Breaking News

ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟੇ ਸਣੇ ਕੀਤਾ ਗਿਆ ਗ੍ਰਿਫ਼ਤਾਰ

Parkash Singh son of SAD leader Sucha Singh Langah arrested with drugs by Himachal police ਜਲੰਧਰ- ਸ਼ਿਮਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਲੰਗਾਹ ਨੂੰ ਸ਼ਿਮਲਾ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸ਼ਿਮਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸ਼ਿਮਲਾ ਦੇ ਬੱਸ ਸਟੈਂਡ ਨੇੜਿਓਂ ਇਕ ਹੋਟਲ ‘ਚੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸ਼ਿਮਲਾ ਪੁਲਸ ਨੇ 42 ਗ੍ਰਾਮ ਚਿੱਟੇ ਸਣੇ ਪ੍ਰਕਾਸ਼ ਲੰਗਾਹ ਨੂੰ 1 ਔਰਤ ਸਾਥੀ ਸਮੇਤ ਕੁਲ 5 ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤਰ ਸੁੱਚਾ ਸਿੰਘ ਲੰਗਾਹ ਵਾਸੀ ਮਕਾਨ ਨੰਬਰ 512 ਸੈਕਟਰ 36 ਚੰਡੀਗੜ੍ਹ, ਅਵਨੀ (19) ਪੁੱਤਰੀ ਵਿਕਾਸ ਨੇਗੀ ਵਾਸੀ ਪਿੰਡ ਸਾਂਗਲਾ, ਕਿਨੌਰ, ਅਜੈ ਕੁਮਾਰ (27) ਪੁੱਤਰ ਚਮਨ ਲਾਲ, ਵੀ.ਪੀ.ਓ. ਨਰਖੇਰੀਆ, ਪਟਿਆਲਾ, ਅਤੇ ਸ਼ੁਭਮ ਕੌਸ਼ਲ (26) ਪੁੱਤਰ ਸੰਦੀਪ ਕੌਸ਼ਲ ਮਕਾਨ ਨੰਬਰ 204, ਬਲਾਕ-ਏ ਕਾਂਸਲ ਸੈਕਟਰ 1, ਚੰਡੀਗੜ੍ਹ, ਅਤੇ ਬਲਵਿੰਦਰ (22) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ, ਨਵਾਂ ਗਾਓਂ ਮੋਹਾਲੀ ਵਜੋਂ ਹੋਈ ਹੈ।

ਸ਼ਿਮਲਾ ਪੁਲਸ ਦੇ ਐੱਸ.ਪੀ. ਸੰਜੀਵ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਨੂੰ ਇਕ ਹੋਟਲ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪ੍ਰਕਾਸ਼ ਲੰਗਾਹ ਨੂੰ ਪਹਿਲਾਂ ਵੀ ਨਸ਼ੇ ਦੇ ਮਾਮਲੇ ‘ਚ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲਸ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਦੇ ਹੋਰ ਕੁਨੈਕਸ਼ਨਾਂ ਦੀ ਵੀ ਜਾਂਚ ਕਰੇਗੀ ਤੇ ਇਨ੍ਹਾਂ ਦੇ ਹੋਰ ਤਸਕਰਾਂ ਨਾਲ ਸੰਪਰਕਾਂ ਨੂੰ ਵੀ ਖੰਗਾਲੇਗੀ।