Sri Darbar Sahib bomb threats: Faridabad engineer detained
24-year-old unemployed software engineer Shubham Dubey brought to Amritsar for questioning, Punjab Police probing his role in sending threat emails to SGPC recently.Punjab Police on Friday detained a 24-year-old software engineer, Shubham Dubey, from Faridabad in Haryana in connection with the recent emails sent to the Shiromani Gurdwara Parbandhak Committee (SGPC), threatening to blow up Sri Darbar Sahib with RDX.
Sri Darbar Sahib -ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ eMail ਭੇਜਣ ਵਾਲਾ ਨਿਕਲਿਆ ਹਿੰਦੂੂ ਅੱਤਵਾਦ ਸੰਜੀਵ ਕੁਮਾਰ ਦੂਬੇ , ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਸਾਂਝੀ ਕੀਤੀ ਜਾਣਕਾਰੀ
ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਮਾਮਲੇ ‘ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਫ਼ਰੀਦਾਬਾਦ ਤੋਂ ਫੜਿਆ ਸਾਫਟਵੇਅਰ ਇੰਜੀਨੀਅਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰਡੀਐਕਸ ਧਮਾਕੇ ਕਰਨ ਸੰਬੰਧੀ ਈਮੇਲ ਭੇਜਣ ਵਾਲਾ ਸ਼ੁਭਮ ਦੂਬੇ ਸਾਫਟਵੇਅਰ ਇੰਜੀਨੀਅਰ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸ਼ੁਭਮ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸ਼ੁਭਮ ਦੂਬੇ ਦੀ ਅਧਿਕਾਰਤ ਗ੍ਰਿਫ਼ਤਾਰੀ ਨਹੀਂ ਹੋਈ ਪਰ ਉਸ ਨੂੰ ਨੋਟਿਸ ‘ਤੇ ਇਸ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰਡੀਐਕਸ ਧਮਾਕੇ ਕਰਨ ਸੰਬੰਧੀ ਈਮੇਲ ਭੇਜਣ ਵਾਲਾ ਸ਼ੁਭਮ ਦੂਬੇ ਸਾਫਟਵੇਅਰ ਇੰਜੀਨੀਅਰ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸ਼ੁਭਮ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸ਼ੁਭਮ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸ਼ੁਭਮ ਦੂਬੇ ਦੀ ਅਧਿਕਾਰਤ ਗ੍ਰਿਫ਼ਤਾਰੀ ਨਹੀਂ ਹੋਈ ਪਰ ਉਸ ਨੂੰ ਨੋਟਿਸ ‘ਤੇ ਇਸ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸੀਪੀ ਨੇ ਕਿਹਾ ਕਿ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਦੇ ਨਾਲ ਹੋਰ ਕਿੰਨੇ ਕੁ ਸਾਥੀ ਹਨ। ਇਸ ਤੋਂ ਇਲਾਵਾ ਸੀਪੀ ਨੇ ਕਿਹਾ ਕਿ ਇਹ ਵੱਖ-ਵੱਖ ਕੰਪਨੀਆਂ ਵਿੱਚ ਬਤੌਰ ਸਾਫਟਵੇਅਰ ਇੰਜੀਨੀਅਰ ਕੰਮ ਕਰ ਚੁੱਕਾ ਹੈ ਅਤੇ ਇਸ ਸਮੇਂ ਕੋਈ ਵੀ ਨੌਕਰੀ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੈਟ ਸੁਵਿਧਾਵਾਂ ਦਾ ਨਜਾਇਜ਼ ਫਾਇਦਾ ਚੁੱਕਦਿਆਂ ਹੋਇਆ ਇਸ ਵੱਲੋਂ ਈਮੇਲ ਕੀਤੀਆਂ ਗਈਆਂ ਹਨ। ਅਗਲੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ (Golden Temple Bomb Threat News) ਨੂੰ ਧਮਕੀ ਮਿਲਣ ਦੇ ਪਹਿਲੇ ਦਿਨ ਤੋਂ ਹੀ ਬਹੁਤ ਸੰਜੀਦਗੀ ਨਾਲ ਜਾਂਚ ਕੀਤੀ ਜਾ ਰਹੀ ਸੀ। ਧਮਕੀ ਈਮੇਲ ਤੋਂ ਬਾਅਦ ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਖਤ ਸੁਰਖਿਆ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਬੰਬ ਨਿਰੋਧਕ ਦਸਤੇ, ਡਾਗ ਸਕੁਐਡ ਤੈਨਾਤ ਕੀਤੇ ਗਏ ਸਨ। ਇਸਤੋਂ ਇਲਾਵਾ ਡੀਜੀਪੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਸ਼ੁਭਮ ਦੂਬੇ ਨਾਂਅ ਦਾ ਇੱਕ ਸਾਫਟਵੇਅਰ ਇੰਜੀਨੀਅਰ ਰਾਊਂਡਅਪ ਕੀਤਾ ਗਿਆ ਹੈ, ਜਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦਾ ਫੋਨ, ਲੈਪਟਾਪ ਆਦਿ ਚੀਜ਼ਾਂ ਕਬਜ਼ੇ ‘ਚ ਲਈਆਂ ਗਈਆਂ ਹਨ।
ਪੇਸ਼ੇ ਵੱਜੋਂ ਸਾਫਟਵੇਅਰ ਇੰਜੀਨੀਅਰ ਹੈ ਸ਼ੁਭਮ ਦੂਬੇ
ਮੁਲਜ਼ਮ ਦੀ ਬੀਟੈਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਵੱਖ ਵੱਖ ਕੰਪਨੀਆਂ ‘ਚ ਕੰਮ ਕਰ ਚੁੱਕਾ ਹੈ, ਜੋ ਕਿ 184, ਜਵਾਹਰ ਕਲੋਨੀ, ਐਨਆਈਟੀ ਫਰੀਦਾਬਾਦ ਦਾ ਰਹਿਣ ਵਾਲਾ ਹੈ। ਹਾਲਾਂਕਿ ਇਹ ਅਜੇ ਪੂਰੀ ਸਫਲਤਾ ਨਹੀਂ ਹੈ, ਜਿਸ ਬਾਰੇ ਅਜੇ ਹੋਰ ਜਾਣਕਾਰੀ ਆਉਣੀ ਬਾਕੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਦਿਆਂ ਮਾਇਕਰੋਸਾਫਟ ਨਾਲ ਰਾਬਤਾ ਕਾਇਮ ਕਰਕੇ ਜਾਣਕਾਰੀ ਮੰਗੀ ਗਈ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਇਹ ਧਮਕੀ ਵਾਲੀਆਂ ਈ-ਮੇਲਾਂ ਦਾ ਤਾਮਿਲਨਾਡੂ ਨਾਲ ਸਬੰਧ ਹੈ। ਇਨ੍ਹਾਂ ਈਮੇਲਾਂ ‘ਚ ਜਿਹੜੇ ਲੋਕਾਂ ਦੇ ਨਾਂਅ ਦਾ ਜ਼ਿਕਰ ਆਇਆ ਹੈ, ਉਹ ਦੱਖਣ ਭਾਰਤ ਨਾਲ ਸਬੰਧਤ ਹਨ।
72 ਘੰਟਿਆਂ ‘ਚ ਲਗਤਾਰ 3 ਵਾਰ ਆਈਆਂ ਮਿਲੀਆਂ ਸਨ ਧਮਕੀਆਂ
ਦੱਸ ਦਈਏ ਕਿ ਪਿਛਲੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ 72 ਘੰਟਿਆਂ ਵਿੱਚ ਲਗਾਤਾਰ 3 ਵਾਰ ਧਮਕੀਆਂ ਮਿਲੀਆਂ ਸਨ। ਮੁਲਜ਼ਮਾਂ ਵੱਲੋਂ 14, 15 ਅਤੇ 16 ਜੁਲਾਈ ਨੂੰ ਧਮਕੀ ਭਰੀਆਂ ਈਮੇਲ ਭੇਜ ਕੇ ਲੰਗਰ ਹਾਲ ਉਡਾਉਣ ਅਤੇ ਧਮਾਕਾ ਕੀਤੇ ਜਾਣ ਬਾਰੇ ਲਿਖਿਆ ਗਿਆ ਸੀ।
ਹਾਲਾਂਕਿ, ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸਤੋਂ ਇਲਾਵਾ ਪੁਲਿਸ ਵੱਲੋਂ ਵੀ ਸਖ਼ਤ ਜਾਂਚ ਨੂੰ ਯਕੀਨੀ ਬਣਾਉਣ ਲਈ ਉੱਥੇ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤੇ ਤੈਨਾਤ ਕੀਤੇ ਗਏ ਸਨ।