Breaking News

ਉਸਨੇ ਮੇਰੇ ਸਾਹਮਣੇ ਆਪਣਾ ਪ੍ਰਾਈਵੇਟ ਪਾਰਟ…, ਕੋਲਕਾਤਾ ਰੇਪ ਕਾਂਡ ਦੇ ਦੌਰਾਨ ਇਸ ਅਦਾਕਾਰਾ ਦਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ ਕਿ ਮੈਂ ਸਾਲਾਂ ਤੱਕ ਖੁਦ ਨੂੰ…

ਉਸਨੇ ਮੇਰੇ ਸਾਹਮਣੇ ਆਪਣਾ ਪ੍ਰਾਈਵੇਟ ਪਾਰਟ…, ਕੋਲਕਾਤਾ ਰੇਪ ਕਾਂਡ ਦੇ ਦੌਰਾਨ ਇਸ ਅਦਾਕਾਰਾ ਦਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ ਕਿ ਮੈਂ ਸਾਲਾਂ ਤੱਕ ਖੁਦ ਨੂੰ…

Bollywood actress: ਕੋਲਕਾਤਾ ਰੇਪ ਕਾਂਡ ਦੱਸਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਔਰਤਾਂ ਕਿੰਨੀ ਕੁ ਸੁਰੱਖਿਅਤ ਹਨ। ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸੇ ਦੌਰਾਨ ਬਾਲੀਵੁੱਡ ਦੀ ਇੱਕ ਅਦਾਕਾਰਾ ਨੇ ਆਪਣੇ ਨਾਲ ਬਿਤਿਆ ਕਿੱਸਾ..


Celina Jaitly Post: ਪੂਰਾ ਦੇਸ਼ ਇਸ ਸਮੇਂ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਹੋਈ ਦਰਿੰਦਗੀ ਨੂੰ ਲੈ ਕੇ ਸਦਮੇ ਦੇ ਵਿੱਚ ਹੈ। ਜਿਸ ਕਰਕੇ ਦੇਸ਼ ਭਰ ਵਿੱਚ ਰੋਸ ਹੈ। ਇਸ ਘਟਨਾ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਨਿਰਭਿਆ ਕਾਂਡ ਦੀ ਯਾਦ ਦਵਾ ਦਿੱਤੀ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਕ ਪਾਸੇ ਮਹਿਲਾ ਸਿਖਿਆਰਥੀ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ‘ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਆਲੀਆ ਭੱਟ, ਕਰੀਨਾ ਕਪੂਰ ਖਾਨ, ਸੋਨਾਕਸ਼ੀ ਸਿਨਹਾ, ਵਰੁਣ ਧਵਨ ਸਮੇਤ ਹੋਰ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਪੋਸਟਾਂ ਰਾਹੀਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਹੁਣ ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਆਪਣੇ ਬਚਪਨ ‘ਚ ਉਸ ਨਾਲ ਵਾਪਰੀ ਇਕ ਘਟਨਾ ਬਾਰੇ ਦੱਸਿਆ, ਜਿਸ ਲਈ ਉਹ ਸਾਲਾਂ ਤੱਕ ਖੁਦ ਨੂੰ ਦੋਸ਼ੀ ਠਹਿਰਾਉਂਦੀ ਰਹੀ।

ਸੇਲੀਨਾ ਜੇਤਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਲੰਬੇ ਨੋਟ ਦੇ ਨਾਲ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਅਦਾਕਾਰਾ ਨੇ ਆਪਣੇ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਸੇਲੀਨਾ ਨੇ ਲਿਖਿਆ, ‘ਪੀੜਤਾ ਹਮੇਸ਼ਾ ਦੋਸ਼ੀ ਹੁੰਦੀ ਹੈ: ਇਸ ਤਸਵੀਰ ‘ਚ ਮੈਂ 6ਵੀਂ ਜਮਾਤ ‘ਚ ਸੀ, ਜਦੋਂ ਨੇੜੇ ਦੀ ਯੂਨੀਵਰਸਿਟੀ ਦੇ ਲੜਕੇ ਮੇਰੇ ਸਕੂਲ ਦੇ ਬਾਹਰ ਇੰਤਜ਼ਾਰ ਕਰਨ ਲੱਗੇ।

ਉਹ ਹਰ ਰੋਜ਼ ਘਰੋਂ ਤੋਂ ਲੈ ਕੇ ਸਕੂਲ ਤੱਕ ਰਿਕਸ਼ੇ ਦਾ ਪਿੱਛਾ ਕਰਦੇ ਸੀ। ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਬਹਾਨਾ ਬਣਾਇਆ ਅਤੇ ਕੁਝ ਦਿਨਾਂ ਬਾਅਦ, ਮੇਰਾ ਧਿਆਨ ਖਿੱਚਣ ਲਈ, ਉਨ੍ਹਾਂ ਨੇ ਸੜਕ ਦੇ ਵਿਚਕਾਰ ਮੇਰੇ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਕਿਸੇ ਰਾਹਗੀਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

