਚੋਂ 2 ਲੱਖ ਨਸ਼ੇ ਦੇ ਅਸਰ ਵਿੱਚ ਹਨ।
-88,000 ਲੋਕ ਇੰਜੈਕਸ਼ਨ ਰਾਹੀਂ ਨਸ਼ਾ ਕਰਦੇ ਹਨ।
-1.6 ਲੱਖ ਲੋਕ ਚਿੱਟਾ ਜਾਂ ਐਂਫੈਟਾਮੀਨ ਵਰਤਦੇ ਹਨ।
-27,000 ਕੋਕੇਨ ਵਰਤਣ ਵਾਲੇ ਹਨ।
ਇਹ ਨਸ਼ੇ ਸਿਰਫ਼ ਬਾਹਰੋਂ ਨਹੀਂ ਆਉਂਦੇ, ਕਈ ਨਸ਼ੇ ਪੰਜਾਬ, ਹਿਮਾਚਲ ਅਤੇ ਗੁਜਰਾਤ ਵਿੱਚ ਹੀ ਬਣ ਰਹੇ ਹਨ, ਕੇਵਲ ਹੈਰੋਇਨ ਹੀ ਅਫਗਾਨਿਸਤਾਨ ਤੋਂ ਆਉਂਦੀ ਹੈ, ਪਾਕਿਸਤਾਨ ਰਾਹੀਂ ਜਾ ਫੇਰ ਗੁਜਰਾਤ ਦੇ ਬੰਦਰਗਾਹ ਰਾਹੀਂ।
67% ਸਮੱਸਿਆ ਸਿਰਫ਼ ਸ਼ਰਾਬ ਨਾਲ ਜੁੜੀ ਹੋਈ ਹੈ।
ਇਹ ਸਮਾਂ ਹੈ ਸਰਕਾਰ, ਸਮਾਜ ਤੇ ਪਰਿਵਾਰ ਨੂੰ ਇਕੱਠੇ ਹੋ ਕੇ ਨਸ਼ਿਆਂ ਦੀ ਵਿਰੁੱਧ ਜੰਗ ਲੜਨ ਦਾ।
ਇਹ ਲੜਾਈ ਸਿਰਫ਼ ਚਿੱਟੇ ਦੀ ਨਹੀਂ, ਸ਼ਰਾਬ, ਨੀਂਦ ਦੀਆਂ ਗੋਲੀਆਂ, ਇੰਜੈਕਸ਼ਨ, ਭੰਗ ਤੇ ਹਰ ਨਸ਼ੇ ਦੀ ਵੀ ਹੈ।
ਹੈਰੋਇਨ ਦੀ ਲੜਾਈ ਅਫ਼ਗ਼ਾਨਿਸਤਾਨ ਨਾਲ ਲੜਨ ਦੀ ਲੋੜ ਹੈ ਜਿਹੜੀ ਪਾਕਿਸਤਾਨ ਅਤੇ ਗੁਜਰਾਤ ਰਾਹੀਂ ਆਉਂਦੀ, ਬਾਕੀ ਦੀ ਲੜਾਈ ਸਥਾਨਿਕ ਪੱਧਰ ਤੇ , ਹਿਮਾਚਲ ਵਿਚ ਬੱਦੀ ਸਥਿਤ ਕੰਪਨੀਆਂ ਜਾਂ ਗੁਜਰਾਤੀ ਕੰਪਨੀ ਨਾਲ ਹੈ।
ਤਰੀਕੇ ਨਾਲ ਭਾਜਪਾ ਨੂੰ ਸੁਨੇਹਾ ਦੇਣ ਲਈ ਜਾਂ ਉਸਦੇ ਤਾਜ਼ਾ ਬਣੇ ਲਫਾਫੇ ਸ਼ਸ਼ੀ ਥਰੂਰ ਨੂੰ ਖੁਸ਼ ਕਰਨ ਲਈ ਔਜਲਾ ਜੋ ਮਰਜ਼ੀ ਬੋਲੀ ਜਾਣ, ਅਖੀਰ ਉਨ੍ਹਾਂ ਨੂੰ ਵੀ ਸਹੀ ਅੰਕੜਿਆਂ ‘ਤੇ ਆਉਣਾ ਪੈਣਾ ਹੈ।
ਪੱਤਰਕਾਰ ਸੱਜਣ ਔਜਲਾ ਨੂੰ ਗੁਰਜੀਤ ਸਿੰਘ ਔਜਲਾ ਕੋਲੋਂ ਇਨ੍ਹਾਂ ਅੰਕੜਿਆਂ ਬਾਰੇ ਤੇ ਨਾਲ ਹੀ ਥਰੂਰ ਨੂੰ ਦਿੱਤੀ ਚਿੱਠੀ ਦੇ ਸਿਆਸੀ ਮਾਅਨੇ ਪੁੱਛਣ ਦੀ ਲੋੜ ਹੈ।
#Unpopular_Opinions
#Unpopular_Ideas