Cooker Delivery: 2022 ‘ਚ ਸ਼ਖਸ ਨੇ ਆਰਡਰ ਕੀਤਾ ਸੀ ਕੂਕਰ, 2 ਸਾਲ ਬਾਅਦ Amazon ਨੇ ਕੀਤਾ ਡਿਲੀਵਰ, ਸੋਸ਼ਲ ਮੀਡੀਆ ‘ਤੇ ਆ ਰਹੇ ਮਜ਼ੇਦਾਰ ਕਮੈਂਟ
Amazon Delivery: ਬਹੁਤ ਸਾਰੇ ਲੋਕ ਐਮਾਜ਼ਾਨ ਤੋਂ ਸ਼ਾਪਿੰਗ ਕਰਨੀ ਪਸੰਦ ਕਰਦੇ ਹਨ।ਇਹ ਕੰਪਨੀ ਬਹੁਤ ਸਾਰੇ ਦੇਸ਼ਾਂ ‘ਚ ਲੋਕਾਂ ਨੂੰ ਆਪਣੀ ਆਨਲਾਈਨ ਡਿਲੀਵਰੀ ਰਾਹੀਂ ਚੀਜ਼ਾਂ ਨੂੰ ਮੁਹੱਈਆ ਕਰਵਾਉਂਦੀ ਹੈ।
Amazon Cooker Delivery: ਆਨਲਾਈਨ ਯੁੱਗ ਹੈ ਜੋ ਸਾਡਾ ਮਨ ਕਰਦਾ ਹੈ ਅਸੀਂ ਝਟ ਫੋਨ ਚੁੱਕ ਕੇ ਆਨਲਾਈਨ ਆਰਡਰ ਕਰ ਦਿੰਦਾ ਹਾਂ ਅਤੇ ਉਹ ਚੀਜ਼ ਵੀ 4-5 ਜਾਂ ਹਫਤੇ ਦੇ ਅੰਦਰ ਘਰ ਪਹੁੰਚ ਜਾਂਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਰਹੇ ਗਏ। ਜੀ ਹਾਂ ਕਿਸੇ ਸ਼ਖਸ ਨੇ ਆਪਣੀ ਜ਼ਰੂਰ ਦੇ ਇੱਕ ਕੂਕਰ ਆਨਲਾਈਨ ਆਰਡਰ ਕੀਤਾ ਸੀ ਪਰ ਉਹ ਹਫਤੇ ਜਾਂ ਮਹੀਨੇ ਵਿੱਚ ਨਹੀਂ ਸਗੋਂ 2 ਸਾਲ ਬਾਅਦ ਡਿਲੀਵਰ ਹੋਇਆ।
ਜਦੋਂ ਵੀ ਅਸੀਂ ਐਮਾਜ਼ਾਨ ਤੋਂ ਕੋਈ ਚੀਜ਼ ਮੰਗਵਾਉਂਦੇ ਹਾਂ ਤਾਂ ਉਹ ਕੁੱਝ ਹੀ ਦਿਨਾਂ ‘ਚ ਗਾਹਕਾਂ ਦੇ ਆਰਡਰ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਹਨ। ਇਸ ਦੇ ਨਾਲ ਹੀ, ਜੇਕਰ ਆਰਡਰ ਪਸੰਦ ਨਹੀਂ ਆਉਂਦਾ ਹੈ ਜਾਂ ਇਸ ਵਿੱਚ ਕੁਝ ਗਲਤ ਹੈ, ਤਾਂ ਉਸ ਆਈਟਮ ਲਈ ਪੈਸੇ ਵਾਪਸ ਕਰ ਦਿੱਤੇ ਜਾਂਦੇ ਹਨ ਜਾਂ ਆਰਡਰ ਨੂੰ ਰੀਪਲੇਸ ਕਰਨ ਦਾ ਵਿਕਲਪ ਮਿਲਦਾ ਹੈ।
ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਕਿਉਂਕਿ ਇੱਕ ਵਿਅਕਤੀ ਨੇ ਇੱਕ ਆਰਡਰ ਦਿੱਤਾ ਸੀ ਜੋ ਐਮਾਜ਼ਾਨ ਦੁਆਰਾ 2 ਸਾਲਾਂ ਬਾਅਦ ਡਿਲੀਵਰ ਕੀਤਾ ਗਿਆ ਸੀ।
Thank you Amazon for delivering my order after 2 years.
