Ranveer Singh controversy : ਰਣਵੀਰ ਸਿੰਘ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਖੜਾ ਹੋਇਆ ਨਵਾਂ ਵਿਵਾਦ ! ਪਾਕਿਸਤਾਨੀ ਝੰਡੇ ‘ਤੇ ਇਤਰਾਜ਼
ਫਿਲਮ ਦੇ ਸੀਨ ਅਨੁਸਾਰ ਰਣਵੀਰ ਸਿੰਘ ਇਸ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਨਿਕਲਦੇ ਹੋਏ ਹੱਥ ਹਿਲਾਂਦੇ ਵੀ ਨਜ਼ਰ ਆ ਰਹੇ ਹਨ। ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਰਣਵੀਰ ਸਿੰਘ ਦੇ ਇਸ ਫਿਲਮ ਦੀ ਸ਼ੂਟਿੰਗ ਦੇ ਸੀਨ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ।
Ranveer Singh Movie Dhurandhar controversy : ਲੁਧਿਆਣਾ ਦੇ ਖੇੜਾ ਪਿੰਡ ਵਿੱਚ ਰਣਵੀਰ ਸਿੰਘ ਦੀ ਫਿਲਮ ਸ਼ੂਟਿੰਗ ਦੀ ਇੱਕ ਸੋਸ਼ਲ ਮੀਡੀਆ ‘ਤੇ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਣਵੀਰ ਸਿੰਘ ਦੇ ਹੱਥ ਵਿੱਚ ਏਕੇ47 ਫੜੀ ਹੈ ਅਤੇ ਪਿੰਡ ਦੇ ਹੀ ਇੱਕ ਘਰ ਦੀ ਛੱਤ ‘ਤੇ ਇੱਕ ਪਾਕਿਸਤਾਨੀ ਝੰਡਾ ਲੱਗਾ ਨਜਰ ਆ ਰਿਹਾ।
ਇਸ ਸੀਨ ਦੌਰਾਨ ਰਣਵੀਰ ਸਿੰਘ, ਇੱਕ ਘਰ ਦੀ ਛੱਤ ਤੋਂ ਛਾਲ ਮਾਰਦਾ ਵੀ ਨਜ਼ਰ ਆ ਰਿਹਾ। ਰਣਵੀਰ ਸਿੰਘ ਦਾ ਪਹਿਰਾਵਾ ਕਾਲੇ ਕੱਪੜੇ ਅਤੇ ਲੰਬੀ ਦਾੜੀ ਇਸ ਵੀਡੀਓ ਵਿੱਚ ਵੇਖਣ ਨੂੰ ਮਿਲ ਰਹੀ ਹੈ ਅਤੇ ਉਸਦੇ ਪਿੱਛੇ ਪਾਕਿਸਤਾਨੀ ਝੰਡਾ ਵੀ ਲੱਗਾ, ਜਿਸ ਨੂੰ ਵੇਖ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਫਿਲਮ ਦੇ ਸੀਨ ਨੂੰ ਲੈ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਫਿਲਮ ਦੇ ਸੀਨ ਅਨੁਸਾਰ ਰਣਵੀਰ ਸਿੰਘ ਇਸ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਨਿਕਲਦੇ ਹੋਏ ਹੱਥ ਹਿਲਾਂਦੇ ਵੀ ਨਜ਼ਰ ਆ ਰਹੇ ਹਨ। ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਰਣਵੀਰ ਸਿੰਘ ਦੇ ਇਸ ਫਿਲਮ ਦੀ ਸ਼ੂਟਿੰਗ ਦੇ ਸੀਨ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ।
ਸ਼ਿਵ ਸੈਨਾ ਦੇ ਆਗੂ ਸੰਦੀਪ ਥਾਪਰ ਨੇ ਇਸ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਬੇਕਸੂਰਾਂ ਨੂੰ ਬੜੀ ਬੇਰਹਿਮੀ ਦੇ ਨਾਲ ਪਾਕਿਸਤਾਨੀ ਅੱਤਵਾਦੀਆਂ ਨੇ ਗੋਲੀਆਂ ਦੇ ਨਾਲ ਭੁੰਨ ਕੇ ਉਹਨਾਂ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਇਸ ਦੇਸ਼ ਦੇ ਬਾਲੀਵੁੱਡ ਦੇ ਵੱਡੇ ਕਲਾਕਾਰ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੇ ਹਨ, ਜੋ ਬੜੀ ਸ਼ਰਮਨਾਕ ਗੱਲ ਹੈ। ਸੰਦੀਪ ਥਾਪਰ ਦਾ ਆਖਣਾ ਹੈ ਕਿ ਜਦੋਂ ਵੀ ਇਹ ਫਿਲਮ ਰਿਲੀਜ਼ ਹੋਈ ਤਾਂ ਉਹ ਇਸ ਫ਼ਿਲਮ ਦਾ ਡੱਟ ਕੇ ਵਿਰੋਧ ਕਰਨਗੇ।