ਉਸਨੇ ਆਪਣੇ ਪ੍ਰਾਈਵੇਟ ਪਾਰਟ ਨੂੰ ਮੇਰੇ ਸਾਹਮਣੇ ਨੰਗਾ ਕੀਤਾ …
ਸੇਲੀਨਾ ਨੇ ਅੱਗੇ ਲਿਖਿਆ, ‘ਇੱਕ ਅਧਿਆਪਕ ਨੇ ਮੈਨੂੰ ਦੱਸਿਆ, ਇਹ ਇਸ ਲਈ ਹੋਇਆ ਸੀ ਕਿਉਂਕਿ ਮੈਂ ‘ਬਹੁਤ ਮਾਡਰਨ ਸੀ ਅਤੇ ਢਿੱਲੇ ਕੱਪੜੇ ਨਹੀਂ ਪਹਿਨੇ ਸਨ ਅਤੇ ਆਪਣੇ ਵਾਲਾਂ ਨੂੰ ਤੇਲ ਲਗਾ ਕੇ ਗੁੱਤ ਨਹੀਂ ਕੀਤੀ ਸੀ, ਇਸ ਲਈ ਇਹ ਮੇਰੀ ਗਲਤੀ ਸੀ!’ ਇਸ ਉਮਰ ਵਿੱਚ ਇਹ ਵੀ ਸੀ ਕਿ ਸਵੇਰੇ ਸਕੂਲੀ ਰਿਕਸ਼ੇ ਦੀ ਉਡੀਕ ਵਿੱਚ ਇੱਕ ਆਦਮੀ ਨੇ ਮੈਨੂੰ ਪਹਿਲੀ ਵਾਰ ਆਪਣਾ ਪ੍ਰਾਈਵੇਟ ਪਾਰਟ ਦਿਖਾਇਆ।


ਕਈ ਸਾਲਾਂ ਤੱਕ ਮੈਂ ਇਸ ਘਟਨਾ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਅਤੇ ਆਪਣੇ ਮਨ ਵਿੱਚ ਅਧਿਆਪਕ ਦੇ ਸ਼ਬਦ ਦੁਹਰਾਉਂਦੀ ਰਹੀ ਕਿ ਇਹ ਮੇਰੀ ਗਲਤੀ ਸੀ! ਮੈਨੂੰ ਅਜੇ ਵੀ ਯਾਦ ਹੈ ਕਿ 11ਵੀਂ ਜਮਾਤ ਵਿਚ ਉਨ੍ਹਾਂ ਨੇ ਮੇਰੀ ਸਕੂਟਰੀ ਦੀ ਬ੍ਰੇਕ ਤਾਰ ਕੱਟ ਦਿੱਤੀ ਸੀ ਕਿਉਂਕਿ ਮੈਂ ਯੂਨੀਵਰਸਿਟੀ ਵਿਚ ਉਨ੍ਹਾਂ ਲੜਕਿਆਂ ਨੂੰ ਸਵੀਕਾਰ ਨਹੀਂ ਕਰ ਰਹੀ ਸੀ ਜੋ ਮੈਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਮੇਰੇ ਸਕੂਟਰੀ ‘ਤੇ ਅਸ਼ਲੀਲ ਨੋਟ ਛੱਡ ਦਿੰਦੇ ਸਨ।


ਸੇਲੀਨਾ ਨੇ ਅੱਗੇ ਲਿਖਿਆ, ‘ਮੇਰੇ ਪੁਰਸ਼ ਦੋਸਤ ਮੇਰੇ ਲਈ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਾਡੇ ਅਧਿਆਪਕਾਂ ਨੂੰ ਦੱਸਿਆ। ਮੇਰੇ ਕਲਾਸ ਟੀਚਰ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਕਿਹਾ, ‘ਤੁਸੀਂ ਇੱਕ ਫਾਰਵਰਡ ਕਿਸਮ ਦੀ ਲੜਕੀ ਲੱਗਦੀ ਹੋ, ਤੁਸੀਂ ਇੱਕ ਸਕੂਟਰੀ ‘ਤੇ ਸਵਾਰ ਹੋ ਅਤੇ ਜੀਨਸ ਪਹਿਨ ਕੇ extra classes ਵਿੱਚ ਜਾਂਦੀ ਹੋ ਅਤੇ ਛੋਟੇ ਖੁੱਲ੍ਹੇ ਵਾਲ ਰੱਖਦੀ ਹੋ, ਇਸ ਲਈ ਮੁੰਡੇ ਤੁਹਾਨੂੰ ਇੱਕ ਵਿਗੜੀ ਹੋਈ ਕੁੜੀ ਸਮਝਦੇ ਹਨ’ ਹਮੇਸ਼ਾ ਮੇਰੀ ਗਲਤੀ…’