The cook is elated after the prolonged wait, must be a very special pressure cooker! 🙏 pic.twitter.com/TA8fszlvKK
— Jay (@thetrickytrade) August 29, 2024
ਆਰਡਰ 2 ਸਾਲਾਂ ਬਾਅਦ ਦਿੱਤਾ ਗਿਆ
ਸੋਸ਼ਲ ਮੀਡੀਆ ਸਾਈਟ X ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਦੱਸਿਆ ਕਿ ਕਿਵੇਂ ਉਸ ਨੇ 2 ਸਾਲ ਪਹਿਲਾਂ Amazon ਤੋਂ ਪ੍ਰੈਸ਼ਰ ਕੁੱਕਰ ਦਾ ਆਰਡਰ ਕੀਤਾ ਸੀ, ਜੋ ਹੁਣ ਈ-ਕਾਮਰਸ ਵੈੱਬਸਾਈਟ ਨੇ ਉਸ ਨੂੰ ਡਿਲੀਵਰ ਕਰ ਦਿੱਤਾ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, Amazon ਨੂੰ 2 ਸਾਲ ਬਾਅਦ Cooker Delivery ਦੇਣ ਲਈ ਬਹੁਤ-ਬਹੁਤ ਧੰਨਵਾਦ। ਇੰਨੀ ਲੰਮੀ ਉਡੀਕ ਤੋਂ ਬਾਅਦ, ਮੇਰੀ ਰਸੋਈਆ ਬਹੁਤ ਖੁਸ਼ ਹੋ ਗਈ ਹੈ। ਇਹ ਇੱਕ ਬਹੁਤ ਹੀ ਖਾਸ ਪਰਾਸ਼ਰ ਕੂਕਰ ਹੈ। ਇਹ ਪੋਸਟ ਐਕਸ (ਪਹਿਲਾਂ ਟਵਿੱਟਰ) ਉੱਤੇ ਸਾਂਝਾ ਕੀਤਾ ਗਿਆ ਹੈ। ਇਸ ਪੋਸਟ ਨੂੰ @thetrickytrade ਦੁਆਰਾ ਸ਼ੇਅਰ ਕੀਤਾ ਗਿਆ ਹੈ।
It's in the news now, the amount matches exactly as posted by Jay @thetrickytrade pic.twitter.com/uFTYPOcg8h
— Sarang (@Sarang_Jainn) August 30, 2024
ਵਿਅਕਤੀ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਪੁੱਛਿਆ, ‘ਤੁਸੀਂ ਪਹਿਲਾਂ ਕੂਕਰ ‘ਚ ਕੀ ਬਣਾਓਗੇ ਜਾਂ ਇਸ ਨੂੰ ਮਿਊਜ਼ੀਅਮ ਨੂੰ ਦੇਣ ਬਾਰੇ ਸੋਚ ਰਹੇ ਹੋ?’ ਜਦਕਿ ਦੂਜੇ ਨੇ ਲਿਖਿਆ, ‘ਮੈਨੂੰ ਲੱਗਦਾ ਹੈ ਕਿ ਤੁਹਾਡਾ ਆਰਡਰ ਸਮਾਨਾਂਤਰ ਬ੍ਰਹਿਮੰਡ ਤੋਂ ਆ ਰਿਹਾ ਹੈ ਇਸ ਲਈ ਇੱਥੇ ਤੱਕ ਪਹੁੰਚਣ ‘ਚ 2 ਸਾਲ ਲੱਗ ਗਏ।’