Will blow up his car: Actor Salman Khan gets another death threat, case filed
ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲੀਸ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਇਕ ਸੁਨੇਹਾ ਮਿਲਿਆ ਹੈ ਅਤੇ ਇਸ ਸਬੰਧ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਟ੍ਰੈਫਿਕ ਪੁਲੀਸ ਦੀ ਵਟਸਐਪ ਹੈਲਪਲਾਈਨ ‘ਤੇ ਪ੍ਰਾਪਤ ਹੋਏ ਸੁਨੇਹੇ ਵਿੱਚ ਅਦਾਕਾਰ ਦੀ ਕਾਰ ਨੂੰ ਉਡਾਉਣ ਅਤੇ ਉਸਦੇ ਘਰ ਵਿਚ ਦਾਖਲ ਹੋ ਕੇ ਉਸਨੂੰ ਕੁੱਟਣ ਦੀ ਧਮਕੀ ਦਿੱਤੀ। ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦੇਣ ਉਪਰੰਤ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਟ੍ਰੈਫਿਕ ਪੁਲੀਸ ਹੈਲਪਲਾਈਨ ਨੂੰ ਹਾਲ ਹੀ ਵਿਚ 59 ਸਾਲਾ ਅਦਾਕਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਧਮਕੀ ਭਰੇ ਸੁਨੇਹੇ ਮਿਲੇ ਹਨ।