Abhishek-Janhvi Kapoor: ਅਭਿਸ਼ੇਕ-ਐਸ਼ਵਰਿਆ ਦੇ ਵਿਆਹ ‘ਚ ਰੁਕਾਵਟ ਬਣੀ ਸੀ ਇਹ ਮਾਡਲ, ਹੱਥ ਦੀ ਨਸ ਕੱਟ ਕੀਤਾ ਖੂਬ ਹੰਗਾਮਾ
Abhishek Bachchan-Janhvi Kapoor: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਵਿਆਹੁਤਾ ਜ਼ਿੰਦਗੀ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਇਸ ਜੋੜੇ ਦੇ ਤਲਾਕ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ।
Abhishek Bachchan-Janhvi Kapoor: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਵਿਆਹੁਤਾ ਜ਼ਿੰਦਗੀ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਇਸ ਜੋੜੇ ਦੇ ਤਲਾਕ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ। ਹਾਲ ਹੀ ‘ਚ ਅਭਿਸ਼ੇਕ ਬੱਚਨ ਨੇ ਇਸ ਅਟਕਲਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ। ਅਭਿਸ਼ੇਕ ਬੱਚਨ ਉਸ ਸਮੇਂ ਕਾਫੀ ਸੁਰਖੀਆਂ ‘ਚ ਸਨ ਅਤੇ ਬਾਲੀਵੁੱਡ ਦੇ ਮਸ਼ਹੂਰ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ।
ਕੀ ਅਭਿਸ਼ੇਕ ਦਾ ਪਹਿਲਾਂ ਵੀ ਹੋਇਆ ਵਿਆਹ
ਦੱਸ ਦੇਈਏ ਕਿ ਅਭਿਸ਼ੇਕ ਅਤੇ ਐਸ਼ਵਰਿਆ ਨੇ ਸਾਲ 2007 ਵਿੱਚ ਇੱਕ-ਦੂਜੇ ਨਾਲ ਵਿਆਹ ਕੀਤਾ ਸੀ ਅਤੇ ਉਸ ਸਮੇਂ ਇਸ ਵਿਆਹ ਨੂੰ ਰੋਕਣ ਲਈ ਜਾਨ੍ਹਵੀ ਕਪੂਰ ਨੇ ਆਪਣਾ ਗੁੱਟ ਵੱਢ ਦਿੱਤਾ ਸੀ। ਇਹ ਜਾਨ੍ਹਵੀ ਕਪੂਰ ਕੋਈ ਬਾਲੀਵੁੱਡ ਹੀਰੋਇਨ ਨਹੀਂ ਸੀ ਸਗੋਂ ਇੱਕ ਮਾਡਲ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਅਭਿਸ਼ੇਕ ਬੱਚਨ ਪਹਿਲਾਂ ਹੀ ਉਸ ਨਾਲ ਵਿਆਹ ਕਰ ਚੁੱਕੇ ਹਨ।
ਜਾਨ੍ਹਵੀ ਕਪੂਰ ਨਾਮ ਦੀ ਮਾਡਲ ਨੇ ਲਗਾਏ ਸੀ ਇਲਜ਼ਾਮ
ਜਾਨ੍ਹਵੀ ਕਪੂਰ ਨਾਮ ਦੀ ਇੱਕ ਮਾਡਲ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਬੱਚਨ ਨੇ 2006 ਵਿੱਚ ਗੁਪਤ ਰੂਪ ਵਿੱਚ ਉਸ ਨਾਲ ਵਿਆਹ ਕੀਤਾ ਸੀ। ਜਾਨ੍ਹਵੀ ਨੇ ਅਭਿਸ਼ੇਕ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਸੀ, ਪਰ ਉਸ ਕੋਲ ਨਾ ਤਾਂ ਵਿਆਹ ਦਾ ਕੋਈ ਸਬੂਤ ਸੀ ਅਤੇ ਨਾ ਹੀ ਕੋਈ ਗਵਾਹ। ਜਿਸ ਕਾਰਨ ਪੁਲਿਸ ਨੇ ਅਭਿਸ਼ੇਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਜਾਨ੍ਹਵੀ ਨੇ ਵਿਆਹ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਸ ਨੇ ਵਿਆਹ ਵਾਲੇ ਦਿਨ ਆਪਣਾ ਗੁੱਟ ਕੱਟ ਲਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਉਸ ਸਮੇਂ ਜਾਨ੍ਹਵੀ ਨੇ ਕਾਫੀ ਹੰਗਾਮਾ ਕੀਤਾ ਸੀ, ਜਿਸ ਕਾਰਨ ਐਸ਼ਵਰਿਆ ਅਤੇ ਅਭਿਸ਼ੇਕ ਦੇ ਵਿਆਹ ਦਾ ਜਸ਼ਨ ਵਿਗੜ ਗਿਆ ਸੀ।
ਜੋੜੇ ਦੇ ਵਿਆਹ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਸੀ ਅਤੇ ਜੋੜੇ ਨੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਿੱਚ ਸੱਤ ਫੇਰੇ ਲਏ ਸਨ। ਇਸ ਬਾਰੇ ਪੁੱਛੇ ਜਾਣ ‘ਤੇ ਬੱਚਨ ਪਰਿਵਾਰ ਤੋਂ ਪਤਾ ਲੱਗਾ ਕਿ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਬੀਮਾਰ ਸੀ, ਜਿਸ ਕਾਰਨ ਵਿਆਹ ਸਾਦਗੀ ਨਾਲ ਹੋਇਆ ਸੀ।
ਐਸ਼ਵਰਿਆ ਤੋਂ ਪਹਿਲਾਂ ਇਸ ਮਾਡਲ ਨਾਲ ਗੁੱਪ-ਚੁੱਪ ਹੋਇਆ ਸੀ ਅਭਿਸ਼ੇਕ ਬੱਚਨ ਦਾ ਵਿਆਹ, ਖੁਲਾਸਾ ਹੋਣ ‘ਤੇ ਮੱਚਿਆ ਹੰਗਾਮਾ…
ਲਿੰਕ ਕਮੈਂਟ ਬਾੱਕਸ ‘ਚ👇