Dancer Model Row: ਮੈਰਿਜ ਪੈਲੇਸ ਵੀਡੀਓ ਮਾਮਲਾ; ਡਾਂਸ ਕਰ ਰਹੀ ਕੁੜੀ ‘ਤੇ ਗਲਾਸ ਮਾਰਨ ਵਾਲਾ ਨਿਕਲਿਆ ਪੁਲਿਸ ਮੁਲਾਜ਼ਮ, ਲੜਕੀ ਨੇ ਦੱਸੀ ਸਾਰੀ ਕਹਾਣੀ
Dancer Model Row: ਸਮਰਾਲਾ ਦੇ ਮੈਰਿਜ ਪੈਲੇਸ ਦੀ ਇੱਕ ਵੀਡੀਓ ਵਾਇਰਲ ਹੋਈ ਰਹੀ ਹੈ ਜਿਸ ਵਿੱਚ ਸਟੇਜ ‘ਤੇ ਇੱਕ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਲੜਕਿਆਂ ਨਾਲ ਟਕਰਾਅ ਹੋ ਜਾਂਦਾ ਹੈ ਜਿਸ ਵਿੱਚ ਉਹ ਗਾਲਾਂ ਕੱਢ ਰਹੀ ਹੈ। ਜਿਸ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ।
ਇਸ ਵਿਵਾਦ ਤੋਂ ਬਾਅਦ ਲੜਕੀ ਨੇ ਆਪਣੇ ਘਰ ਇੱਕ ਪ੍ਰੈਸ ਕਾਨਫਰਸ ਕੀਤੀ ਜਿਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਨਾਮ ਸਿਮਰ ਸੰਧੂ ਹੈ। ਸਾਨੂੰ ਆਏ ਦਿਨ ਰੈਗੂਲਰ ਹੀ ਸਟੇਜ ‘ਤੇ ਪਰਫੋਰਮੈਂਸ ਕਰਦੇ ਹੋਏ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੋ ਇਸ ਵੀਡੀਓ ਵਿੱਚ ਹੋਇਆ ਉਸ ਨੇ ਮੇਰੇ ਮਨ ਨੂੰ ਬੜੀ ਠੇਸ ਪਹੁੰਚਾਈ।
ਸਟੇਜ ਦੇ ਥੱਲੇ ਖੜੇ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਤੂੰ ਥੱਲੇ ਆ ਕੇ ਸਾਡੇ ਨਾਲ ਡਾਂਸ ਕਰ ਅਤੇ ਮੈਂ ਥੱਲੇ ਆਉਣ ਤੋਂ ਮਨਾ ਕਰ ਦਿੱਤਾ। ਤਾਂ ਉਸ ਬੰਦੇ ਨੇ ਮੈਨੂੰ ਸਟੇਜ ਤੋਂ ਜਾਣ ਲਈ ਕਿਹਾ ਅਤੇ ਮੈਂ ਇੱਕ ਵਾਰੀ ਸਟੇਜ ਤੋਂ ਚਲੀ ਗਈ ਫਿਰ ਦੂਸਰੀ ਵਾਰੀ ਮੈਨੂੰ ਇਹ ਕਿਹਾ ਗਿਆ ਕਿ ਉਹ ਸਾਰੇ ਤੁਹਾਨੂੰ ਸਟੇਜ ਤੇ ਡਾਂਸ ਲਈ ਬੁਲਾ ਰਹੇ ਹਨ ਅਤੇ ਮੈਂ ਸਟੇਜ ਉੱਪਰ ਆ ਗਈ।
ਫਿਰ ਉਸ ਬੰਦੇ ਨੇ ਮੈਨੂੰ ਹੇਠਾਂ ਫਲੌਰ ‘ਤੇ ਆਉਣ ਲਈ ਕਿਹਾ ਅਤੇ ਮੈਂ ਕਿਹਾ ਕਿ ਮੈਨੂੰ ਸਿਰਫ ਸਟੇਜ ਦੇ ਉੱਪਰ ਡਾਂਸ ਕਰਨ ਲਈ ਹੀ ਕਿਹਾ ਗਿਆ ਹੈ। ਮੈਂ ਇਸ ਬੰਦੇ ਨਾਲ ਗੱਲ ਹੀ ਕਰ ਰਹੀ ਸੀ ਕਿ ਦੂਸਰੇ ਬੰਦੇ ਨੇ ਆ ਕੇ ਮੇਰੇ ਵੱਲ ਕੱਚ ਦਾ ਗਲਾਸ ਮਾਰਿਆ। ਜਿਸ ਤੋਂ ਮੈਂ ਬਚ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ।
ਮੈਂ ਵੀ ਉਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਟੇਜ ਦੇ ਉੱਪਰ ਪਰਫੋਰਮੈਂਸ ਕਰ ਰਹੀਆਂ ਕੁੜੀਆਂ ਦੀ ਸਕਿਉਰਟੀ ਕੋਈ ਨਹੀਂ ਹੁੰਦੀ। ਸਾਡੇ ਤਾਂ ਗੁਰਪੋ ਵਾਲੇ ਵੀ ਸਾਡਾ ਸਾਥ ਨਹੀਂ ਦਿੰਦੇ। ਮੈਨੂੰ ਡਾਂਸ ਕਰਨ ਦਾ ਸ਼ੌਂਕ ਹੈ ਅਤੇ ਇਹ ਮੇਰੀ ਜੌਬ ਹੈ। ਇਸ ਤੋਂ ਬਾਅਦ ਮੈਂ ਸਮਰਾਲਾ ਥਾਣੇ ਸ਼ਿਕਾਇਤ ਕੀਤੀ ਗਈ ਅਤੇ ਅੱਗੇ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ।
ਸਮਰਾਲਾ ਦੇ ਥਾਣਾ ਮੁਖੀ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਸ ਸ਼ਖਸ਼ ਵੱਲੋਂ ਗਿਲਾਸ ਸੁੱਟਿਆ ਗਿਆ ਅਤੇ ਗਾਲਾਂ ਕੱਢੀਆਂ ਗਈਆਂ ਉਹ ਪੁਲਿਸ ਮੁਲਾਜ਼ਿਮ ਦੱਸਿਆ ਜਾ ਰਹੇ ਹੈ।