ਅਦਾਕਾਰਾ ਨੇ ਅੱਗੇ ਕਿਹਾ- ”ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸਕੂਟਰੀ ਤੋਂ ਛਾਲ ਮਾਰ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਸਕੂਟਰੀ ਦੀਆਂ ਬ੍ਰੇਕ ਵਾਲੀ ਤਾਰਾਂ ਕੱਟ ਦਿੱਤੀਆਂ ਸਨ। ਮੈਂ ਬੁਰੀ ਤਰ੍ਹਾਂ ਜ਼ਖਮੀ ਸੀ ਅਤੇ ਫਿਰ ਵੀ ਇਹ ਮੇਰੀ ਗਲਤੀ ਸੀ। ਮੇਰੀ ਸਕੂਟਰੀ ਖਰਾਬ ਹੋ ਗਈ…ਮੈਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸੱਟ ਲੱਗੀ…”

ਸਾਡੇ ਦੇਸ਼ ਲਈ ਦੋ ਜੰਗਾਂ ਲੜਨ ਵਾਲੇ ਮੇਰੇ ਸੇਵਾਮੁਕਤ ਕਰਨਲ ਨਾਨਾ ਬੁਢਾਪੇ ਵਿੱਚ ਮੈਨੂੰ ਸਕੂਲ ਛੱਡਣਾ ਅਤੇ ਵਾਪਸ ਲੈ ਕੇ ਜਾਣਾ ਪਿਆ… ਮੈਨੂੰ ਅੱਜ ਵੀ ਉਹ ਮੁੰਡੇ ਯਾਦ ਹਨ ਜਿਨ੍ਹਾਂ ਨੇ ਮੇਰਾ ਪਿੱਛਾ ਕੀਤਾ ਅਤੇ ਮੇਰੇ ਸਕੂਟਰੀ ਨੂੰ ਵੀ ਨੁਕਸਾਨ ਪਹੁੰਚਾਇਆ, ਉਨ੍ਹਾਂ ਨੇ ਮੇਰੇ ਕਰਨਲ ਨਾਨਾ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਆਪਣੇ ਹੱਕ ਦੀ ਰਾਖੀ ਕਰੀਏ ਕਿ ਅਸੀਂ ਦੋਸ਼ੀ ਨਹੀਂ ਹਾਂ!’ ਸੇਲਿਨਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਆ ਰਹੇ ਹਨ।

THE VICTIM IS ALWAYS AT FAULT : In this pic I was in 6th grade only when boys from a nearby university started to wait outside my school.They would follow the school rickshaw making catcalls all the way home everyday. I pretended not to notice them and few days later because of that they started throwing stones at me in the middle of the road to get my attention. Not one bystander batted an eye. I was told by a teacher : It was because I was “too westernised and did not wear loose clothes and did not tie my hair in two braids with oil it was my fault !” It was also at this age when a man first flashed his private parts to me while waiting for the school rickshaw in the morning. For many years I blamed myself for this incident which I kept to myself running the words of the teacher again and again in my mind that it was MY FAULT!
In 11th grade I still remember they cut the wire of my scooty’s brakes because I was not acknowledging the university boys who heckled and called me rude names & left lewd notes on my scooty. My male class mates got scared for me and told our teachers. My class teacher called me and told me “You come across as a FORWARD type of girl, riding a scooty and wearing jeans to extra classes with short open hair that’s why boys think you are of a loose character” It was always my fault. I still remember that day jumping off my scooty to save myself because of my brake wires being cut off. I was hurt badly and yet it was my fault. My Scooty was damaged… I was both physically and psychologically hurt… And I was told it was MY FAULT!
My retired Colonel Grandfather who fought two wars for our country in his old age had to take to escorting me back n forth to school… I still remember those rude boys who chased me even damaging my scooty they also passed derogatory remarks on my retired colonel grandfather making fun of him. Nana stood and stared at them and then he turned away shook his head and I could read his face as he walked away with me. His disgust at the very people he laid his life on line for. It’s time to stand up and ask for our right to be protected WE ARE NOT AT FAULT !

ਉਸਨੇ ਮੇਰੇ ਸਾਹਮਣੇ ਆਪਣਾ ਪ੍ਰਾਈਵੇਟ ਪਾਰਟ…ਇਸ ਅਦਾਕਾਰਾ ਦਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ ਕਿ ਮੈਂ ਸਾਲਾਂ ਤੱਕ ਖੁਦ ਨੂੰ…
ਲਿੰਕ ਕਮੈਂਟ ਬਾਕਸ ‘ਚ