ਰਾਜ ਸਭਾ ‘ਚ ਅਮਿਤਾਭ ਦਾ ਨਾਂ ਸੁਣ ਭੜਕ ਗਈ ਜਯਾ ਬੱਚਨ, ਲਗਾਤੀ ਸਪੀਕਰ ਦੀ ਕਲਾਸ,ਵੀਡੀਓ ਵਾਇਰਲ
‘You May Be A Celebrity But…’: RS Chairman Replies As Jaya Bachchan Questions His Tone, She Demands Apology
ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸਪੀਕਰ ਜਗਦੀਪ ਧਨਖੜ ਦੇ ਭਾਸ਼ਣ ‘ਤੇ ਇਤਰਾਜ਼ ਜਤਾਇਆ। ਜਯਾ ਬੱਚਨ ਇਕ ਵਾਰ ਫਿਰ ਉਸ ਸਮੇਂ ਗੁੱਸੇ ‘ਚ ਆ ਗਈ ਜਦੋਂ ਉਨ੍ਹਾਂ ਦਾ ਨਾਂ ਜਯਾ ਅਮਿਤਾਭ ਬੱਚਨ ਕਿਹਾ ਗਿਆ। ਚੇਅਰਮੈਨ ਨੇ ਵਿਰੋਧੀ ਧਿਰ ਨੂੰ ਸਲੀਕੇ ਨਾਲ ਪੇਸ਼ ਆਉਣ ਲਈ ਕਿਹਾ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਦੋਸ਼ ਲਾਉਂਦੇ ਹੋਏ ਸਦਨ ਤੋਂ ਵਾਕਆਊਟ ਕਰ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਨਹੀਂ ਕਰਨ ਦਿੱਤੇ ਗਏ।ਦਰਅਸਲ, ਭਾਜਪਾ ਦੇ ਸੰਸਦ ਮੈਂਬਰ ਘਨਸ਼ਿਆਮ ਤਿਵਾਰੀ ਨੇ ਕੁਝ ਦਿਨ ਪਹਿਲਾਂ ਐਲਓਪੀ ‘ਤੇ ਗੈਰ ਸੰਸਦੀ ਟਿੱਪਣੀ ਕੀਤੀ ਸੀ। ”
ਜਿਸ ‘ਤੇ ਵਿਰੋਧੀ ਧਿਰ ਵੱਲੋਂ ਨੋਟਿਸ ਦਿੱਤਾ ਗਿਆ ਸੀ ਅਤੇ ਵਿਰੋਧੀ ਧਿਰ ਨੇ ਅੱਜ ਇਹ ਮੁੱਦਾ ਉਠਾਇਆ ਸੀ। ਇਸ ਦੌਰਾਨ ਜਯਾ ਬੱਚਨ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ।
ਜਗਦੀਪ ਧਨਖੜ ਨੇ ਦਿੱਤਾ ਇਹ ਜਵਾਬ
ਚੇਅਰਮੈਨ ਜਗਦੀਪ ਧਨਖੜ ਨੇ ਵੀ ਜਯਾ ਬੱਚਨ ਦੇ ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਯਾ ਜੀ ਤੁਸੀਂ ਬਹੁਤ ਸਤਿਕਾਰ ਕਮਾਇਆ ਹੈ। ਜੇ ਤੁਸੀਂ ਸੈਲੀਬ੍ਰਿਟੀ ਹੋ ਤਾਂ ਮੈਨੂੰ ਨਾ ਸਿਖਾਓ, ਯਾਦ ਰੱਖੋ ਐਕਟਰ ਹਮੇਸ਼ਾ ਡਾਇਰੈਟਰ ਦੇ ਅਧੀਨ ਹੁੰਦਾ ਹੈ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, “ਇਹ ਨਾ ਸੋਚੋ ਕਿ ਸਿਰਫ ਤੁਹਾਡੀ ਸਾਖ ਹੀ ਮਾਇਨੇ ਰੱਖਦੀ ਹੈ ਅਤੇ ਇੱਕ ਸੀਨੀਅਰ ਸੰਸਦ ਮੈਂਬਰ ਹੋਣ ਦੇ ਨਾਤੇ ਉਸ ਕੋਲ ਚੇਅਰ ਦੀ ਸਾਖ ਨੂੰ ਢਾਹ ਲਾਉਣ ਦਾ ਲਾਇਸੈਂਸ ਹੈ।
ਮੈਨੂੰ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਕਰਨੀ ਪਵੇਗੀ।ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਜਯਾ ਬੱਚਨ ਦੇ ਸਮਰਥਨ ‘ਚ ਆ ਗਏ ਅਤੇ ਸਾਂਸਦ ‘ਚ ਹੰਗਾਮਾ ਮਚ ਗਿਆ। ਜਿਸ ਤੋਂ ਬਾਅਦ ਧਨਖੜ ਨੇ ਵਿਰੋਧੀ ਸੰਸਦ ਮੈਂਬਰਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਹੋ। ਤੁਹਾਡੇ ਲੋਕਾਂ ‘ਚ ਅਨੁਸ਼ਾਸਨ ਦੀ ਕਮੀ ਹੈ। ਤੁਸੀਂ ਲੋਕ ਆਪਣੀ ਡਿਊਟੀ ਤੋਂ ਭੱਜ ਰਹੇ ਹੋ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਰਾਜ ਸਭਾ ‘ਚੋਂ ਵਾਕਆਊਟ ਕਰ ਦਿੱਤਾ।
Jaya Bachchan Fumes Over ‘Amitabh’ Mention In Name; Dhankhar Suggests This Remedy