BJP leader and actress Namitha asked to prove Hindu identity at temple: ‘Spoke rudely and demanded certificate…’
‘ਹਿੰਦੂ ਹੋਣ ਦਾ ਸਬੂਤ ਦਿਖਾਓ’, ਮੰਦਰ ਦੇ ਬਾਹਰ ਰੋਕੀ ਗਈ ਮਸ਼ਹੂਰ ਅਦਾਕਾਰਾ, ਅਧਿਕਾਰੀਆਂ ‘ਤੇ ਲਗਾਏ ਬਦਸਲੂਕੀ ਦੇ ਦੋਸ਼
BJP leader Namita: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਨੇਤਾ ਨਮਿਤਾ ਨੇ ਹਾਲ ਹੀ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਿਸ ਨੂੰ ਲੈ ਸੋਸ਼ਲ ਮੀਡੀਆ ਉੱਪਰ ਹੰਗਾਮਾ ਮੱਚ ਗਿਆ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ
: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਨੇਤਾ ਨਮਿਤਾ ਨੇ ਹਾਲ ਹੀ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਿਸ ਨੂੰ ਲੈ ਸੋਸ਼ਲ ਮੀਡੀਆ ਉੱਪਰ ਹੰਗਾਮਾ ਮੱਚ ਗਿਆ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਮੀਨਾਕਸ਼ੀ ਸੁੰਦਰੇਸ਼ਵਰ ਮੰਦਰ ‘ਚ ਉਸ ਨਾਲ ਕੀ ਹੋਇਆ ਸੀ। ਹਾਲਾਂਕਿ ਮੰਦਰ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਅਤੇ ਉਸ ਦੇ ਪਤੀ ਨੇ ਮਾਸਕ ਪਾਇਆ ਹੋਇਆ ਸੀ। ਬਸ ਇਸ ਲਈ ਪੁੱਛਿਆ ਗਿਆ।
ਅਦਾਕਾਰਾ ਅਤੇ ਭਾਜਪਾ ਨੇਤਾ ਨਮਿਤਾ ਨੇ ਦੋਸ਼ ਲਗਾਇਆ ਹੈ ਕਿ ਸੋਮਵਾਰ, 26 ਅਗਸਤ ਨੂੰ ਤਾਮਿਲਨਾਡੂ ਦੇ ਮਦੁਰਾਈ ਵਿੱਚ ਮੀਨਾਕਸ਼ੀ ਸੁੰਦਰੇਸ਼ਵਰ ਮੰਦਰ ਦੇ ਦਰਸ਼ਨਾਂ ਦੌਰਾਨ ਉਸ ਤੋਂ ਹਿੰਦੂ ਹੋਣ ਦਾ ਸਬੂਤ ਮੰਗਿਆ ਗਿਆ ਸੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਸ ਨੇ ਦੋਸ਼ ਲਾਇਆ ਕਿ ਮੰਦਰ ਦੇ ਇੱਕ ਅਧਿਕਾਰੀ ਨੇ ਉਸ ਨੂੰ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਅਤੇ ਉਸ ਤੋਂ ਹਿੰਦੂ ਹੋਣ ਦਾ ਸਬੂਤ ਮੰਗਿਆ।
ਅਦਾਕਾਰਾ ਨਮਿਤਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਕੀਤੀ
ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ‘ਚ ਕਿਹਾ, ‘ਪਹਿਲੀ ਵਾਰ ਮੈਨੂੰ ਆਪਣੇ ਹੀ ਦੇਸ਼ ਅਤੇ ਆਪਣੀ ਜਗ੍ਹਾ ‘ਤੇ ਬੇਗਾਨਗੀ ਮਹਿਸੂਸ ਹੋਈ, ਕਿਉਂਕਿ ਮੈਨੂੰ ਖੁਦ ਨੂੰ ਹਿੰਦੂ ਸਾਬਤ ਕਰਨਾ ਪਿਆ। ਗੱਲ ਇਹ ਨਹੀਂ ਹੈ ਕਿ ਮੈਨੂੰ ਇਸ ਬਾਰੇ ਪੁੱਛਿਆ ਗਿਆ, ਪਰ ਗੱਲ ਇਹ ਹੈ ਕਿ ਮੈਨੂੰ ਇਸਦੇ ਬਾਰੇ ਕਿਵੇਂ ਪੁੱਛਿਆ ਗਿਆ। ਉਹ ਅਫ਼ਸਰ ਅਤੇ ਉਸਦਾ ਇੱਕ ਸਹਾਇਕ ਵੀ ਬਹੁਤ ਰੁੱਖਾ ਅਤੇ ਹੰਕਾਰੀ ਸੀ।
ਨਮਿਤਾ ਨੇ ਅਧਿਕਾਰੀਆਂ ‘ਤੇ ਲਗਾਏ ਦੋਸ਼
ਅਭਿਨੇਤਰੀ, ਜੋ ਕਿ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਹੈ, ਉਨ੍ਹਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਉਹ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਈ ਸੀ ਅਤੇ ਉਸਦਾ ਵਿਆਹ ਤਿਰੂਪਤੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪੁੱਤਰ ਦਾ ਨਾਂ ਭਗਵਾਨ ਕ੍ਰਿਸ਼ਨ ਰੱਖਿਆ ਗਿਆ ਹੈ। ‘ਉਨ੍ਹਾਂ ਅਧਿਕਾਰੀਆਂ ਨੇ ਮੇਰੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਅਤੇ ਮੇਰੀ ਜਾਤ ਅਤੇ ਧਰਮ ਸਾਬਤ ਕਰਨ ਲਈ ਮੇਰੇ ਕੋਲੋਂ ਸਰਟੀਫਿਕੇਟ ਵੀ ਮੰਗਿਆ।’
ਮੰਦਰ ਦੇ ਅਧਿਕਾਰੀ ਨੇ ਸਪੱਸ਼ਟੀਕਰਨ ਦਿੱਤਾ
ਹਾਲਾਂਕਿ, ਨਮਿਤਾ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ, ਮੰਦਰ ਪ੍ਰਬੰਧਨ ਨੇ ਕਿਹਾ, ‘ਨਮਿਤਾ ਨੇ ਮਾਸਕ ਪਾਇਆ ਹੋਇਆ ਸੀ। ਇਸ ਲਈ ਉਸ ਨੂੰ ਰੋਕਿਆ ਗਿਆ ਅਤੇ ਪੁੱਛਿਆ ਗਿਆ ਕਿ ਕੀ ਉਹ ਹਿੰਦੂ ਹੈ। ਸਪੱਸ਼ਟੀਕਰਨ ਦੇਣ ਤੋਂ ਬਾਅਦ ਉਨ੍ਹਾਂ ਨੂੰ ਮੱਥੇ ‘ਤੇ ਕੁਮਕੁਮ ਲਗਾ ਕੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ।
Vanakkam🙏
For the very first time, I felt alienated in my own country and in my own place that I needed to prove myself as a Hindu!
It’s not about that I was asked about it, but instead HOW I was asked about it. Very Rude and Arrogant officer and his One Assistant too.
I request P. K. Sekar Babu ji to take necessary actions against this officer perhaps I am wrong about the officer
names •
Heartfelt thanks to IS police team for helping us to have darsan and safe return